ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਮਹੁੱਬਲੀਪੁਰ ਸਕੂਲ ਦੇ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ 

ਕਪੂਰਥਲਾ,5 ਅਕਤੂਬਰ (ਕੌੜਾ)– – ਸਰਕਾਰੀ ਹਾਈ ਸਕੂਲ ਮਹੁੱਬਲੀਪੁਰ ਦੇ ਵਿਦਿਆਰਥੀਆਂ ਨੇ ਮੁੱਖ ਅਧਿਆਪਕ ਸੂਰਤ ਸਿੰਘ ਅਤੇ ਕੋਚ ਸ਼੍ਰੀਮਤੀ ਜਤਿੰਦਰਜੀਤ ਕੌਰ ਪੀ ਟੀ ਆਈ ਦੀ ਦੇਖ ਰੇਖ ਹੇਠ “ਖੇਡਾਂ ਵਤਨ ਪੰਜਾਬ ਦੇ” ਵੱਖ  ਵੱਖ ਮੁਕਾਬਲਿਆਂ
 ਵਿੱਚ ਮੱਲ੍ਹਾਂ ਮਾਰੀਆਂ ਹਨ।
ਇਸ ਸਬੰਧੀ ਸਰਕਾਰੀ ਹਾਈ ਸਕੂਲ ਮੁਹੱਬਲੀਪੁਰ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਆਯੋਜਿਤ ਕੀਤਾ ਗਿਆ । ਜਿਸ ਵਿੱਚ
 ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ 17 ਸਾਲ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਪ੍ਰਿੰਸ ਕੁਮਾਰ ਨੇ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿੱਚ ਸੁਖਬੀਰ ਸਿੰਘ ਨੇ ਦੂਸਰਾ ਸਥਾਨ, 200 ਮੀਟਰ ਦੌੜ ਵਿੱਚ ਪ੍ਰਿੰਸ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 14 ਸਾਲ ਦੇ ਲੜਕਿਆਂ ਨੇ ਬੈਡਮਿੰਟਨ ਵਿੱਚ ਰਣਬੀਰ ਅਟਵਾਲ ਨੇ ਦੂਸਰਾ ਸਥਾਨ ਅਤੇ ਲੰਬੀ ਛਾਲ ਵਿੱਚ ਖੁਸ਼ਪ੍ਰੀਤ ਸਿੰਘ ਨੇ ਤੀਸਰਾ  ਸਥਾਨ ਪ੍ਰਾਪਤ ਕੀਤਾ। 21 ਸਾਲ ਤੱਕ ਦੇ ਲੜਕਿਆਂ ਨੇ ਲੰਬੀ ਛਾਲ ਵਿੱਚ ਗੁਰਜੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ 17 ਸਾਲ ਤੱਕ ਦੇ ਗਰੁੱਪ ਵਿੱਚ 1500 ਮੀਟਰ ਦੌੜ ਵਿੱਚ ਦਿਲਜੀਤ ਕੌਰ ਨੇ ਪਹਿਲਾ ਸਥਾਨ ਤੇ ਜਿਲੇ ਵਿੱਚ 1500 ਵਿੱਚ ਦੂਸਰਾ ਸਥਾਨ 800 ਮੀਟਰ ਦੌੜ ਵਿੱਚ ਤਾਨੀਆਂ ਨੇ ਦੂਸਰਾ ਸਥਾਨ ਤੇ ਨਿਸ਼ਾ ਕੁਮਾਰ ਨੇ 100 ਮੀਟਰ ਵਿੱਚ ਤੀਸਰਾ ਸਥਾਨ ਹਾਸਿਲ  ਕੀਤਾ।
14 ਸਾਲ ਲੜਕੀਆਂ ਨੇ 60 ਮੀਟਰ ਦੌੜ ਵਿੱਚ ਪਹਿਲਾ ਸਥਾਨ ਲੰਬੀ ਛਾਲ ਵਿੱਚ ਦੂਸਰਾ ਤੇ 21 ਸਾਲ ਲੜਕੀਆਂ ਵਿੱਚ ਤੀਸਰਾ ,ਨੀਲਮ ਕੁਮਾਰ ਨੇ 400 ਮੀਟਰ ਦੌੜ ਵਿੱਚ ਦੂਸਰਾ ਸਥਾਨ ਲੰਬੀ ਛਾਲ ਵਿੱਚ ਵੀ ਦੂਸਰਾ ਸਥਾਨ ਪ੍ਰਾਪਤ ਕੀਤਾ। ਉਕਤ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਉਪਰ ਜਿੱਥੇ ਬੱਚਿਆਂ ਦੇ ਮਾਪਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉੱਥੇ ਹੀ ਸਕੂਲ ਵੱਲੋਂ ਸਾਰੇ ਹੀ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਕਮੇਟੀ ਦੀ ਚੇਅਰਪਰਸਨ ਮਮਤਾ ਰਾਣੀ , ਮੁੱਖ ਅਧਿਆਪਕ ਸੂਰਤ ਸਿੰਘ, ਜਤਿੰਦਰਜੀਤ ਕੌਰ ਪੀ ਟੀ ਆਈ ਬਲਜੀਤ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਦਵਿੰਦਰ ਸਿੰਘ, ਸੁਖਦੇਵ ਸਿੰਘ, ਕੁਸ਼ਲ ਗੁਜਰਾਲ ਅਤੇ ਸੁਖਦੀਪ ਕੌਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੇਸ਼ਰਮ ਤੇ ਬੇਰੀ
Next articleਐੱਸ ਡੀ ਕਾਲਜ ‘ਚ ਸਵੱਛਤਾ ਅਭਿਆਨ ਤਹਿਤ ਪੇਟਿੰਗ ਮੁਕਾਬਲਾ