ਕਹਾਣੀ – “ਤੇਰਾ ਤੇ ਵਰਕਾ ਹੀ ਖਾਲੀ”

ਬਲਰਾਜ ਚੰਦੇਲ

(ਸਮਾਜ ਵੀਕਲੀ)

ਅੱਜ ਸਵੇਰੇ ਮਨੋਜ਼ ਮਚਲਾ ਹੋਕੇ ਪਿਆ ਰਿਹਾ,ਇੱਕ ਮਿੱਠੀ ਜਹੀ ਪਿਆਰ ਭਰੀ ਝਿੱੜਕ ਤੇ ਹਲੂਣੇ ਦੇ ਇੰਤਜਾਰ ਵਿੱਚ।
ਪੰਜਾ ਦਸਾ ਮਿੰਟਾਂ ਵਿੱਚ ਮਨੋਜ਼ ਨੂੰ ਝੱਟਕਾ ਲੱਗਾ ਤੇ ਫ਼ਟਾਫ਼ਟ ਉਠਿੱਆ ਜਦ ਚੇਤਾ ਆਇਆ ਕਿ ਦਸ ਵਜ਼ੇ ਵਕੀਲ ਨੇ ਸੱਦਿਆ ਹੋਇਆ।
ਇਹ ਓਹੀ ਮਨੋਜ਼ ਸੀ ਮੀਨੂ ਦਾ ਮਨੂ ।
ਮੀਨੂ ਇੱਕ ਸੋਹਣੀ ਸੁਣੱਖੀ ਮੁਟਿਆਰ, ਪੈਰ ਬੋਚ ਬੋਚ ਰੱਖਦੀ ਤੇ ਚਾਲ ਦਿਲ ਖਿੱਚਵੀਂ।ਕਿਸੇ ਨੂੰ ਮੁੜਕੇ ਨਾਂ ਤੱਕਦੀ ।ਦਫ਼ਤਰ ਦੇ ਸਾਰੇ ਮੁੰਡੇ ਹੌਕੇ ਭੱਰਦੇ।ਇੱਕ ਦਿਨ ਬੇਧਿਆਨੇ ਤੁਰੀ ਜਾਂਦੀ ਦਾ ਫਰਸ਼ ਤੇ ਪੈਰ ਫ਼ਿਸਲ ਗਿਆ,ਗਿੱਟੇ ਤੋ ਮੋਚ ਆ ਗਈ,ਡਰਦਾ ਕੋਈ ਕੋਲ ਨਾ ਜਾਵੇ। ਮਨੋਜ਼ ਸੀ ਤਾਂ ਅਫ਼ਸਰ ਪਰ ਮੀਨੂੰ ਨੂੰ ਦਿਲੋਂ ਪਸੰਦ ਕਰਦਾ ਸੀ,ਇਜਹਾਰ ਨਹੀਂ ਸੀ ਹੋਣ ਦਿੰਦਾ। ਮਨੋਜ਼ ਨੇ ਅਪਣਾ ਇਖੱਲਾਕੀ ਫ਼ਰਜ ਸਮੱਝਦਿਆਂ ਹੋਇਆਂ ਫ਼ਟਾਫ਼ਟ ਅੱਗੇ ਹੋਕੇ ,ਮੀਨੂ ਦਾ ਹੱਥ ਫੜ ਕੇ ਉੱਠਾਇਆ ਤੇ ਸਹਾਰਾ ਦੇਕੇ ਵਰਾਂਡੇ ਵਿੱਚ ਬੈਂਚ ਤੇ ਬਿੱਠਾਇਆ। ਇੱਕ ਦੋ ਕੁੜੀਆਂ ਨੂੰ ਬੁਲਾਇਆ ਤੇ ਅਪਣੀ ਕਾਰ ਵਿੱਚ ਬਿੱਠਾਕੇ ਮੀਨੂ ਦੇ ਘਰ ਪਹੁੰਚਾਇਆ।
ਹੁਣ ਮੀਨੂ ਪਲੱਸਤਰ ਲਗਣ ਕਰਕੇ ਛੁੱਟੀ ਤੇ ਸੀ।ਮਨੋਜ਼ ਤਾਂ ਪਹਿਲਾਂ ਹੀ ਦਿਲ ਦੇ ਚੁੱਕਾ ਸੀ ਤੇ ਮੀਨੂ ਵੀ ਬੈੱਡ ਤੇ ਪਈ ਗੁਆੱਚਣ ਲੱਗ ਪਈ ।
ਫ਼ੋਨ ਤੇ ਫ਼ੋਨ ਹਾਲਚਾਲ ਪੁੱਛਣ ਦੇ ਬਹਾਨੇ ਮੇਲ ਜੋਲ ਵੱਧ ਗਿਆ। ਰੂਹਾਂ ਦੇ ਰਿਸ਼ਤੇ ਕਾਇਮ ਹੋ ਗਏ । ਕਹਿੰਦੇ ਇਸ਼ਕ ਤੇ ਮੁਸ਼ਕ ਛੁੱਪਾਇਆਂ ਨਹੀਂ ਛਿੱਪਦੇ ,ਦੋਹਾਂ ਦੇ ਮਾਪਿਆਂ ਨੇ ਹਾਂ ਵਿੱਚ ਹਾਂ ਮਿਲਾਈ ਤੇ ਮਨੋਜ਼ ਮੀਨੂ ਦਾ ਮਨੂ ਹੋ ਗਿਆ।ਮਨੋਜ਼ ਜਿੱਨਾਂ ਸ਼ਾਂਤ ,ਮੀਨੂ ਓੱਨੀ ਤਲੱਖ ਸੁਭਾਅ ਦੀ।ਪਿਆਰ ਵਿੱਚ ਬੰਦਾ ਕੀ ਕੀ ਨਹੀਂ ਕਰਦਾ। ਜ਼ਿੰਦਗੀ ਦੀ ਗੱਡੀ ਸੋਹਣੀ ਰਿੜੵ ਰਹੀ ਸੀ।ਮਨੋਜ਼ ਨੇ ਕੋਠੀ ਪਾ ਲਈ ਤੇ ਪਿੰਡ ਦਾ ਮਕਾਨ ਬੇਚ ਦਿੱਤਾ ਤੇ ਮਾਂ ਬਾਪ ਪਿੰਡੋ ਆ ਗਏ ਨਾਲ ਰਹਿਣ ਲਈ।ਹੁਣ ਹੌਲੀ ਹੌਲੀ ਖੱਟਪੱਟ ਵੱਧ ਗਈ।ਰੋਜ਼ ਕਲੇਸ਼ ਜਾਂ ਤਾ ਮੈਨੂੰ ਰੱਖ ਜਾਂ ਮਾਂ ਬਾਪ।ਗੱਲ ਵੱਧ ਗਈ ਤਾਂ ਮੀਨੂ ਮਾਂ ਬਾਪ ਦੇ ਘਰ ਚਲੀ ਗਈ।ਵਕੀਲ ਕੀਤਾ ਗਿਆ। ਵਕੀਲ ਨੇ ਦੋਹਾਂ ਨੂੰ ਆਪਸ ਵਿੱਚ ਝਗੱੜਦਿਆਂ ਨੂੰ ਅਪਣੇ ਕਮਰੇ ਵਿੱਚ ਬਿਠਾ ਕੇ ਇੱਕ ਇੱਕ ਪੇਪਰ ਤੇ ਲਿਫ਼ਾਫ਼ਾ ਦਿੱਤਾ ਤੇ ਇੱਕ ਦੂਜੇ ਤੇ ਇਲਜ਼ਾਮ ਲਿਖਕੇ ਲਿਫ਼ਾਫ਼ਾ ਬੰਦ ਕਰਕੇ ਦੇਣ ਲਈ ਕਿਹਾ ਤਾਂ ਜੋ ਕੇਸ ਤਿਆਰ ਹੋ ਸਕੇ।ਮੀਨੂ ਮਨੋਜ਼ ਨੂੰ ਘੂਰੀ ਜਾ ਰਹੀ ਤੇ ਗੁੱਸੇ ਵਿੱਚ ਲਿਖੀ ਜਾ ਰਹੀ।
ਦੋਹਾਂ ਕੋਲੋ ਬੰਦ ਲਿਫ਼ਾਫ਼ੇ ਲੈਕੇ ਵਕੀਲ ਨੇ ਸ਼ਾਮ 6ਬਜੇ ਫਿਰ ਆਉਣ ਲਈ ਕਿਹਾ।
ਸ਼ਾਮ ਨੂੰ ਮਨੋਜ਼ ਦੇ ਮਾਂ ਬਾਪ ਕੋਲ ਬੈਠਾ ਕੇ ਉਸਨੂੰ ਸਮਝਾ ਰਹੇ ਸੀ ਕਿ ਕਾਕਾ ਇਹ ਸਭ ਠੀਕ ਨਹੀਂ ਹੋ ਰਿਹਾ ,ਇੰਨੇ ਕਾਹਲੇ ਨਹੀਂ ਪਈ ਦਾ।ਮਨੋਜ਼ ਵਕੀਲ ਕੋਲ ਨਹੀਂ ਗਿਆ ਤੇ ਸ਼ਾਂਤ ਹੋਕੇ ਗੇਟ ਵੱਲ ਟੱਕਟਕੀ ਲਗਾ ਕੇ ਦੇਖੀ ਜਾ ਰਿਹਾ ਸੀ।
ਗੇਟ ਖੁਲਿੱਆ ਤਾਂ ਮੀਨੂ ਬੈਗ ਚੁੱਕਿਆਂ ਰੋੰਦੀ ਰੋਂਦੀ ਆ ਰਹੀ ਸੀ।
ਮਨੋਜ਼ ਨੇ ਕਿਹਾ ਹੁਣ ਤੈਨੂੰ ਕੀ ਹੋਇਆ?ਮੀਨੂ ਨੇ ਮਨੋਜ਼ ਨੂੰ ਘੁੱਟ ਕੇ ਜੱਫ਼ੀ ਪਾਈ ਤੇ ਬੋਲੀ ਮਨੂ “ਤੇਰਾ ਤੇ ਵਰਕਾ ਹੀ ਖਾਲੀ ਸੀ”।

“ਬਲਰਾਜ ਚੰਦੇਲ, ਜਲੰਧਰ। “

Previous articleਗੀਤ – ਹਾੜੀ ਦੀ ਰੁੱਤ
Next articleਬੜਾ ਕੁੱਝ ਦੱਸਦੀਆਂ ਸਮੁੰਦਰ ਦੀਆਂ ਲਹਿਰਾਂ !