ਬਰਨਾਲਾ,(ਸਮਾਜ ਵੀਕਲੀ) (ਚੰਡਿਹੋਕ) ਪੰਜਾਬੀ ਸਾਹਿਤ ਸਭਾ ਰਜਿ ਬਰਨਾਲਾ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਕਰਵਾਏ ਸਾਹਿਤਕ ਸਮਾਗਮ ਵਿੱਚ ਪੁਸਤਕ ਗੋਸ਼ਟੀ ਤੇ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਮਹਿੰਦਰ ਸਿੰਘ ਰਾਹੀ, ਕੰਵਰਜੀਤ ਭੱਠਲ, ਤੇਜਾ ਸਿੰਘ ਤਿਲਕ, ਤੇਜਿੰਦਰ ਚੰਡਿਹੋਕ, ਭੋਲਾ ਸਿੰਘ ਸੰਘੇੜਾ, ਕਰਮ ਸਿੰਘ ਭੰਡਾਰੀ ਅਤੇ ਮੇਜਰ ਸਿੰਘ ਗਿੱਲ ਸ਼ਾਮਲ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸੀਨੀਅਰ ਮੈਂਬਰ ਮਹਿੰਦਰ ਸਿੰਘ ਰਾਹੀ ਹੁਰਾਂ ਨੇ ਪ੍ਰੈਸ ਨੂੰ ਦਸਿਆ ਕਿ ਅੱਜ ਦੇ ਸਮਾਗਮ ਵਿੱਚ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਦੀ ਪੁਸਤਕ ” ਜੜ੍ਹ – ਮੂਲ ” ( ਕਹਾਣੀ ਸੰਗ੍ਰਹਿ) ਉਪਰ ਗੋਸ਼ਟੀ ਕਰਵਾਈ ਗਈ ਜਿਸ ਤੇ ਸਭਾ ਦੇ ਪ੍ਰੈੱਸ ਸਕੱਤਰ ਤੇਜਿੰਦਰ ਚੰਡਿਹੋਕ ਨੇ ” ਸਮਾਜਿਕ ਯਥਾਰਥਵਾਦ ਨੂੰ ਸਿਰਜਦੀਆਂ ਕਹਿਣੀਆਂ ਦਾ ਸੰਗ੍ਰਹਿ ਜੜ੍ਹ – ਮੂਲ” ਪੇਪਰ ਪੜ੍ਹਿਆ। ਜਿਸ ਤੇ ਬਹਿਸ ਦਾ ਆਗਾਜ਼ ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਕੀਤਾ ਅਤੇ ਇਸ ਬਹਿਸ ਵਿੱਚ ਕ੍ਰਮਵਾਰ ਮਹਿੰਦਰ ਸਿੰਘ ਰਾਹੀ, ਡਾਕਟਰ ਰਾਮਪਾਲ ਸਿੰਘ, ਲਛਮਣ ਦਾਸ ਮੁਸਾਫ਼ਿਰ, ਡਾਕਟਰ ਹਰਿ ਭਗਵਾਨ, ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਅਤੇ ਤੇਜਾ ਸਿੰਘ ਤਿਲਕ ਆਦਿ ਨੇ ਪੁਸਤਕ ਅਤੇ ਪੇਪਰ ਉਪਰ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਪੇਪਰ ਤੇ ਉਥੇ ਨੁਕਤਿਆਂ ਤੇ ਤੇਜਿੰਦਰ ਚੰਡਿਹੋਕ ਨੇ ਸਪਸ਼ਟੀਕਰਨ ਦਿੱਤਾ ਅਤੇ ਭੋਲਾ ਸਿੰਘ ਸੰਘੇੜਾ ਨੇ ਪੁਸਤਕ ਵਿਚਲੀਆਂ ਕਹਾਣੀਆਂ ਬਾਰੇ ਜਾਣਕਾਰੀ ਦਿੱਤੀ। ਸਭਾ ਵੱਲੋਂ ਭੋਲਾ ਸਿੰਘ ਸੰਘੇੜਾ ਅਤੇ ਤੇਜਿੰਦਰ ਚੰਡਿਹੋਕ ਦਾ ਸਨਮਾਨ ਵੀ ਕੀਤਾ ਗਿਆ।
ਸਭਾ ਵੱਲੋਂ ਕਰਵਾਏ ਕਵੀ ਦਰਬਾਰ ਵਿਚ ਪਾਲ ਸਿੰਘ ਲਹਿਰੀ, ਰਾਮ ਸਰੂਪ ਸ਼ਰਮਾ, ਚਤਿੰਦਰ ਰੁਪਾਲ, ਕਰਮਿੰਦਰ ਸਿੰਘ ਨੇ ਹਿੱਸਾ ਲਿਆ। ਸਭਾ ਦੀ ਕਾਰਵਾਈ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਬਾਖ਼ੂਬੀ ਨਿਭਾਈ। ਮੇਜਰ ਸਿੰਘ ਗਿੱਲ ਨੇ ਧੰਨਵਾਦ ਕੀਤਾ।
ਸਮਾਗਮ ਵਿੱਚ ਜਸਵਿੰਦਰ ਸਿੰਘ, ਡਾਕਟਰ ਉਜਾਗਰ ਸਿੰਘ ਮਾਨ, ਸੁਰਜੀਤ ਸਿੰਘ ਦੇਹੜ੍ਹ, ਰਘਬੀਰ ਸਿੰਘ ਗਿੱਲ ਅਤੇ ਲਖਵੀਰ ਸਿੰਘ ਦਿਹੜ ਨੇ ਸ਼ਿਰਕਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly