
ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ 14 ਮਾਰਚ, 2026 ਨੂੰ ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਸਰਬ ਸੰਮਤੀ ਨਾਲ ਹੋਈ । ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ) ਦੇ ਨਵੇਂ ਅਹੁਦੇਦਾਰ ਹੇਠ ਲਿਖੇ ਅਨੁਸਾਰ ਚੁਣੇ ਗਏ: ਪ੍ਰਧਾਨ: ਪ੍ਰੋ. ਬਲਬੀਰ , ਉਪ ਪ੍ਰਧਾਨ: ਪਰਮਿੰਦਰ ਸਿੰਘ ਖੁੱਤਣ, ਜਨਰਲ ਸਕੱਤਰ: ਬਲਦੇਵ ਰਾਜ ਭਾਰਦਵਾਜ, ਵਿੱਤ ਸਕੱਤਰ: ਤਿਲਕ ਰਾਜ, ਸਹਾਇਕ ਸਕੱਤਰ: ਬਲਦੇਵ ਰਾਜ ਜੱਸਲ, ਆਡੀਟਰ: ਇਨਕਲਾਬ ਸੰਗਰ ਅਤੇ ਕਾਰਜਕਾਰੀ ਕਮੇਟੀ ਮੈਂਬਰ ਸਾਹਿਬਾਨ: ਚਰਨ ਦਾਸ ਸੰਧੂ, ਜਸਵਿੰਦਰ ਵਰਿਆਣਾ, ਪਰਮਜੀਤ ਜੱਸਲ, ਸੂਰਜ ਬਿਰਦੀ, ਅਤੇ ਸੰਨੀ ਥਾਪਰ। ਪ੍ਰੋ. ਅਸ਼ਵਨੀ ਜੱਸਲ ਚੋਣ ਅਧਿਕਾਰੀ ਸਨ ਅਤੇ ਡਾ. ਕਮਲ ਸ਼ੀਲ ਬਾਲੀ ਨੇ ਚੋਣ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ। ਸੁਸਾਇਟੀ ਦੀ ਨਵੀਂ ਬੌਡੀ ਦੀ ਚੋਣ ਤੋਂ ਪਹਿਲਾਂ ਆਮ-ਇਜਲਾਸ ਦਾ ਸੰਚਾਲਨ ਸੀਨੀਅਰ ਮਿਸ਼ਨਰੀ ਸਾਥੀ ਬਲਦੇਵ ਰਾਜ ਜੱਸਲ ਨੇ ਬੁੱਧ ਬੰਦਨਾ, ਤ੍ਰਿਸ਼ਰਨ,ਪੰਚਸ਼ੀਲ ਨਾਲ ਬਾਖੂਬੀ ਕੀਤਾ। ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਸੁਸਾਇਟੀ ਦੇ ਫਾਊਂਡਰ ਤੇ ਅੰਬੇਡਕਰ ਭਵਨ ਦੇ ਫਾਊਂਡਰ ਟਰੱਸਟੀ ਸਤਿਕਾਰਿਤ ਸ੍ਰੀ 
ਲਾਹੌਰੀ ਰਾਮ ਬਾਲੀ, ਸਾਬਕਾ ਕਾਰਜਕਾਰੀ ਚੇਅਰਮੈਨ ਡਾ. ਰਾਮ ਲਾਲ ਜੱਸੀ, ਕੇ. ਸੀ. ਸੁਲੇਖ , ਰਤਨ ਲਾਲ ਸਾਂਪਲਾ, ਅਮਨ ਚੈਨ, ਸੁਸਾਇਟੀ ਦੇ ਸਾਬਕਾ ਪ੍ਰਧਾਨ ਸ੍ਰੀ ਚਰਨ ਦਾਸ ਸੰਧੂ ਦੇ ਮਾਤਾ ਜੀ ਸ੍ਰੀਮਤੀ ਪ੍ਰੀਤਮ ਕੌਰ, ਸ੍ਰੀ ਕੁਲਦੀਪ ਭੱਟੀ ਦੇ ਪਿਤਾਜੀ ਸ੍ਰੀ ਰਾਮ ਸਿੰਘ ਭੱਟੀ, ਰਾਮ ਨਾਥ ਸੁੰਡਾ ਦੀ ਪਤਨੀ ਸ਼੍ਰੀਮਤੀ ਵਿੱਦਿਆਵਤੀ ਜੀ, ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ ਦੀ ਮਾਤਾ ਸ਼੍ਰੀਮਤੀ ਕੈਲਾਸ਼ ਕੌਰ, ਸੁਸਾਇਟੀ ਦੇ ਪਹਿਲੇ ਲਾਈਫ ਮੈਂਬਰ ਆਰ. ਐਲ. ਗੋਟਰਾ, ਰਾਮ ਲਾਲ ਸੋਫੀ ਪਿੰਡ, ਰਾਮ ਲਾਲ ਦਾਸ, ਸੁਰਜੀਤ ਸਿੰਘ ਜੈਤੇਵਾਲੀ, ਸੁਸਾਇਟੀ ਦੇ ਮੈਂਬਰ ਰਜਿੰਦਰ ਕੁਮਾਰ ਬਬਲੂ ਦੀ ਪਤਨੀ ਸੁਨੀਤਾ ਰਾਣੀ ਅਤੇ ਸਮਾਜ ਦੇ ਹਰਮਨ ਪਿਆਰੇ ਸਮਾਜਿਕ ਕਾਰਜ ਕਰਤਾ ਅਤੇ ਲੀਡਰ ਸੇਠ ਸਤ ਪਾਲ ਮੱਲ ਜੀ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਇਨ੍ਹਾਂ ਮਿਸ਼ਨਰੀ ਸਾਥੀਆਂ ਪ੍ਰਤੀ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਹਾਨੁਭੂਤੀ ਪ੍ਰਗਟ ਕੀਤੀ ਗਈ। ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਸੁਸਾਇਟੀ ਦੀ ਦੋ ਸਾਲਾਂ ਦੀ ਵਰ੍ਹੇ ਵਾਰ ਕਾਰਗੁਜ਼ਾਰੀ ਰਿਪੋਰਟ ਸਦਨ ਦੇ ਸਾਹਮਣੇ ਰੱਖੀ। ਵਿੱਤ ਸਕੱਤਰ ਤਿਲਕ ਰਾਜ ਨੇ ਸੁਸਾਇਟੀ ਦੀ ਦੋ ਸਾਲਾਂ ਦੀ ਵਰ੍ਹੇ ਵਾਰ ਹਿਸਾਬ ਕਿਤਾਬ ਦੀ ਰਿਪੋਰਟ ਪੇਸ਼ ਕੀਤੀ। ਹਾਊਸ ਨੇ ਸਰਬ ਸੰਮਤੀ ਨਾਲ ਇਨ੍ਹਾਂ ਦੋਹਾਂ ਰਿਪੋਰਟਾਂ ਨੂੰ ਆਪਣੀ ਮਨਜ਼ੂਰੀ ਦਿੱਤੀ। ਸਰਬਸ਼੍ਰੀ ਕੁਲਦੀਪ ਭੱਟੀ ਐਡਵੋਕੇਟ, ਵਰਿੰਦਰ ਕੁਮਾਰ, ਸਨੀ ਥਾਪਰ, ਗੁਰਦਿਆਲ ਜੱਸਲ ਅਤੇ ਸੋਹਨ ਲਾਲ ਜੀ ਨੇ ਸੁਸਾਇਟੀ ਦੀ ਬੇਹਤਰੀ ਲਈ ਆਪਣੇ ਸੁਝਾਅ ਪੇਸ਼ ਕੀਤੇ। ਸਾਬਕਾ ਪ੍ਰਧਾਨ ਚਰਨ ਦਾਸ ਸੰਧੂ ਨੇ ਹਾਊਸ ਨੂੰ ਸੰਬੋਧਨ ਕਰਕੇ ਸਭ ਦੇ ਜਵਾਬ ਦਿੱਤੇ ਅਤੇ ਸੁਸਾਇਟੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਭ ਦਾ ਧੰਨਵਾਦ ਕਰਨ ਤੋਂ ਬਾਅਦ ਸ੍ਰੀ ਚਰਨ ਦਾਸ ਸੰਧੂ ਨੇ ਮੌਜੂਦਾ ਕਮੇਟੀ ਨੂੰ ਭੰਗ ਕਰਕੇ ਚੋਣ ਅਧਿਕਾਰੀ ਪ੍ਰੋਫੈਸਰ ਅਸ਼ਵਨੀ ਜੱਸਲ ਨੂੰ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਨਵੀਂ ਬੌਡੀ ਦੀ ਚੋਣ ਕਰਾਉਣ ਵਾਸਤੇ ਬੇਨਤੀ ਕੀਤੀ। ਸਰਬ ਸੰਮਤੀ ਨਾਲ ਨਵੀਂ ਬੌਡੀ ਦੀ ਚੋਣ ਹੋਣ ਉਪਰੰਤ ਸੁਸਾਇਟੀ ਦੇ ਨਵੇਂ ਬਣੇ ਪ੍ਰਧਾਨ ਪ੍ਰੋ. ਬਲਬੀਰ ਹੋਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਚੋਣ ਅਧਿਕਾਰੀ ਪ੍ਰੋ. ਅਸ਼ਵਨੀ ਜੱਸਲ ਅਤੇ ਸਭ ਮੈਂਬਰਾਂ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
https://play.google.com/store/apps/details?id=in.yourhost.samajweekly



