(ਸਮਾਜ ਵੀਕਲੀ)
ਔਰਤ ਐਸਾ ਅਜੀਬ ਜੀਵ ਬਣਾਇਆ,
ਰੱਬ ਹੀ ਉਸ ਨੂੰ ਰਾਹ ਪਾ ਸਕਦਾ।
ਵਿਗੜ ਜਾਵੇ ਜੇ ਘਰ ਵਿੱਚ,
ਕੋਈ ਉਸਨੂੰ ਨ੍ਹੀਂ ਸਮਝਾ ਸਕਦਾ।
ਸੱਤ ਅਸਮਾਨ ਚੁੱਕ ਲੈਂਦੀ ਸਿਰ ਤੇ,
ਜੇ ਉਸਦੀ ਗੱਲ ਨਾ ਜਾਵੇ ਮੰਨੀ ।
ਖੱਪਖਾਨੇ ਉਸਦੇ ਤੋਂ ਡਰਦੇ ਘਰਵਾਲੇ,
ਬਜ਼ੁਰਗ ਵੀ ਖਿਸਕਾਉਂਦੇ ਕੰਨੀ।
ਔਰਤ ਭਾਵੇਂ ਪੰਜਾਬਣ, ਮੁਸਲੀ, ਯਹੂਦੀ,
ਅੰਗ੍ਰੇਜ਼ਣ, ਹਿੰਦਵੀ, ਇਸਾਈ ਹੋਵੇ।
ਭੋਰਾ ਫਰਕ ਨ੍ਹੀਂ ਹੁੰਦਾ ਸੁਭਾਅ ਵਿੱਚ,
ਲੱਗਦੀ ਜਿਵੇਂ ਪਿਛਲੇ ਜਨਮ ਦੀ ਸਤਾਈ ਹੋਵੇ।
ਗੁੱਸੇ ਵਿੱਚ ਅੰਨੀ ਹੋ ਜਾਂਦੀ,
ਸਭ ਨੂੰ ਫਿਰੇ ਕੋਸਦੀ।
ਜੇ ਹੋ ਜਾਵੇ ਦਿਆਲ,
ਮੱਲੋ-ਮੱਲੀ ਸਿਰ ਬੱਚਿਆਂ ਦੇ ਪਲੋਸਦੀ।
ਰੋਅਬ ਪਾਉਣ ਦੀ ਗਲਤੀ ਨਾ ਕਰ ਲੈਣਾ,
ਪਿਆਰ ਨਾਲ ਹੀ ਮਨਾਇਆ ਜਾ ਸਕਦਾ।
ਧਿੰਗੋਜ਼ੋਰੀ ਵਾਲੇ ਹਥਿਆਰ ਸੁੱਟਣੇ ਪੈਂਦੇ,
ਜੇ ਘਰ ਰੱਖਣਾ ਹੱਸਦਾ-ਵੱਸਦਾ।
ਜਾਇਜ-ਨਜਾਇਜ਼ ਉਸ ਦੀ ਹਰ ਗੱਲ ਮੰਨੋ,
ਘਰ ਨੂੰ ਜੇ ਤੁਸੀਂ ਸਵਰਗ ਬਣਾਉਣਾ।
ਤਰੀਕੇ ਨਾਲ, ਤੋਹਫਿਆਂ ਦਾ ਲਾਲਚ ਦੇਕੇ,
ਪਿਆਰ ਦਾ ਜਾਦੂ ਮੰਤਰ, ਤਾਂ ਪੈਣਾ ਚਲਾਉਣਾ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ।
ਫੋਨ ਨੰਬਰ : 9878469639