*ਸਟੂਡੈਂਟ ਯੂਥ ਫਰੰਟ ਪੰਜਾਬ ਵਲੋਂ ਅਗਲੇਰੇ ਸਾਰੇ ਸੰਘਰਸ਼ਾਂ ਦੀ ਡਟ ਕੇ ਹਮਾਇਤ ਕਰਾਂਗੇ- ਅੰਕੁਸ਼ ਮੁਠੱਡਾ*

ਫਿਲੌਰ ਅੱਪਰਾ (ਸਮਾਜ ਵੀਕਲੀ)  ਦੀਪਾ :- ਅੱਜ ਸਟੂਡੈਂਟ ਯੂਥ ਫਰੰਟ ਪੰਜਾਬ  ਦੇ ਸੂਬਾਈ ਆਗੂ ਅੰਕੁਸ਼ ਮੁਠੱਡਾ ਨੇ ਪ੍ਰੈਸ ਨੂੰ ਬਿਆਨ ਦਿੰਦਿਆ ਕਿਹਾ ਕਿ ਲੋਕ ਇਨਸਾਫ ਮੰਚ ਫਿਲੌਰ ਵਲੋਂ ਜੋ ਅੰਦੋਲਨ ਭ੍ਰਿਸ਼ਟਾਚਾਰ, ਰਿਸ਼ਵਤਖੋਰੀ , ਬੇ- ਇਨਸਾਫੀ , ਗੁੰਡਾਗਰਦੀ ਦੇ ਖਿਲਾਫ ਲੜਿਆ ਜਾ ਰਿਹਾ ਹੈ । ਉਹ ਅੱਜ ਸਮੇ ਦੀ ਮੁੱਖ ਲੋੜ  ਹੈ । ਉਹਨਾ ਕਿਹਾ ਕਿ ਤਹਿਸੀਲਾਂ ਵਿੱਚ ਭ੍ਰਿਸਟਾਚਾਰ ਬਹੁਤ ਵੱਡੇ ਪੱਧਰ ਤੱਕ ਪਹੁੰਚ ਚੁੱਕੀ ਹੈ ।ਲੋਕਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ ।  ਲੋਕ ਇਨਸਾਫ ਮੰਚ ਵਲੋਂ ਲੜੀ ਜਾ ਰਹੀ ਇਹ ਹੱਕੀ ਲੜਾਈ ਹੈ ਜਿਸ ਦੇ ਤਹਿਤ ਅਸੀ ਅੰਸ਼ਿਕ ਜਿੱਤ ਹਾਸਿਲ ਕਰਨ ਵਿੱਚ ਕਾਮਯਾਬ ਹੋਏ ਹਾਂ । ਉਸ ਅੰਦੋਲਨ ਦੇ ਅਗਲੇ ਸੰਘਰਸ਼ਾਂ 14 ਅਪ੍ਰੈਲ ਵਾਲੇ ਸੰਘਰਸ਼ 25 ਮਈ ਦੀ ਵੱਡੀ ਵਿਸ਼ਾਲ ਰੈਲੀ ਵਿੱਚ ਸਟੂਡੈਂਟ ਯੂਥ ਫਰੰਟ ਪੰਜਾਬ ਵਲੋ ਵੱਧ ਤੋ ਵੱਧ ਤਾਕਤ ਨਾਲ ਸ਼ਮੂਲੀਅਤ ਕੀਤੀ ਜਾਵੇਗੀ ।  ਸਾਰੇ ਅੰਦੋਲਨਾਂ ਦੀ ਸਟੂਡੈਂਟ ਯੂਥ ਫਰੰਟ ਪੰਜਾਬ  ਵਲੋ ਪੁਰਜ਼ੋਰ ਹਮਾਇਤ ਕਰਾਂਗੇ ਜਿਹੜਾ ਵੀ ਸੰਘਰਸ਼ ਆਉਣ ਵਾਲੇ ਸਮੇ ਵਿੱਚ ਸਾਡੀ ਜਥੇਬੰਦੀ ਉਸ ਵਿੱਚ ਵੱਧ ਤੋ ਵੱਧ ਤਾਕਤ ਲਗਾ ਕੇ ਇਸ ਸੰਘਰਸ਼ ਨੂੰ ਜਿੱਤਣ ਤੱਕ ਪੂਰਨ ਸਹਿਯੋਗ ਕਰਾਂਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੱਧਵਾਂ ਨਹਿਰ ਸੜਕ ਦੀ ਮੁਰੰਮਤ ਅਗਲੇ 2 ਮਹੀਨਿਆਂ ਵਿੱਚ ਹੋਵੇਗੀ : ਐਮ.ਪੀ. ਸੰਜੀਵ ਅਰੋੜਾ
Next article“ਆਪ” ਦੇ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਬਲਾਕ ਪ੍ਰਧਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ