ਸਾਲੇਮ (ਸਮਾਜ ਵੀਕਲੀ): ‘ਨੀਟ’ ਦੀ ਪ੍ਰੀਖਿਆ ਦੇਣ ਤੋਂ ਕੁਝ ਘੰਟੇ ਪਹਿਲਾਂ ਅੱਜ ਇੱਥੇ ਇਕ 19 ਸਾਲਾ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ। ਨੇੜਲੇ ਪਿੰਡ ਨਾਲ ਸਬੰਧਤ ਲੜਕਾ ਤੀਜੀ ਵਾਰ ਪ੍ਰੀਖਿਆ ਦੇ ਰਿਹਾ ਸੀ। ਪੁਲੀਸ ਮੁਤਾਬਕ ਲੜਕੇ ਨੂੰ ਸਵੇਰੇ 3.45 ਉਤੇ ਉਸ ਦੀ ਮਾਂ ਨੇ ਘਰ ਦੀ ਛੱਤ ਨਾਲ ਲਟਕਦਾ ਦੇਖਿਆ। ਵੇਰਵਿਆਂ ਮੁਤਾਬਕ ਪਹਿਲਾਂ ਦੋ ਵਾਰ ਉਹ ਪ੍ਰੀਖਿਆ ਪਾਸ ਨਹੀਂ ਕਰ ਸਕਿਆ ਸੀ। ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੀ ਸ਼ਨਾਖ਼ਤ ਧਨੁਸ਼ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਲੋਕ ਲੜਕੇ ਦੇ ਘਰ ਦੁਆਲੇ ਇਕੱਠੇ ਹੋ ਗਏ। ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਤੇ ਅੰਨਾ ਡੀਐਮਕੇ ਦੇ ਕੋਆਰਡੀਨੇਟਰ ਕੇ. ਪਲਾਨੀਸਵਾਮੀ ਨੇ ਇਸ ਘਟਨਾ ’ਤੇ ਡੀਐਮਕੇ ਸਰਕਾਰ ਨੂੰ ਘੇਰਿਆ ਹੈ। ਪਲਾਨੀਸਵਾਮੀ ਨੇ ਕਿਹਾ ਕਿ ਡੀਐਮਕੇ ਸਰਕਾਰ ਨੇ ਝੂਠਾ ਚੋਣ ਵਾਅਦਾ ਕੀਤਾ ਸੀ ਕਿ ਉਹ ‘ਨੀਟ’ ਪ੍ਰੀਖਿਆ ਨੂੰ ਰੱਦ ਕਰ ਦੇਣਗੇ। ਮੁੱਖ ਮੰਤਰੀ ਸਟਾਲਿਨ ਨੇ ਘਟਨਾ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly