ਕਪੂਰਥਲਾ , (ਕੌੜਾ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦੇ ਵਿਦਿਆਰਥੀਆਂ ਨੂੰ ਬੱਚਿਆਂ ਵਿੱਚ ਖਤਮ ਹੋ ਰਹੀਆਂ ਕਦਰਾਂ ਕੀਮਤਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਭਗਤ ਪੂਰਨ ਸਿੰਘ ਪਿੰਗਲਵਾੜਾ ,ਮਾਨਾਂਵਾਲਾ ਵਿੱਚ ਲਿਜਾਇਆ ਗਿਆ।ਵਿਦਿਆਰਥੀਆਂ ਨੂੰ ਪਿੰਗਲਵਾੜਾ ਵਿੱਚ ਰਹਿੰਦੇ ਬੇਸਹਾਰਾ ਬਜ਼ੁਰਗਾਂ, ਨੌਜਵਾਨਾਂ, ਅਪੰਗ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲਿਆ। ਵਿਦਿਆਰਥੀਆਂ ਨੇ ਉਹਨਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਆਪ ਮਹਿਸੂਸ ਕੀਤਾ ਅਤੇ ਉਹਨਾਂ ਨਾਲ ਉੱਥੇ ਰਲ-ਮਿਲ ਕੇ ਕੁੱਝ ਸਮਾਂ ਭਰਪੂਰ ਅਨੰਦ ਮਾਣਿਆ। ਵਿਦਿਆਰਥੀ ਪਿੰਗਲਵਾੜੇ ਵਿੱਚ ਰਹਿੰਦੇ ਲੋਕਾਂ ਲਈ ਖਾਣ-ਪੀਣ ਦਾ ਸਮਾਨ ਲੈ ਕੇ ਗਏ ਅਤੇ ਹੋਰ ਵੀ ਕਈ ਪ੍ਰਕਾਰ ਨਾਲ ਉਹਨਾਂ ਦੀ ਮੱਦਦ ਕੀਤੀ । ਵਿਦਿਆਰਥੀਆਂ ਨੂੰ ਪਿੰਗਲਵਾੜੇ ਲੈ ਕੇ ਜਾਣ ਦਾ ਮੁੱਖ ਕਾਰਨ ਨਵੀਂ ਪੀੜ੍ਹੀ ਨੂੰ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣਾ ਸੀ ਕਿ ਕਿਸ ਤਰ੍ਹਾਂ ਸਾਨੂੰ ਆਪਣੇ ਮਾਪਿਆਂ ਤੇ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਸਾਨੂੰ ਬੇਸਹਾਰਾ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ । ਵਿਦਿਆਰਥੀਆਂ ਨੇ ਸਕੂਲ ਦੀ ਮਨੇਜਮੈਂਟ ਅਤੇ ਪ੍ਰਿੰਸੀਪਲ ਡਾ.ਦਲਜੀਤ ਸਿੰਘ ਖਹਿਰਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਵਿਦਿਅਰਥੀਆਂ ਨੂੰ ਪਿੰਗਲਵਾੜੇ ਜਾਣ ਦੀ ਇਜਾਜਤ ਦਿੱਤੀ ਤੇ ਉਹਨਾਂ ਨੇ ਉੱਥੋਂ ਕਈ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly