ਅੰਦਰ ਵੀ ਤਾਕਤ

ਵੀਨਾ ਬਟਾਲਵੀ

(ਸਮਾਜ ਵੀਕਲੀ)

ਆਪਣੀ ਅੰਦਰੂਨੀ ਸੁੰਦਰਤਾ ਅਤੇ ਸ਼ਕਤੀ ਦਾ ਅਹਿਸਾਸ ਹੋਣ ‘ਤੇ ਮਨੁੱਖ ਆਪਣਾ ਆਦਰਸ਼ ‘ਆਪ’ ਬਣ ਜਾਂਦਾ ਹੈ ; ਇਹੀ ਮਨੁੱਖੀ ਜੀਵਨ ਦੀ ਸਰਵੋਤਮ ਪ੍ਰਾਪਤੀ ਹੈ ।

* ਜਦੋਂ ਖੁਦ ਨਾਲ ਰਿਸ਼ਤਾ ਕਾਇਮ ਹੋ ਜਾਂਦਾ ਹੈ ਤਾਂ ਬਾਕੀ ਰਿਸ਼ਤੇ ਬੇਮਾਇਣਾ ਹੋ ਜਾਂਦੇ ਹਨ । ਫਿਰ ਕਿਸੇ ਦੇ ਨਾਲ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ।

* ਜਿਸ ਦਿਨ ਮਨੁੱਖ ਦਾ ਸਵੈ-ਭਰੋਸਾ, ਸਵੈ-ਸਤਿਕਾਰ, ਸਵੈ-ਮਾਣ, ਸਵੈ-ਪਿਆਰ ਜਾਗ੍ਰਿਤ ਹੋ ਜਾਂਦਾ ; ਉਸ ਦਿਨ ਤੋਂ ਸਾਰੀਆਂ ਸਮੱਸਿਆਵਾਂ ਨਿਗੂਣੀਆਂ ਪ੍ਰਤੀਤ ਹੋਣ ਲੱਗਦੀਆਂ ਅਤੇ ਮਨੁੱਖ ਫਿਰ ਹਾਰ ਕੇ ਵੀ ਸਦਾ ਜਿੱਤ ਵੱਲ ਹੀ ਵੱਧਦਾ ਹੈ ।

* ਜਿਵੇਂ ਸ਼ਾਸ਼ਕ ਗਿਣਤੀ ਵਿੱਚ ਘੱਟ ਅਤੇ ਸ਼ਾਸ਼ਿਤ ਜਿਆਦਾ ਹੁੰਦੇ ਹਨ ; ਉਸੇ ਤਰ੍ਹਾਂ ਸਹਿਜਤਾ, ਨਿਮਰਤਾ ਤੇ ਮਿੱਠਾ-ਬੋਲ ਉੱਚ-ਕਲੀਨ ਵਰਗ ਦੀਆਂ ਆਤਮਾਵਾਂ ਵਾਲੇ ਲੋਕਾਂ ਦਾ ਸੁਭਾਅ ਹੁੰਦਾ ਹੈ, ਨਾ ਕਿ ਆਮ ਵਰਗ ਦੀਆਂ ।

* ਹੰਕਾਰ ਵਿਅਕਤੀ ਨੂੰ ਇਨਸਾਨੀਅਤ ਵੱਲ ਵਧਣ ਤੋਂ ਰੋਕਦਾ ਹੈ ਅਤੇ ਪਰਮਾਰਥ ਹੰਕਾਰ ਵੱਲ ਵਧਣ ਤੋਂ ਰੋਕਦਾ ਹੈ । ਸੁਆਰਥੀ ਲੋਕ ਤੁਹਾਨੂੰ ਪਰਮਾਰਥ ਤੋਂ ਦੂਰ ਕਰਕੇ ਹਊਮੈ ਵੱਲ ਪ੍ਰੇਰਿਤ ਕਰਕੇ ਤੁਹਾਨੂੰ ਵਿਸ਼ੇਸ਼ ਹੋਣ ਦਾ ਭਰਮ ਪਾਲ ਦਿੰਦੇ ਹਨ ।

* ਜਿਉਂਦੇ ਜੀਅ ਤੁਹਾਡੇ ਵੱਲੋਂ ਕੀਤੇ ਕਰਮ ਅਤੇ ਸੁਭਾਅ ਹੀ ਨਿਰਧਾਰਤ ਕਰਦੇ ਹਨ ਕਿ ਤੁਹਾਡੀ ਮੌਤ ਤੋਂ ਬਾਅਦ ਘਰ ਸੁੰਨਾ ਹੁੰਦਾ ਹੈ ਜਾਂ ਖੁੱਲ੍ਹਾ ।

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਹੋਰ ਸੰਘਰਸ਼ ਜਿੱਤਣ ਦੀ ਲੋੜ
Next articleਦੁਖਦਾਈ ਖਬਰ – ਪ੍ਰੋ. ਗੁਰਨਾਮ ਸਿੰਘ ਮੁਕਤਸਰ ਅਕਾਲ ਚਲਾਣਾ ਕਰ ਗਏ