ਪਰਾਈ ਧਰਤੀ ਪਰਾਏ ਲੋਕ

ਅਮਰਜੀਤ ਚੰਦਰ

(ਸਮਾਜ ਵੀਕਲੀ)

ਵਲੈਤ ਤੇ ਕਨੇਡਾ ਦਾ ਨਾਂ ਬਚਪਨ ਵਿੱਚ ਸੁਣਿਆ ਕਰਦੇ ਸੀ।ਪਰ ਇਹ ਨਹੀ ਪਤਾ ਹੁੰਦਾ ਸੀ ਕਿ ਇਹ ਦੇਸ਼ ਕਿੰਨਾ ਲੋਕਾ ਦਾ ਹੈ,ਅਸੀ ਤਾਂ ਆਪਣੇ ਪਿੰਡ ਦੀ ਯੂਹ ਨਹੀ ਕਦੇ ਟੱਪੇ ਸੀ ਤਾਂ ਸਾਨੂੰ ਭਲਾ ਕੀ ਪਤਾ ਹੋਣਾ ਕਿ ਕੀ ਵਲਾ ਹੈ ਵਲੈਤ ਤੇ ਕਨੇਡਾ।ਜਦੋਂ ਕਿਤੇ ਸਾਡੇ ਪਰਿਵਾਰ ਵਿੱਚ ਕਿਸੇ ਨੇ ਬਾਹਰਲੇ ਮੁਲਕ ਵਲੈਤ ਵਿੱਚੋਂ ਆਉਣਾ ਹੁੰਦਾ ਸੀ ਤਾਂ ਖੁਸ਼ੀਆਂ ਦਾ ਕੋਈ ਟਿਕਾਣਾ ਨਹੀ ਰਹਿੰਦਾ ਸੀ,ਉਹਨਾਂ ਦੇ ਅੱਗੇ ਪਿੱਛੇ ਨੱਠੇ ਫਿਰਨਾ, ਉਹਨਾਂ ਨੂੰ ਰੇਲਵੇ ਸ਼ਟੇਸ਼ਨ ਤੇ ਛੱਡਣ ਜਾਣਾ,ਇਕ ਦੂਜੇ ਤੋਂ ਮੋਹਰੇ ਹੋ ਹੋ ਕੇ ਉਹਨਾਂ ਦੇ ਬੈਗ ਅਟੈਚੀ ਚੁੱਕਣੇ ਅਤੇ ਉਹਨਾਂ ਦੇ ਮੋਹਰੇ ਹੋ ਹੋ ਕੇ ਤੁਰਨਾ ਜਿਵੇ ਕਿ ਉਹ ਏਥੇ ਦੇ ਰਸਤੇ ਹੀ ਭੁਲ ਗਏ ਹੋਣ।ਕਈ ਵਾਰ ਉਨਾਂ ਨੇ ਵੀ ਸਾਡੇ ਤੇ ਇਸ ਤਰਾਂ ਰੋਹਬ ਪਾਉਣਾ ਜਿਵੇਂ ਅਸੀ ਉਨਾਂ ਦੇ ਸੀਰੀ ਲੱਗੇ ਹੋਈਏ।ਇਹ ਸੱਭ ਕੁਦਰਤ ਦੀਆਂ ਖੇਡਾਂ ਹਨ,ਅਸੀ ਸਕੂਲ ਵਿੱਚ ਮਾੜਾ ਮੋਟਾ ਪੜੇ ਜਿੰਨਾਂ ਕੁ ਸਾਡੇ ਘਰ ਵਾਲਿਆਂ ਦੀ ਹਿੰਮਤ ਸੀ ਉਨਾਂ ਨੇ ਆਪਣੀ ਹੈਸੀਅਤ ਦੇ ਮੁਤਾਬਿਕ ਸਾਨੂੰ ਆਪਣੀ ਮੰਜ਼ਲ ਤੱਕ ਪਹੁੰਚਾ ਦਿੱਤਾ।ਮੈਨੁੰ ਇਕ ਛੋਟੀ ਜਿਹੀ ਸਰਕਾਰੀ ਨੌਕਰੀ ਲੁਧਿਆਣਾ ਸ਼ਹਿਰ ‘ਚ ਮਿਲ ਗਈ।ਬਸ ਫਿਰ ਅਸੀ ਸ਼ਹਿਰ ਦੇ ਹੀ ਕੋ ਰਹਿ ਗਏ।ਬੱਚੇ ਦੋ ਦੋਹਾਂ ਨੇ ਮਾਸਟਰ ਦੀਆਂ ਡਿਗਰੀਆਂ ਕਰ ਲਈਆਂ।ਦੋਵੇਂ ਕਨੇਡਾਂ ਦੀ ਧਰਤੀ ਤੇ ਪਹੁੰਚ ਗਏ।ਬੱਚਿਆਂ ਦੀ ਹਿੰਮਤ ਸਦਕਾ ਸਾਨੂੰ ਦੋਹਾਂ ਨੂੰ ਵੀ ਬੱਚਿਆਂ ਕੋਲ ਜਾਣ ਦਾ ਮੌਕਾ ਮਿਲ ਗਿਆ।

ਕਨੇਡਾ ਜਾਣ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ,ਪੰਜ ਤਰੀਕ ਦਿਨ ਸੋਮਵਾਰ ਸ਼ਾਮ ਦੇ ਸਾਢੇ ਪੰਜ ਵਜੇ ਆਪਣੇ ਘਰ ਤੋਂ ਦਿਲੀ ਅਤੇ ਦਿਲੀ ਤੋਂ ਕਨੇਡਾ ਜਾਣ ਵਾਲਾ ਜਹਾਜ ਫੜਣ ਲਈ ਅਸੀ ਰਵਾਨਾ ਹੋ ਚੁੱਕੇ ਸੀ,ਘਰ ਤੋਂ ਤੁਰਨ ਲੱਗਿਆਂ ਘਰ ਵਿੱਚ ਮਹੌਲ ਬਹੁਤ ਹੀ ਗਮਗੀਨ ਬਣਿਆ ਹੋਇਆ ਸੀ।ਮੈL ਸਮਾਨ ਰੱਖਣ ਲਈ ਆਪਣੀ ਗੱਡੀ ਵੀ ਆਪਣੇ ਘਰ ਦੇ ਅੰਦਰ ਹੀ ਲਾ ਲਈ ਸੀ।ਸਾਡੀ ਛੋਟੀ ਬੇਟੀ ਨੇ ਆਪਣੇ ਦਿਲ ਨੂੰ ਬਹੁਤ ਹਲਕਾ ਕੀਤਾ ਹੋਇਆ ਸੀ।ਉਸ ਨੇ ਸਾਡੇ ਜਾਣ ਦੇ ਗਮ ਵਿੱਚ ਰੋ ਰੋ ਕੇ ਆਪਣੀ ਹਾਲਤ ਖਰਾਬ ਕੀਤੀ ਹੋਈ ਸੀ।ਅਸੀ ਸਾਰਿਆਂ ਨੂੰ ਮਿਲੇ ਪਰ ਛੋਟੀ ਨੇ ਸਾਰਿਆਂ ਸਾਰਿਆਂ ਦੇ ਚਿਹਰੇ ਮੁਰਝਾ ਦਿੱਤੇ ਸਨ।ਗੱਡੀ ਦਾ ਡਰਾਇਵਰ ਵਾਰ ਵਾਰ ਲੇਟ ਹੋ ਗਏ,ਲੇਟ ਹੋ ਗਏ,ਅਸੀ ਜਲਦੀ ਜਲਦੀ ਵਿੱਚ ਕੁਝ ਘਰ ਦੇ ਮੈਂਬਰਾਂ ਨੂੰ ਮਿਲ ਹੀ ਨਹੀ ਪਾਏ ਫਿਰ ਵੀ ਜਿੰਨਾਂ ਕੁ ਮੈਬਰ ਮੌਜੂਦ ਸੀ ਉਹਨਾਂ ਨੂੰ ਭਾਵਕ ਮਹੌਲ ਵਿੱਚ ਮਿਲੇ ਅਤੇ ਜਲਦੀ ਨਾਲ ਗੱਡੀ ਵਿੱਚ ਬੈਠ ਗਏ ਅਤੇ ਦਿਲੀ ਲਈ ਰਵਾਨਾ ਹੋ ਗਏ ਸੀ,ਜਦੋਂ ਤੋਂ ਗੱਡੀ ਵਿੱਚ ਅਸੀ ਬੈਠ ਗਏ ਸੀ ਤਾਂ ਅੱਖਾਂ ਦੇ ਹੰਝੂੰ ਬਾਰ ਬਾਰ ਛਲਕ ਰਹੇ ਸਨ,ਅਤੇ ਬਾਰ ਬਾਰ ਪਿੱਛੇ ਵੱਲ ਧਿਆਨ ਜਾ ਰਿਹਾ ਸੀ,ਕਿਉਕਿ ਅਸੀ ਆਪਣੇ ਘਰ ਦੇ ਸਾਰੇ ਮੈਂਬਰਾਂ ਨੂੰ ਗਮਗੀਨ ਮਹੌਲ ਵਿੱਚ ਛੱਡ ਕੇ ਆਏ ਸੀ,ਇਕ ਦੋ ਬਾਰ ਘਰ ਦੇ ਮੈਬਰਾਂ ਦਾਂ ਵੀ ਫੋਨ ਆਇਆ ਸੀ ਪਰ ਹਰ ਮੈਬਰ ਦਾ ਮਨ ਭਰਿਆ ਭਰਿਆ ਹੋਇਆ ਸੀ।ਪਰ ਕੀ ਕਰਦੇ ਅਸੀ ਵੀ ਮਜਬੂਰ ਸੀ ਕਿਉਕਿ ਅਸੀ ਆਪਣੇ ਬੱਚਿਆਂ ਨੂੰ ਆਹਮਣੇ ਸਾਹਮਣੇ ਹੋ ਕੇ ਘੱਟੋ ਘੱਟ ਸਾਢੇ ਛੇ ਸਾਲ ਮਿਲਣਾ ਸੀ,ਇਸ ਕਰਕੇ ਸਾਡੇ ਮਨ ਵਿੱਚ ਖੁਸ਼ੀ ਵਿੱਚ ਸੀ ਪਰ ਜਦੋਂ ਘਰ ਵੱਲ ਧਿਾਅਨ ਜਾਂਦਾ ਤਾਂ ਸਾਡੇ ਮਨ ਵੀ ਆਉਦਾ ਤੇ ਅਸੀ ਬੜਾ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਹੋ ਜਾਦੇ ਕਿ ਅਸੀ ਕਿਹੜਾ ਗੁਨਾਹ ਕਰ ਲਿਆ ਹੈ,ਜਿਹੜਾ ਕਿ ਸਾਡਾ ਏਨਾ ਸਖਤ ਇਮਤਿਹਾਨ ਲੈ ਹੋ ਰਿਹਾ ਹੈ,ਇਸ ਇਮਤਿਹਾਨ ਵਿੱਚੋ ਸਾਨੂੰ ਬਹੁਤ ਕੁਝ ਸਿਖਣ ਨੂੰ ਵੀ ਮਿਲ ਰਿਹਾ ਹੈ।

ਅਸੀ ਦਿਲੀ ਏਅਰਪੋਰਟ ਤੇ ਆਪਣੇ ਸਮੇਂ ਤੋਂ ਤਿੰਨ ਘੰਟੇ ਪਹਿਲਾਂ ਹੀ ਪਹੁੰਚ ਗਏ ਸੀ,ਅਸੀ ਉਥੇ ਲਾਇਨ ਵਿੱਚ ਖੜੀਆਂ ਟਰਾਲੀਆਂ ਨੂੰ ਲਿਆਦਾ ਅਤੇ ਗੱਡੀ ਵਿਚਲਾ ਸਮਾਨ ਅਸੀ ਉਹਨਾਂ ਟਰਾਲੀਆਂ ਵਿੱਚ ਰੱਖਿਆ ਤਾਂ ਏਅਰਪੋਰਟ ਦੇ ਅੰਦਰ ਚਲੇ ਗਏ।ਅੰਦਰ ਜਾ ਕੇ ਦੇਖਿਆ ਕਿ ਹਰ ੇੲਅਰ ਲਾਇਨ ਦੇ ਅਲੱਗ ਅਲੱਗ ਕਾਊਟਰ ਲੱਗੇ ਹੋਏ ਸਨ,ਅਸੀ ਵੀ ਆਪਣੀ ਏਅਰ ਲਾਇਨ ਦਾ ਕਾਊਟਰ ਦੇਖ ਕੇ ਉਸ ਲਾਇਨ ਵਿੱਚ ਲੱਗ ਗਏ। ਕਾਉਟਰ ਤੇ ਅਸੀ ਆਪਣਾ ਸਮਾਨ ਤੁਲਵਾ ਦਿੱਤਾ ਤਾਂ ਇਕ ਛੋਟਾ ਜਿਹਾ ਬੈਗ ਸਾਨੂੰ ਆਪਣੇ ਨਾਲ ਰੱਖਣ ਲਈ ਕਹਿ ਕੇ ਸਾਨੂੰ ਅੱਗੇ ਵੱਲ ਜਾਣ ਲਈ ਕਹਿ ਦਿੱਤਾ,ਅਸੀ ਅੱਗੇ ਵੱਲ ਵਧੇ ਤਾਂ ਦੇਖਿਆ ਕਿ ਪੁਲਿਸ ਵਾਲੇ ਹਰ ਯਾਤਰੀ ਨੂੰ ਪੂਰਾ ਚੈਕ ਕਰ ਰਹੇ ਸਨ।ਏਥੋਂ ਤੱਕ ਕਿ ਹਰ ਯਾਤਰੀ ਦੇ ਬੂਟ,ਬੈਲਟ ਅਤੇ ਪਰਸ ਵੀ ਚੈਕ ਕਰ ਰਹੇ ਸਨ।

ਅਸੀ ਵੀ ਸਾਹਮਣੇ ਵੱਲ ਦੇਖ ਕੇ ਉਹੀ ਕੁਝ ਕੀਤਾ ਤਾਂ ਅਸੀ ਉਹਨਾਂ ਦੀ ਚੈਕਿੰਗ ਵਿੱਚੋ ਪਾਸ ਹੋ ਕੇ ਅੱਗੇ ਵੱਲ ਵੱਧ ਗਏ।ਅੱਗੇ ਜਾਣ ਲਈ ਸਾਨੂੰ ਇਕ ਗੇਟ ਨੰਬਰ ਦਿੱਤਾ ਗਿਆ ਸੀ ਅਸੀ ਉਸ ਗੇਟ ਤੇ ਪਹੁੰਚ ਗਏ ਸੀ ਜਿੱਥੇ ਪਹਿਲ ਤੋਂ ਹੀ ਜਾਣ ਵਾਲਿਆ ਦਾ ਜਮਾਵੜਾ ਲੱਗਿਆ ਹੋਇਆ ਸੀ।ਅਸੀ ਵੀ ਉਸ ਜਮਾਵੜੇ ਵਿੱਚ ਸ਼ਾਮਲ ਹੋ ਗਏ ਸੀ।ਉਥੇ ਦੇ ਮਹੌਲ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇ ਸਾਰਾ ਹਿੰਦੋਸਤਾਨ ਹੀ ਵਿਦੇਸ਼ ਜਾਣ ਲਈ ਆਇਆ ਹੋਵੇ।ਸਾਰੇ ਇਕ ਦੁਜੇ ਨੂੰ ਪੁੱਛ ਰਹੇ ਸੀ ਕਿ ਤੁਸੀ ਕਿਥੋ ਆਏ ਹੋ ਅਤੇ ਤੁਸੀ ਕਿੱਥੇ ਜਾਣਾ ਹੈ।ਸਾਰੇ ਉਥੇ ਬੈਠੇ ਯਾਤਰੀ ਇਸ ਤਰਾਂ ਇਕ ਦੂਜੇ ਨਾਲ ਇਸ ਤਰਾਂ ਮਿਕਸ ਹੋ ਗਏ ਸੀ ਜਿਵੇਂ ਸਾਰੇ ਇਕ ਪਿੰਡ ਤੋਂ ਹੀ ਹੋਣ,ਇਕ ਘੰਟੇ ਦਾ ਸਮਾਂ ਸਾਨੂੰ ਪਤਾ ਹੀ ਨਹੀ ਲੱਗਿਆ ਕਿ ਕਿਵੇ ਬੀਤ ਗਿਆ

ਥੋੜੀ ਦੇਰ ਬਾਅਦ ਅਨਾਊਸਮੈਟ ਹੋਈ ਕਿ ਹੀਥਰੌ ਜਾਣ ਵਾਲੇ ਆਪਣੇ ਬੋਰਡਿੰਗ ਪਾਸ ਦਿਖਾ ਕੇ ਅੰਦਰ ਜਾ ਸਕਦੇ ਹਨ।ਯਾਤਰੀਆਂ ਨੇ ਗੇਟ ਦੇ ਅੱਗੇ ਲਾਇਨ ਲਗਾ ਲਈ ਸੀ ਆਪਣਾ ਆਪਣਾ ਪਾਸ ਦਿਖਾ ਕੇ ਅੰਦਰ ਜਾਣਾ ਸ਼ੁਰੂ ਹੋ ਗਏ ਸਨ।ਅਸੀ ਜਦੋ ਜਹਾਜ ਦੇ ਗੇਟ ਤੇ ਪਹੁੰਚੇ ਤਾਂ ਗੇਟ ਤੇ ਬਹੁਤ ਹੀ ਖੂਬਸੂਰਤ ਕੁੜੀਆਂ ਹੱਥਾਂ ਵਿੱਚ ਫੁੱਲਾਂ ਦੇ ਗੁਲਦਸਤੇ ਹੱਥਾਂ ਵਿੱਚ ਫੜੀ ਸਾਡਾ ਸੁਆਗਤ ਕਰ ਰਹੀਆਂ ਸਨ।ਅਸੀ ਜਹਾਜ ਦੇ ਅੰਦਰ ਆਪਣਾ ਸੀਟ ਨੰਬਰ ਦੇਖ ਕੇ ਆਪਣਾ ਸਮਾਨ ਰੱਖ ਕੇ ਆਪਣੀਆਂ ਆਪਣੀਆਂ ਸੀਟਾਂ ਤੇ ਬੈਠ ਗਏ ਸੀ।ਜਹਾਜ ਯਾਤਰੀਆਂ ਨਾਲ ਪੂਰਾ ਭਰਿਆ ਹੋਇਆ ਸੀਸਾਨੂੰ ਇੰਝ ਲੱਗ ਰਿਹਾ ਸੀ ਜਿਵੇ ਅਸੀ ਕਿਸੇ ਦੀ ਬਰਾਤ ਲੈ ਕੇ ਜਾ ਰਹੇ ਹਾਂ।ਮੈਨੂੰ ਜਹਾਜ ਦੇ ਅਦਰ ਮੇਰੇ ਸ਼ਹਿਰ ਕੁਝ ਲੋਕ ਵੀ ਮਿਲ ਗਏ ਜਿੰਨਾਂ ਨੂੰ ਮਿਲ ਕੇ ਮੈਨੁੰ ਹੋਰ ਵੀ ਹੌਸਲਾ ਜਿਹਾ ਮਿਲ ਗਿਆ।ਅਸੀ ਸੱਭ ਇਕ ਦੂਜੇ ਨਾਲ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਹਾਸਾ ਮਜਾਕ ਕਰ ਰਹੇ ਸੀ ਏਨੇ ਨੂੰ ਇਕ ਅਨਾਊਸਮੈਟ ਹੋਈ ਕਿ ਜਹਾਜ ਉਡਣ ਦੀਆਂ ਤਿਆਰੀਆਂ ਵਿੱਚ ਹੈ ਇਸ ਕਰਕੇ ਯਾਤਰੀਆਂ ਨੂੰ ਬੇਨਤੀ ਹੈ ਕਿ ਆਪਣੀਆਂ ਬੈਲਟਾਂ ਲਗਾ ਲੈਣ,ਅਸੀ ਸਾਰਿਆਂ ਨੇ ਇਹ ਅਨਾਊਸਮੈਟ ਸੁਣ ਜਲਦੀ ਜਲਦੀ ਨਾਲ ਬੈਲਟਾਂ ਕੱਸ ਲਈਆਂ।

ਜਹਾਜ ਨੇ ਇਕ ਝਟਕਾ ਜਿਹਾ ਮਾਰਿਆ ਤਾਂ ਇਕ ਦਮ ਜਹਾਜ ਨੇ ਸਪੀਡ ਫੜ ਲਈ,ਥੋੜੀ ਦੇਰ ਬਾਅਦ ਇਕ ਵੱਡਾ ਸਾਰਾ ਝਟਕਾ ਲੱਗਿਆ,ਜਿਸ ਨੇ ਸਾਡੇ ਸਾਰਿਆਂ ਦੇ ਸਾਹ ਹੀ ਸੂਤ ਦਿੱਤੇ ਜਹਾਜ ਝਟਕੇ ਮਾਰਦਾ ਹੋਇਆ ਉਪਰ ਉਚਾ ਚਲਾ ਗਿਆ ਤਾ ਬੱਦਲ ਵੀ ਥੱਲੇ ਹੀ ਰਹਿ ਗਏ।ਘਰਵਾਲੀ ਮੇਰੀ ਪਹਿਲੀ ਵਾਰ ਜਹਾਜ ਵਿੱਚ ਸਫਰ ਕਰ ਰਹੀ ਸੀ ਉਹ ਮੈਨੂੰ ਬਾਰ ਬਾਰ ਨਿੱਕੀ ਨਿੱਕੀ ਗੱਲ ਦੇ ਵਾਰੇ ਵਿੱਚ ਬੜੀ ਗਹਿਰਾਈ ਨਾਲ ਪੁੱਛ ਰਹੀ ਸੀ।ਇਹ ਜਹਾਜ ਹਿੱਲਦਾ ਕਿਉ ਹੈ,ਆਪਾ ਕਦੋ ਪਹੁੰਚਣਾ ਹੈ,ਇਹ ਜਹਾਜ ਏਨਾ ਬਾਰ ਲੈ ਕੇ ਕਿਵੇ ਚੱਲ ਰਿਹਾ ਹੈ,ਬਾਹਰ ਤਾਂ ਕੁਝ ਵੀ ਨਜ਼ਰ ਨਹੀ ਆ ਰਿਹਾ,ਅੱਗੇ ਕਿੱਥੇ ਜਾ ਕੇ ਜਹਾਜ ਨੇ ਰੁਕਣਾ ਹੈ।ਮੈ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਰ ਉਹ ਸਹਿਮੀ ਹੋਣ ਕਰਕੇ ਉਸ ਨੂੰ ਮੇਰੀ ਕੋਈ ਵੀ ਗੱਲ ਸਮਝ ਨਹੀ ਆ ਰਹੀ ਸੀ।ਇਕ ਜਹਾਜ ਦੀ ਤਾਕੀ ਕੋਲ ਬੈਠੀ ਹੋਣ ਕਰਕੇ ਵਾਰ ਵਾਰ ਬਾਹਰ ਵੱਲ ਦੇਖ ਰਹੀ ਸੀ।

ਜਹਾਜ ਵਿੱਚ ਕੰਮ ਕਰਨ ਵਾਲਾ ਸਟਾਫ ਟਿਪ-ਟਾਪ ਵਰਦੀਆਂ ਪਾਏ ਇਧਰ ਉਧਰ ਗੇੜੇ ਮਾਰਨ ਲੱਗੇ,ਸਾਨੂੰ ਇਕ ਇਕ ਗਰਮ ਸ਼ਾਲ ਅਤੇ ਇਕ ਇਕ ਸਰਹਾਣਾ ਹਰ ਸੀਟ ਤੇ ਯਾਤਰੀ ਨੂੰ ਦੇ ਰਹੇ ਸਨ।ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋ ਗਿਆ ਖਾਣ ਪੀਣ ਦਾ ਸਮਾਨ ਸੱਭ ਤੋਂ ਪਾਣੀ ਤੇ ਨਾਲ ਹੀ ਜੂਸ ਤੇ ਚਾਹ ਕੌਫੀ ਗਰਮ ਨਾਲ ਦੀ ਨਾਲ ਹੀ ਸਰਵ ਕਰ ਰਹੇ ਸਨ।ਅੱਧੇ ਕੁ ਘੰਟੇ ਬਾਅਦ ਸ਼ੁਰੂ ਹੋਇਆ ਸਿਲਸਿਲਾ ਪੇਗ ਅਤੇ ਬੀਅਰ ਦਾ ਜਿਸ ਨਾਲ ਪੀਣ ਵਾਲਿਆਂ ਦੀਆਂ ਮੌਜਾ ਲੱਗੀਆਂ ਰਹੀਆਂ ਕਿਸੇ ਨੇ ਇਕ ਪੈਗ ਪੀਤਾ ਅਤੇ ਕਿਸੇ ਦੋ ਪੀਤੇ ਅਤੇ ਕਈਆਂ ਨੇ ਤਾਂ ਬੀਅਰਾ ਹੀ ਤਿੰਨ ਤਿੰਨ ਚਾਰ ਚਾਰ ਪੀ ਲਈਆਂ,ਫਿਰ ਸਾਡੇ ਪੰਜਾਬੀਆਂ ਦੀ ਆਦਤ ਹੈ ਕਿ ਜਿੰਨਾਂ ਚਿਰ ਕਿਸੇ ਪਤਾ ਨਾ ਲੱਗਾ ਕਿ ਪੀਤਾ ਹੈ ੀਪਰ ਇਹੋ ੋਜਿਹੀ ਦਾਰੂ ਪੀਣ ਦਾ ਕੀ ਫਾਇਦਾ,ਬਸ ਇਕ ਦੋ ਜਣੇ ਆਪਸ ਵਿੱਚ ਉਚੀ ਉਚੀ ਬੋਲਣਾ ਸ਼ੁਰੂ ਹੋ ਗਏ,ਕੁਝ ਤਾਂ ਜਹਾਜ ਵਿੱਚ ਕੰਮ ਕਰਨ ਵਾਲੇ ਸਟਾਫ ਨਾਲ ਵੀ ਲੜਦੇ ਝਗੜਦੇ ਦੇਖੇ,ਸਟਾਫ ਨਾਲ ਦਾਰੂ ਪੀ ਕੇ ਬਦਤਮੀਜ਼ੀ ਕਰਨਾ ਬਿਲਕੁਲ ਵੀ ਸਾਨੂੰ ਸੋਭਾ ਨਹੀ ਦਿੰਦਾ,ਸਿਆਣੇ ਸਮਝਦਾਰ ਲੋਕ ਇਸ ਗੱਲ ਦਾ ਬਹੁਤ ਬੁਰਾ ਮਨ੍ਹਾ ਰਹੇ ਸਨ।

ਸਾਡਾ ਸਾਢੇ ਨੌ ਘੰਟੇ ਦਾ ਸਫਰ ਸੀ ਇਸ ਕਰਕੇ ਲੋਕ ਥੱਕੇ ਵੀ ਬਹੁਤ ਸਨ ਖਾਣਾ ਖਾਣ ਤੋਂ ਬਾਅਦ ਜਲਦੀ ਹੀ ਲੋਕ ਸੌ ਗਏ ਸਨ।ਕੁਝ ਲੋਕ ਸੀਟ ਦੇ ਸਾਹਮਣੇ ਲੱੀ ਸਕਰੀਨ ਉਤੇ ਫਿਲਮ ਦੇਖ ਰਹੇ ਸਨ ਅਤੇ ਕੁਝ ਲੋਕ ਟਾਇਮ ਪਾਸ ਕਰਨ ਲਈ ਗੇਮ ਖੇਡ ਰਹੇ ਸਨ।ਪਰ ਜਦੋ ਕਿਤੇ ਜਹਾਜ ਨੁੰ ਝਟਕਾ ਲੱਗਦਾ ਤਾਂ ਝੱਟ ਦੇਣਾ ਅੱਖ ਖੁੱਲਦੀ ਅਤੇ ਆਲੇ ਦੁਆਲੇ ਵੱਲ ਧਿਆਨ ਜਾਂਦਾ।ਸਾਢੇ ਨੌ ਘੰਟੇ ਦੇ ਸਫ਼ਰ ਨੇ ਸਰੀਰ ਨੂੰ ਝੰਝੋੜ ਦਿੱਤਾ ਸੀ।ਨੌ ਘੰਟੇ ਪੂਰੇ ਹੋਏ ਤਾਂ ਜਹਾਜ ਕੁਝ ਜਿਆਦਾ ਹੀ ਹਿਲਣ ਲੱਗਾ ਪਤਾ ਕਰਨ ਤੇ ਪਤਾ ਲੱਗਿਆ ਕਿ ਹੀਥਰੋ ਦਾ ਹਵਾਈ ਅੱਡਾ ਆ ਗਿਆ ਹੈ ਤਾਂ ਜਹਾਜ ਥੱਲੇ ਵੱਲ ਨੂੰ ਆ ਰਿਹਾ ਹੈ ਥੱਲੇ ਲੱਗਦਿਆਂ ਹੀ ਬੜੀ ਜ਼ੋਰ ਨਾਲ ਖੜ-ਖੜ ਦੀ ਆਵਾਜ਼ ਆਈ ਤੇ ਨਾਲ ਹੀ ਅਨਾਊਸਮੈਟ ਹੋਈ ਕਿ ਜਹਾਜ ਪਲੇਟ ਫਾਰਮ ਨੰਬਰ 11 ਤੇ ਲੈਡ ਹੋ ਰਿਹਾ ਹੈ।ਜਹਾਜ ਖੜਣ ਦੀ ਦੇਰ ਸੀ ਕਿ 10-15 ਮਿੰਟ ਚ ਹੀ ਜਹਾਜ ਖਾਲੀ ਹੋ ਗਿਆ।ਹੁਣ ਅਸੀ ਹੀਥਰੋ ਹਵਾਈ ਅੱਡੇ ਤੇ ਪਹੁੰਚ ਗਏ ਸੀ।

ਅਸੀ ਹੀਥਰੋ ਹਵਾਈ ਅੱਡੇ ਤੇ ਉਤਰੇ ਤਾਂ ਉਥੇ ਦੀ ਚਮਕ ਦੇਖਕੇ ਹੈਰਾਨ ਹੋ ਗਏ।ਹੀਥਰੋ ਦਾ ਹਵਾਈ ਅੱਡਾ ਬਹੁਤ ਹੀ ਸਾਫ ਸੁਥਰਾ ਸੀ।ਹੀਥਰੋ ਅੱਡੇ ਤੇ ਸਾਨੂੰ ਸਾਰਿਆਂ ਨੂੰ ਇਕ ਲਾਇਨ ਰਾਹੀ ਆਪਣੇ ਆਪਣੇ ਕਾਗਜ਼ ਦਰੁਸਤ ਕਰਨ ਲਈ ਭੇਜ ਦਿੱਤਾ ਗਿਆ।ਚਾਰ ਜਗਾ ਤੇ ਸਾਨੂੰ ਆਪਣੇ ਕਾਗਜ਼ ਦਿਖਾਉਣ ਲਈ ਭੇਜਿਆ ਗਿਆ।ਜਿਹਦੇ ਜਿਹਦੇ ਕਾਗਜ਼ ਦਰੁਸਤ ਪਾਏ ਜਾ ਰਹੇ ਸਨ ਉਹਨਾਂ ਨੂੰ ਅਗਲੇ ਜਹਾਜ ਲਈ ਪਲੇਟ ਫਾਰਮ ਨੰ,ਦੇ ਕੇ ਅੱਗੇ ਭੇਜ ਦਿੱਤਾ ਜਾ ਰਿਹਾ ਸੀ।ਅਸੀ ਵੀ ਆਪਣੇ ਕਾਗਜ ਦਰੁਸਤ ਕਰਾਉਣ ਤੋਂ ਬਾਅਦ ਆਪਣੇ ਪਲੇਟ ਫਾਰਮ ਵਲ ਨੂੰ ਜਾ ਰਹੇ ਸੀ ਤਾਂ ਦੇਖਿਆ ਰਸਤੇ ਵਿੱਚ ਬਹੁਤ ਸਾਰੀਆਂ ਹੋਰ ਵੀ ਲਾਇਨਾਂ ਲੱਗੀਆਂ ਹੋਈਆਂ ਸਨ,ਸਾਨੂੰ ਵੀ ਉਹਨਾਂ ਲਾਇਨਾਂ ਵਿੱਚ ਹੀ ਲੱਗ ਕੇ ਅੱਗੇ ਜਾਣਾ ਪੈਣਾ ਸੀ,ਅਸੀ ਵੀ ਉਹਨਾਂ ਲਾਇਨਾਂ ਵਿੱਚੋਂ ਦੀ ਲੱਗ ਆਪਣੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਆਪਣੇ ਜਾਣ ਵਾਲੇ ਜਹਾਜ ਦੇ ਰਸਤੇ ਵਲ ਨੂੰ ਹੋ ਤੁਰੇ।ਏਥੋਂ ਸਾਡਾ ਹਵਾਈ ਜਹਾਜ ਰਾਹੀ ਸਾਢੇ ਸੱਤ ਘੰਟੇ ਦਾ ਸਫਰ ਸੀ।ਜਹਾਜ ਚੱਲਣ ਵਿੱਚ ਅਜੇ ਦੋ ਘੰਟੇ ਦਾ ਸਮਾਂ ਸੀ ਅਸੀ ਫਿਰ ਸਾਰੇ ਉਥੇ ਇਕੱਠੇ ਹੋ ਗਏ ਸੀ।ਜਦੋ ਸਾਰੇ ਇਕ ਜਗਾ ਇਕੱਠੇ ਹੋ ਗਏ ਤਾਂ ਹੋਰ ਵੀ ਵਧੀਆ ਲੱਗਣ ਲੱਗਾ।

ਮੇਰੇ ਕੋਲ 20 ਪੌਡ ਸੀ ਜੋ ਕਿ ਹੌਥਰੋ ਹਵਾਈ ਅੱਡੇ ਤੇ ਚੱਲਣ ਵਾਲੀ ਕਰੰਸੀ ਸੀ,ਮੈ ਇਕ ਜੈਟਲਮੈਨ ਨੂੰ ਭੇਜਿਆ ਕਿ ਆਹ ਲਓ 20 ਪੌਡ ਤੇ ਸਾਰਿਆਂ ਲਈ ਇਕ ਇਕ ਕੱਪ ਕੌਫੀ ਦਾ ਲੇ ਆਓ,ਅਸੀ ਤਾਂ ਆਪਣੇ ਵਲੋਂ ਸੋਚਿਆਂ ਸੀ ਕਿ ਉਹ ਬੰਦਾ ਪੜਿਆ ਲਿਖਿਆ ਲੱਗਦਾ ਹੈ ਪਰ ਥੋੜੀ ਦੇਰ ਬਾਅਦ ਗੇੜਾ ਜਿਹਾ ਮਾਰ ਕੇ ਵਾਪਸ ਆ ਗਿਆ ਤਾਂ ਬਹਾਨਾ ਲਾਇਆ ਕਿ ਏਥੇ ਕੋਈ ਕੌਫੀ ਵਾਲਾ ਹੈ ਹੀ ਨਹੀ,ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਵੀ ਸਾਡੇ ਵਾਂਗ ਹੀ ਸੀ ਬਾਅਦ ਵਿੱਚ ਇਕ ਹੋਰ ਆਦਮੀ ਗਿਆ ਤਾਂ ਉਹ ਪੰਜ ਛੇ ਕੱਪ ਕੌਫੀ ਦੇ ਲੈ ਕੇ ਆਇਆ, ਇਹ ਬੋਲੀ ਦੀ ਹਰ ਜਗਾ ਸਾਨੂੰ ਸਮੱਸਿਆ ਆਈ,ਉਥੇ ਦੀ ਬੋਲੀ ਭਾਂਵੇ ਤੁਹਾਨੂੰ ਨਾ ਆਵੇ ਪਰ ਅੰਗਰੇਜ਼ੀ ਤੁਹਾਨੂੰ ਜਰੂਰ ਮਾੜੀ ਮੋਟੀ ਆਉਣੀ ਚਾਹੀਦੀ ਹੈ।ਬਿੰਨਾਂ ਅੰਗਰੇਜ਼ੀ ਦੇ ਬੜਾ ਮੁਸ਼ਕਲ ਹੋ ਜਾਂਦਾ ਬਾਹਰਲੇ ਮੁਲਕਾਂ ਵਿੱਚ ਵਿਚਰਨਾ।ਸਾਡੇ ਜਹਾਜ ਦੇ ਚੱਲਣ ਦਾ ਸਮਾਂ ਨੇੜੇ ਹੁੰਦਾ ਜਾ ਰਿਹਾ ਸੀ ਮੇਰੇ ਆਲੇ ਦੁਆਲੇ ਹਲਚਲ ਸ਼ੁਰੂ ਹੋ ਚੁੱਕੀ ਸੀ।ਜਹਾਜ ਦੇ ਅੰਦਰ ਜਾਣ ਵਾਲਾ ਗੇਟ ਖੁਲ ਗਿਆ ਸੀ ਯਾਤਰੀਆਂ ਨੇ ਅੰਦਰ ਜਾਣ ਲਈ ਗੇਟ ਤੇ ਲਾਇਨ ਲਗਾ ਲਈ ਸੀ।ਅਸੀ ਵੀ ਉਸ ਲਾਇਨ ਵਿੱਚ ਸ਼ਾਮਲ ਹੋ ਗਏ ਸੀ।ਥੋੜੀ ਦੇਰ ਵਿੱਚ ਹੀ ਜਹਾਜ ਫੁੱਲ ਹੋ ਗਿਆ ਸੀ।ਅਸੀ ਆਪਣੀਆਂ ਸੀਟਾਂ ਤੇ ਆਰਾਮ ਨਾਲ ਬੈਠ ਗਏ ਸੀ।

ਅਮਰਜੀਤ ਚੰਦਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨ
Next articleਪਿਕਾਸੋ ਦਾ ਇਕ ਇਹ ਰੂਪ