HOME ਅਵਾਰਾ ਕੁੱਤਿਆਂ, ਡੰਗਰਾਂ, ਅਤੇ ਮੰਗਤਿਆਂ ਨੂੰ ਲੈ ਕੇ ਲੋਕ ਲਹਿਰ ਦੀ ਲੋੜ

ਅਵਾਰਾ ਕੁੱਤਿਆਂ, ਡੰਗਰਾਂ, ਅਤੇ ਮੰਗਤਿਆਂ ਨੂੰ ਲੈ ਕੇ ਲੋਕ ਲਹਿਰ ਦੀ ਲੋੜ

ਹਰਜਿੰਦਰ ਸਿੰਘ ਚੰਦੀ 
  (ਸਮਾਜ ਵੀਕਲੀ)  ਹਰ ਪਿੰਡ ਗਲੀ ਸੜਕਾਂ ਮਹੱਲਿਆਂ ਵਿਚ ਬੇ ਹਤਾਸ਼ਾ ਸ਼ਰੇਆਮ ਘੁੰਮਦੇ ਕੁਤਿਆਂ ਦੇ ਝੁੰਡ, ਅਤੇ ਅਵਾਰਾ ਪਸ਼ੂਆਂ ਦੇ ਨਾਲ ਨਾਲ ਅਮਰਵੇਲ ਵਾਂਗ ਵਧ ਰਹੇ ਮੰਗਤਿਆਂ ਨੇ ਲੋਕਾਂ ਦਾ ਜਿਊਣਾ ਦੁਸ਼ਵਾਰ ਕੀਤਾ ਹੋਇਆ ਹੈ। ਆਏ ਦਿਨ ਮੀਡੀਆ ਵਿੱਚ ਅਨੇਕਾਂ ਅਜਿਹੀਆਂ ਖਬਰਾਂ ਪੜ੍ਹਨ , ਸੁਣਨ ਤੇ ਦੇਖਣ ਨੂੰ ਮਿਲ ਜਾਂਦੀਆਂ ਹਨ ਜਿਨ੍ਹਾਂ ਵਿਚ ਦੇਸ਼ ਦੀ ਤ੍ਰਾਸਦੀ ਨਜ਼ਰ ਆਉਂਦੀ ਹੈ। ਆਵਾਰਾ ਕੁੱਤਿਆਂ ਨੇ ਬੱਚੇ ਨੂੰ ਨੋਚ ਨੋਚ  ਖਾਂਦਾ, ਸਕੂਲ ਜਾਂਦੀ ਵਿਦਿਆਰਥਣ ਨੂੰ ਹੱਡਾ ਰੋੜੀ ਦੇ ਕੁਤਿਆਂ ਨੇ ਕੀਤਾ ਜ਼ਖ਼ਮੀਂ, ਬਜ਼ੁਰਗ ਦੀ ਕੁਤਿਆਂ ਦੇ ਕੱਟਣ ਨਾਲ ਹੋਈ ਮੌਤ। ਪਿਛਲੇ ਦਿਨੀਂ ਪੰਜਾਬ ਦੇ ਖੂਬਸੂਰਤ ਗਾਇਕ, ਅਦਾਕਾਰ ਤੇ ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਆਵਾਰਾ ਪਸ਼ੂਆਂ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ। ਚੜ੍ਹਦੀ ਉਮਰੇ ਇੰਡਸਟਰੀ ਦਾ ਥੰਮ ਤੇ ਮਾਪਿਆਂ ਦਾ ਸਹਾਰਾ ਲੱਖਾਂ ਸਰੋਤਿਆਂ ਦਾ ਚਹੇਤਾ ਚਾਹੁਣ ਵਾਲਿਆਂ ਨੂੰ ਰੋਦੇ ਕੁਰਲਾਉਂਦੇ ਛੱਡ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ। ਇਸ  ਘਟਨਾ ਨੇ ਜਿਥੇ ਲੋਕਾਂ ਨੂੰ ਸੋਚਣ ਲਈ  ਮਜਬੂਰ ਕੀਤਾ ਉਥੇ ਸਰਕਾਰਾਂ ਤੇ ਪ੍ਰਸ਼ਾਸਨ ਤੇ ਸਵਾਲੀਆ ਚਿੰਨ੍ਹ ਵੀ ਖੜਾ ਕਰ ਦਿੱਤਾ ਕਿ ਜੇਕਰ ਦੇਸ਼ ਦੇ  ਨਾਗਰਿਕਾਂ ਕੋਲੋਂ ਇਨਾਂ ਆਵਾਰਾ ਪਸ਼ੂਆਂ ਨੂੰ ਲੈ ਕੇ ਅਲੱਗ- ਅਲੱਗ ਚੀਜ਼ਾਂ ਤੇ  ਟੈਕਸ ਦੇ ਰੂਪ ਵਿੱਚ ਪੈਸਾ ਇਕੱਠਾ ਕਰਨਾ ਸਰਕਾਰ ਦਾ ਇਖਲਾਕੀ ਫਰਜ਼ ਹੈ ਤਾਂ ਫਿਰ ਇਨ੍ਹਾਂ ਦਾ ਢੁਕਵਾਂ ਪ੍ਰਬੰਧ ਕਰਨਾਂ  ਵੀ ਸਰਕਾਰ ਦਾ ਫਰਜ਼ ਹੈ। ਇਨ੍ਹਾਂ ਅਵਾਰਾ ਪਸ਼ੂਆਂ ਵੱਲੋਂ ਨਿਤ ਲੋਕਾਂ ਨੂੰ ਮਾਰਨ  ਕਰਕੇ ਹੋ ਰਹੇ ਐਕਸੀਡੈਂਟ ਅਤੇ ਐਕਸੀਡੈਂਟ ਵਿਚ ਜਾਣ ਵਾਲੀਆਂ ਕੀਮਤੀ ਮਨੁੱਖੀ ਜਾਨਾਂ ਦਾ ਜ਼ਿੰਮੇਵਾਰ ਕੌਣ ਹੈ? ਕੀ ਇਨ੍ਹਾਂ ਕੀਮਤੀ ਮਨੁੱਖੀ ਜਾਨਾਂ ਦੀ ਭਰਪਾਈ ਹੋ ਸਕਦੀ ਹੈ। ਪਸ਼ੂਆਂ ਨੂੰ ਪਾਲਣ ਦਾ ਕੰਮ ਕਿਸਾਨ ਦਾ ਹੈ  ਇਸ ਕੰਮ ਵਿਚ ਕਿਸੇ ਨੂੰ ਵੀ ਦਖਲ ਅੰਦਾਜੀ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ । ਜਿਸ ਨਾਲ ਬੇ ਵੱਸ ਹੋ ਕੇ ਪਸ਼ੂ ਪਾਲਕ ਪਸ਼ੂਆਂ ਦੇ ਰੱਸੇ ਲਾਉਣ ਲਈ ਮਜਬੂਰ ਹੋ ਜਾਵੇ ਅਤੇ ਮਜ਼ਬੂਰ ਪਸ਼ੂ ਸੜਕਾਂ ਤੇ ਹਾਦਸੇ ਦਾ ਸਬੱਬ ਬਣਦਾ ਫਿਰੇ । ਇਨ੍ਹਾਂ ਹਾਦਸਿਆਂ ਵਿੱਚ ਇਕੱਲੀਆਂ ਮਨੁੱਖੀ ਜਾਨਾਂ ਹੀ ਨਹੀਂ ਜਾਂਦੀਆਂ ਕਈ ਵਾਰ ਪਸ਼ੂਆਂ ਦਾ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ  ਉਹ ਵਿਚਾਰੇ ਬੇ ਜ਼ੁਬਾਨੇ ਗੰਭੀਰ ਜਖਮੀ ਹਲਾਤ ਵਿੱਚ ਤੜਫ ਤੜਫ ਕੇ ਮਰਨ ਲਈ ਮਜਬੂਰ ਹੁੰਦੇ ਦੇਖੇ ਜਾ ਸਕਦੇ ਹਨ।  ਪਸ਼ੂਆਂ ਦੇ ਰੈਣ ਬਸੇਰੇ ਤੋਂ ਲੈ ਕੇ ਇਨ੍ਹਾਂ ਦੇ ਅੰਤ ਤੱਕ ਦੀ ਜ਼ਿੰਮੇਵਾਰੀ ਜੇਕਰ ਸਰਕਾਰਾਂ ਨਹੀਂ ਚੱਕ ਸਕਦੀਆਂ ਤਾਂ ਕਨੂੰਨ ਣ ਇਹ ਅਧਿਕਾਰ ਸੰਪੂਰਨ ਰੂਪ ਵਿਚ ਪਸ਼ੂ ਪਾਲਕਾਂ ਨੂੰ ਦੇ ਦੇਣਾ ਚਾਹੀਦਾ ਹੈ। ਇਸੇ ਤਰਾਂ ਅਗਲੀ ਸਮੱਸਿਆ ਅਮਰਵੇਲ ਦੀ ਤਰ੍ਹਾਂ ਵਧ ਰਹੇ  ਤੇ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੇ ਮੰਗਤਿਆਂ ਦੀ ਹੈ । ਖਾਸਕਰ ਪੰਜਾਬ ਦੇ ਬਹੁਤ ਤਾਤ ਸ਼ਹਿਰਾਂ ਵਿੱਚ ਇਨ੍ਹਾਂ ਦਾ ਵੱਡਾ ਸੰਭਾਵਨਾ ਦੇਖਣ ਨੂੰ ਆਮ ਮਿਲਦਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਨ੍ਹਾਂ  ਪਿੱਛੇ ਕੋਈ ਵੱਡਾ ਮਾਫੀਆ ਗਿਰੋਹ  ਕੰਮ ਕਰਦਾ  ਨਜ਼ਰ ਆਉਂਦਾ ਹੈ। ਹਰ ਉਮਰ ਦੇ ਮੰਗਤਿਆਂ ਵੱਲੋਂ ਜਿਥੇ ਆਮ ਰਾਹਗੀਰਾਂ ਨੂੰ ਘੇਰ- ਘੇਰ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਥੇ ਇਹ ਸਮਾਜ ਅਤੇ ਦੇਸ਼ ਦੇ ਨਾਮ ਤੇ ਇਕ ਵੱਡਾ ਬਦਨੁਮਾ ਦਾਗ਼ ਹੈ। ਬਹੁਤ ਸਾਰੇ ਜ਼ਰਾਇਮ ਪੇਸ਼ਾ, ਨਸ਼ੇੜੀ ਲੋਕ ਇਨ੍ਹਾਂ ਮੰਗਤਿਆਂ ਦੇ ਝੁੰਡ ਵਿੱਚ ਲੁਕ ਕੇ ਪ੍ਰਸ਼ਾਸਨ ਦੇ ਅੱਖੀਂ ਘੱਟਾ ਪਾ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਅਕਸਰ ਬੱਚਿਆਂ ਦੇ ਅਗਵਾਹ ਕਰਨ ਤੋਂ ਲੈ ਕੇ ਵੱਡੇ ਵੱਡੇ ਅਪਰਾਧ ਦੀ ਸ਼ੱਕੀ ਸੂਈ ਇਨ੍ਹਾਂ ਦੇ ਇਰਦ ਗਿਰਦ ਘੁੰਮਦੀ ਦਿਖਾਈ ਦਿੰਦੀ ਹੈ। ਹਕੀਕਤ ਤਾ ਇਹ ਹੈ ਕਿ ਮੰਗਣਾ ਖੁਦ ਵਿਚ ਇਕ ਵੱਡਾ ਅਪਰਾਧ ਹੈ। ਇਸ ਲਈ ਜਿਥੇ ਠੋਸ ਕਨੂੰਨ ਲਾਗੂ ਕਰਨ ਦੀ ਲੋੜ ਹੈ ਉਥੇ ਅਜੋਕੇ ਸਮੇਂ ਵਿਚ  ਸਮਾਜਸੇਵੀ ਜਥੇਬੰਦੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤਾਂ ਕਿ ਸਮਾਜ ਦੀਆਂ ਇਨ੍ਹਾਂ ਸਮੱਸਿਆਂਵਾਂ ਨੂੰ ਲੈ ਕੇ ਇਕ ਵੱਡੀ ਲੋੜ ਲਹਿਰ ਬਣਾਈ ਜਾ ਸਕੇ।ਇਸ ਵਿਚ ਹੀ  ਚੰਗੇ ਸਮਾਜ ਅਤੇ ਦੇਸ਼ ਦਾ ਹਿਤ ਹੈ।
ਪੱਤਰਕਾਰ ਹਰਜਿੰਦਰ ਸਿੰਘ ਚੰਦੀ 
ਮਹਿਤਪੁਰ 9464815725
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਨਰਵੀਲਜ਼ ਕਲੱਬ ਕਪੂਰਥਲਾ ਵੱਲੋਂ ਭੰਡਾਲ ਦੋਨਾ ਵਿਖੇ ਗਰੀਨ ਦੀਵਾਲੀ ਪ੍ਰੋਗਰਾਮ ਕਰਵਾਇਆ ਗਿਆ
Next articleਚੰਗੀ ਸਿਹਤ ਲਈ ਕਸਰਤ ਦੀ ਭੂਮਿਕਾ