(ਸਮਾਜ ਵੀਕਲੀ)
ਜਿਹੜੇ ਤੀਰ ਨੂੰ
ਕੁੱਝ ਸਮਾਂ ਪਹਿਲਾਂ ਤੱਕ
ਜਲ ਜੀਵ ਦੀ ਸਿਰਫ਼
ਅੱਖ ਹੀ ਵਿਖ ਰਹੀ ਸੀ,
ਉਹ ਹੁਣ ਭਟਕ ਗਿਆ ਹੈ
ਆਪਣੇ ਨਿਸ਼ਾਨੇ ਤੋਂ,
ਰਾਹ ਵਿੱਚ ਜਾਂਦਾ-ਜਾਂਦਾ
ਇਹ ਤੀਰ ਕਈ ਦਿਨਾਂ ਤੋਂ
ਦਰਸ਼ਕਾਂ ਦਾ ਧਿਆਨ ਭਟਕਾਉਣ ਲਈ
ਕਦੇ ਚੀਨ ਵੱਲ ਨੂੰ ਹੋ ਜਾਂਦਾ ਹੈ,
ਕਦੇ ਇਹ ਤੀਰ
ਰਾਸ਼ਟਰਿਆ ਕਰੋਨਾ ਪੀੜਤ
ਦੇ ਆਲੇ-ਦੁਆਲੇ ਮੰਡਰਾਉਣ
ਲੱਗ ਜਾਂਦਾ ਹੈ,
ਕਦੇ ਰਾਜਸਥਾਨ ਵੱਲ ਨੂੰ ਹੋ ਕੇ
ਇੱਕ ਪੱਖੀ ਵਰਤਾਰਾ
ਦਿਖਾਉਂਦਿਆਂ
ਵਿਰੋਧੀ ਖ਼ੇਮੇ ਦੇ ਦੁਆਲੇ ਹੋ ਜਾਂਦਾ ਹੈ,
ਤੀਰ ਹੁਣ ਆਪਣੇ ਨਿਸ਼ਾਨੇ ਨੂੰ ਭੁੱਲ ਕੇ
ਵਿਦੇਸ਼ਾਂ ਨੂੰ ਭੇਜਣ ਵਾਲੀਆਂ ਦੁਕਾਨਾਂ ਦਾ
ਪ੍ਰਚਾਰਕਾਂ ਜਿਹਾ ਪ੍ਰਤੀਤ ਹੋ ਰਿਹਾ ਹੈ
ਪਰ ਤੀਰ ਦਾ ਅਸਲ ਮਕਸਦ ਤਾਂ
ਕੇਵਲ ਤੇ ਕੇਵਲ ਜਲ ਜੀਵ ਦੀ
ਅੱਖ ਤੇ ਨਿਸ਼ਾਨਾ ਲਗਾਉਣਾ ਸੀ।
ਜਿਸ ਵਿੱਚ ਰੋਜ ਹੀ
ਲੱਖਾਂ ਬੇਸਹਾਰਾ ਲੋਕਾਂ ਨਾਲ
ਤਸ਼ੱਦਦ ਹੁੰਦਾ ਵਿਖਾਉਣਾ ਸੀ,
ਇਸ ਤੀਰ ਨੇ ਤਾਂ
ਮੰਤਰੀਆਂ, ਅਫਸਰਾਂ ਵੱਲੋਂ
ਕੀਤੀ ਜਾ ਰਹੀ
ਲੁੱਟ ਦਾ ਪਰਦਾਫਾਸ਼ ਕਰਨਾ ਸੀ।
ਲੋਕਤੰਤਰ ਇਸ ਤੀਰ ਦੇ ਮੋਢਿਆਂ ਤੇ
ਵਿਰਾਜਮਾਨ ਹੈ
ਪਰ ਲੋਕਤੰਤਰ ਦੇ ਇਸ ਚੌਥੇ ਥੰਮ
ਦੀਆਂ ਨੀਹਾਂ ਲੱਗਦਾ
ਖੋਖਲੀਆਂ ਹੋ ਗਈਆਂ ਹਨ,
ਇਹਨਾਂ ਖੋਖਲੀਆਂ ਨੀਹਾਂ ਨੂੰ
ਗਰੀਬਾਂ ਦੇ ਖੂਨ ਪਸੀਨੇ ਦੀ
ਕਮਾਈ ਉੱਤੇ ਨਜਾਇਜ਼ ਟੈਕਸ ਲਗਾ ਕੇ
ਨਜ਼ਾਮ ਆਪਣੇ ਪੱਖ ਵਿੱਚ ਭੁਗਤਣ ਲਈ
ਲੋਕ ਦੀ ਮਿਹਨਤ ਦੀ ਕਮਾਈ ਨਾਲ
ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ,
ਤਾਂ ਹੀ ਇਹ ਤੀਰ ਹੁਣ ਆਪਣਾ
ਸਹੀ ਨਿਸ਼ਾਨਾਂ ਭੁੱਲ ਕੇ
ਇਹਨਾਂ ਸਾਮਰਾਜਵਾਦੀਆਂ,
ਪੂੰਜੀਵਾਦੀਆਂ ਦੇ ਵੱਡੇ-ਵੱਡੇ
ਹੋਟਲਾਂ ਵਿੱਚ ਇਹਨਾਂ ਦੇ
ਮਨੋਰੰਜਨ ਲਈੰ
ਮੁਜਰਾ ਕਰਦਾ ਪ੍ਰਤੀਤ ਹੋ ਰਿਹਾ ਹੈ।
ਚਰਨਜੀਤ ਸਿੰਘ ਰਾਜੌਰ
8427929558
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly