12ਵੀਂ ਜਮਾਤ ਦੇ ਵਿਦਿਆਰਥੀ ਗੁਰਸ਼ਰਨਜੀਤ ਸਿੰਘ ਦਾ ਸਕੁਰਾ ਸਾਇੰਸ ਹਾਈ ਸਕੂਲ ਪ੍ਰੋਗਰਾਮ-2024 ਦੇ ਲਈ ਜਪਾਨ ਲਈ ਚੋਣ
ਕਪੂਰਥਲਾ,(ਸਮਾਜ ਵੀਕਲੀ)( ਕੌੜਾ )-ਕੇਂਦਰੀ ਵਿਦਿਆਲਿਆ ਸੰਗਠਨ ਰੀਜਨਲ ਦਫਤਰ ਚੰਡੀਗੜ੍ਹ ਦੇ ਅਧੀਨ ਪੈਂਦੇ 47 ਕੇਂਦਰੀ ਵਿਦਿਆਲਿਆਂ ਵਿਚੋਂ ਪੀ.ਐਮ. ਸ਼੍ਰੀ ਕੇਂਦਰੀ ਵਿਦਿਆਲਿਆ-1 (ਰੇਲਵੇ ਕੋਚ ਫੈਕਟਰੀ) ਹੁਸੈਨਪੁਰ ਦੀ 12ਵੀਂ ਜਮਾਤ ਦੇ ਸਾਇੰਸ ਸਟਰੀਮ ਦੇ ਸੈਸ਼ਨ 2024-25 ਦੇ ਵਿਦਿਆਰਥੀ ਗੁਰਸ਼ਰਨਜੀਤ ਸਿੰਘ ਦਾ ਸਕੁਰਾ ਸਾਇੰਸ ਹਾਈ ਸਕੂਲ ਪ੍ਰੋਗਰਾਮ-2024 ਦੇ ਲਈ ਜਾਪਾਨ ਜਾਣ ਲਈ ਚੁਣੇ ਜਾਣਾ ਸਕੂਲ ਲਈ ਮਾਣ ਵਾਲੀ ਗੱਲ ਹੈ। ਗੌਰ ਹੋਵੇ ਕਿ ਇਸ ਪ੍ਰੋਗਰਾਮ ਲਈ ਦੇਸ਼ ਭਰ ਦੇ ਕਰੀਬ 1250 ਕੇਂਦਰੀ ਵਿਦਿਆਲਿਆਂ ‘ਚੋਂ ਗੁਰੱਪ 3 ਤਹਿਤ 16 ਤੋਂ 22 ਜੂਨ ਦੇ ਲਈ ਬਣਾਏ 8 ਵਿਦਿਆਰਥੀਆਂ ਦੀ ਟੀਮ ‘ਚ ਵਿਦਿਆਰਥੀ ਦੀ ਚੋਣ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਜਿਕਰਯੋਗ ਹੈ ਕਿ ਸੀ.ਬੀ.ਐਸ.ਈ ਦੀ ਸੈਸ਼ਨ 2022-23 ਦੀ 10ਵੀਂ ਜਮਾਤ ਦੀ ਪ੍ਰੀਖਿਆ ‘ਚ ਗੁਰਸ਼ਰਨਜੀਤ ਸਿੰਘ ਨੇ 96.8 ਫੀਸਦੀ ਅੰਕ ਪ੍ਰਾਪਤ ਕਰਕੇ ਅਕਾਦਮਿਕ ਤੌਰ `ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਵਿਦਿਆਰਥੀ ਦੀ ਬੁੱਧੀ ਤੇ ਕਾਰਗੁਜ਼ਾਰੀ ਨੂੰ ਨਿਖਾਰਨ ਲਈ ਕੇਂਦਰੀ ਵਿਦਿਆਲਿਆ ਸੰਗਠਨ ਵੱਲੋਂ ਸਰਕਾਰੀ ਖਰਚੇ `ਤੇ ਜਾਪਾਨ ਦੀ ਯਾਤਰਾ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ।ਪ੍ਰਿੰਸੀਪਲ ਰੋਜੀ ਸ਼ਰਮਾ ਨੇ ਕਿਹਾ ਕਿ ਸਕੂਲ ਨੂੰ ਅਜਿਹੀ ਪ੍ਰਤਿਭਾ `ਤੇ ਮਾਣ ਹੈ ਜੋ ਮਾਪਿਆਂ, ਅਧਿਆਪਕਾਂ ਤੇ ਦੇਸ਼ ਦਾ ਮਾਣ ਵਧਾਉਂਦੇ ਹਨ।ਇਸ ਤੋਂ ਪ੍ਰੇਰਿਤ ਹੋ ਕੇ ਹੋਰ ਵਿਦਿਆਰਥੀ ਵੀ ਸਕੂਲ, ਪਰਿਵਾਰ, ਸਮਾਜ ਤੇ ਦੇਸ਼ ਲਈ ਬਿਹਤਰ ਕੰਮ ਕਰਕੇ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਯੋਗਦਾਨ ਦੇਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly