HOME ਜ਼ਿਲ੍ਹੇ ਵਿੱਚ ਪਰਾਲੀ ਲੱਗਣ ਦੇ ਸਿਰਫ 2 ਮਾਮਲੇ ਆਏ ਸਾਹਮਣੇ, 65 ਫੀਸ਼ਦੀ...

ਜ਼ਿਲ੍ਹੇ ਵਿੱਚ ਪਰਾਲੀ ਲੱਗਣ ਦੇ ਸਿਰਫ 2 ਮਾਮਲੇ ਆਏ ਸਾਹਮਣੇ, 65 ਫੀਸ਼ਦੀ ਤੋਂ ਵੱਧ ਵਾਢੀ ਮੁਕੰਮਲ

3
ਕੈਪਸ਼ਨ : ਪਿੰਡ ਜੈਨਪੁਰ ਵਿਖੇ ਜਿਲ੍ਹਾ ਪ੍ਰਸ਼ਾਸ਼ਨ ਦੀ ਟੀਮ ਖੇਤਾਂ ਵਿੱਚ ਕਿਸਾਨਾਂ ਨਾਲ ਗਲਬਾਤ ਕਰਦੀ ਹੋਈ । ਮਸ਼ੀਨ ਰਾਹੀਂ ਪਰਾਲੀ ਦੀ ਸੰਭਾਲ ਦਾ ਦ੍ਰਿਸ਼ ।
2700 ਤੋਂ ਵੱਧ ਮਸ਼ੀਨਾਂ ਝੋਨੇ ਦੀ ਪਰਾਲੀ ਸਾਂਭਣ ਲਈ ਉਪਲਬਧ 
ਪੰਜਾਬ ਸਰਕਾਰ ਦੇ agrimachinerypb.com ਪੋਰਟਲ ’ਤੇ ਐਸ.ਸੀ. ਕਿਸਾਨ ਮਸ਼ੀਨਾਂ ਲਈ 03 ਨਵੰਬਰ ਤੱਕ ਦੇ ਸਕਦੇ ਨੇ ਦਰਖਾਸਤਾਂ  
ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਦੀ ਰਿਪੋਰਟ ਮੁਤਾਬਕ 26 ਅਕਤੂਬਰ ਤੱਕ ਜਿਲੇ ਵਿੱਚ ਸਿਰਫ 02 ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਦਕਿ ਪਿਛਲੇ ਸਾਲ ਹੁਣ ਤੱਕ 04 ਅੱਗ ਲੱਗਣ ਦੀਆਂ ਘਟਨਾਵਾਂ ਜਿਲ੍ਹੇ ਵਿੱਚ ਆਈਆਂ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਾਫੀ ਸੁਚੱਜੇ ਢੰਗ ਨਾਲ ਚੱਲ ਰਹੀ ਹੈ ਅਤੇ ਹੁਣ ਤੱਕ 65% ਏਰੀਏ ਵਿੱਚ ਵਾਢੀ ਪੂਰੀ ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ, ਜਿਲ੍ਹਾ ਪ੍ਰਸ਼ਾਸ਼ਨ ਦੀਆਂ ਟੀਮਾਂ ਅਤੇ ਮਾਹਰਾਂ ਦੀ ਅਗਵਾਈ ਵਿੱਚ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਪਰਾਲੀ ਦੀ ਸਾਂਭ ਸੰਭਾਲ ਵੀ ਵਧੀਆ ਢੰਗ ਨਾਲ ਜਾਰੀ ਹੈ । ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਚੱਲ ਰਹੀ ਮੁਹਿੰਮ ਤਹਿਤ ਬੇਲਰ ਮਸ਼ੀਨ ਰਾਹੀਂ ਐਕਸ ਸੀਟੂ ਮੈਨੇਜਮੈਂਟ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 2700 ਤੋਂ ਵੱਧ ਮਸ਼ੀਨਾਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਉਪਲਬਧ ਹਨ। ਉਹਨਾ ਵੱਲੋਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਕਿਸਾਨਾਂ ਕੋਲ ਬੇਲਰ ਮਸ਼ੀਨ ਨਹੀਂ ਪਹੁੰਚ ਰਹੀ ਉਹ ਕਿਸਾਨ ਇਨ-ਸੀਟੂ ਮੈਨੇਜਮੈਂਟ ਰਾਹੀਂ ਸੁਪਰ ਸੀਡਰ/ਹੈਪੀ ਸੀਡਰ/ਸਮਾਰਟ ਸੀਡਰ/ਸਰਫੇਸ ਸੀਡਰ ਮਸ਼ੀਨ ਨਾਲ ਕਣਕ ਦੀ ਬਜਾਈ ਕਰਨ। ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹੇ ਵਿੱਚ ਪਰਾਲੀ ਦੀ ਸਾਂਭ ਸੰਭਾਲ ਲਈ ਲੋੜ ਅਨੁਸਾਰ ਮਸ਼ੀਨਾਂ ਉਪਲਬਧ ਹਨ। ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ agrimachinerypb.com ਪੋਰਟਲ ਤੇ ਐਸ.ਸੀ. ਕਿਸਾਨਾਂ ਵੱਲੋਂ ਦਰਖਾਸਤਾਂ ਦੀ ਮੰਗ 03 ਨਵੰਬਰ ਤੱਕ ਕੀਤੀ ਗਈ ਹੈ, ਇਸ ਸਕੀਮ ਵਿੱਚ ਵੱਧ ਤੋਂ ਵੱਧ ਕਿਸਾਨ ਅਪਲਾਈ ਕਰਨ ਤਾਂ ਜੋ ਕਿ ਉਹਨਾਂ ਨੂੰ ਮਸ਼ੀਨਾਂ ਤੇ ਸਬਸਿਡੀ ਮੁਹਈਆ ਕਰਵਾਈ ਜਾ ਸਕੇ।ਜੇਕਰ ਕਿਸੇ ਕਿਸਾਨ ਨੂੰ ਇਸ ਸਬੰਧੀ ਤਕਨੀਕੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਕਿਸਾਨ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਜੀਲੈਂਸ ਬਿਊਰੋ ਵੱਲੋਂ ਜਾਗਰੂਕਤਾ ਹਫਤੇ ਦੀ ਸ਼ੁਰੂਆਤ , “ਚੌਕਸੀ:-ਸਾਡੀ ਸਾਂਝੀ ਜਿੰਮੇਵਾਰੀ’’ ਦਾ ਨਾਅਰਾ, ਲੋਕਾਂ ਨੂੰ ਰਿਸ਼ਵਤਖੋਰੀ ਖਿਲਾਫ ਡਟਣ ਦਾ ਸੱਦਾ
Next articleਵਿਧਾਇਕ ਰੰਧਾਵਾ ਨੇ 10.01 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਡੇਰਾਬੱਸੀ-ਮੁਬਾਰਿਕਪੁਰ-ਰਾਮਗੜ੍ਹ ਸੜਕ ਦਾ ਨੀਂਹ ਪੱਥਰ ਰੱਖਿਆ