ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਇਸ ਇਲਾਕੇ ਵਿੱਚ ਚੱਲੀ ਤੇਜ਼ ਹਨੇਰੀ ਅਤੇ ਹਲਕੀ ਬਾਰਿਸ਼ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਕਣਕ ਨੂੰ ਕਈ ਜਗ੍ਹਾ ਤੋਂ ਢਹਿ ਢੇਰੀ ਕਰ ਦਿੱਤਾ ਹੈ। ਜਿਸ ਕਰਕੇ ਖਰਾਬ ਮੌਸਮ ਨੂੰ ਦੇਖਦਿਆਂ ਕਿਸਾਨਾਂ ਦੀ ਮੁੱਠੀ ਵਿੱਚ ਜਾਨ ਆ ਗਈ ਹੈ। ਕਈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਕਈ ਦਿਨ ਮੌਸਮ ਪੰਜਾਬ ਰਿਹਾ ਤਾਂ ਪਤਾ ਨਹੀਂ ਹੋਰ ਕਿਸਾਨਾਂ ਦਾ ਕਿਹਨਾ ਹੀ ਨੁਕਸਾਨ ਕਰ ਦੇਵੇ ਇਸ ਹਲਕੀ ਬਾਰਿਸ਼ ਨਾਲ ਭਾਵੇਂ ਕੰਡੀ ਖੇਤਰ ਦੇ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ। ਪਰ ਬੇਟ ਖੇਤਰ ਦੇ ਕਿਸਾਨਾਂ ਨੂੰ ਨੀਂਦ ਉੱਡ ਗਈ। ਕਿਸਾਨ ਰੱਬ ਅੱਗੇ ਅਰਜੌਈ ਕਰ ਰਹੇ ਹਨ ਕੇ ਪੱਕਣ ਦੇ ਨੇੜੇ ਆਈ ਕਣਕ ਤੇ ਕਿਤੇ ਗੜ੍ਹੇ ਨਾ ਪੈ ਜਾਣ ਜਿਸ ਨਾਲ ਕਿਸਾਨਾਂ ਦੀ ਸਾਲ ਭਰ ਦੀ ਕਮਾਈ ਬੁਰੀ ਤਰ੍ਹਾਂ ਨਾਲ ਤਹਿਸ ਨਹਿਸ ਹੋ ਜਾਵੇਗੀ। ਇੱਥੇ ਇਹ ਵੀ ਵਰਣਨਯੋਗ ਹੈ ਕੇ ਕੰਡੀ ਖੇਤਰ ਵਿੱਚ ਜਿੱਥੇ ਬਾਰਿਸ਼ ਦੀ ਭਾਰੀ ਲੋੜ ਹੈ ਉੱਥੇ ਬਾਰਿਸ਼ ਬਹੁਤ ਹੀ ਘੱਟ ਹੋਈ ਹੈ। ਪਰ ਤੇਜ਼ ਹਨੇਰੀ ਕਾਰਨ ਕਣਕ ਦੀ ਫਸਲ ਦੀਆਂ ਜੜ੍ਹਾਂ ਹਿਲ ਜਾਣ ਕਾਰਨ ਝਾੜ ਘੱਟ ਹੋਣ ਦਾ ਡਰ ਮਹਿਸੂਸ ਕੀਤਾ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਅਕਾਸ਼ ਵਿੱਚ ਭਾਰੀ ਬਦਲ ਵਾਈ ਬਣੀ ਹੋਈ ਹੈ ਜਿਸ ਤੋਂ ਇਸ ਇਲਾਕੇ ਵਿੱਚ ਭਾਰੀ ਗੜ੍ਹੇਮਾਰੀ ਹੋਣ ਦਾ ਵੀ ਡਰ ਬਣਿਆ ਹੋਇਆ ਹੈ।
https://play.google.com/store/apps/details?id=in.yourhost.samajweekly



