ਕਵਿਤਾ//ਹਰਪ੍ਰੀਤ ਪੱਤੋ
ਜਦ ਵੀ ਹਨੇਰੀ ਆਏ ਬੱਚਿਓ।
ਮਿੱਟੀ ਘੱਟਾ ਨਾਲ ਲਿਆਏ ਬੱਚਿਓ।
ਧੂੜ ਨਾਲ ਅੱਖਾਂ ਭਰ ਜਾਂਦੀਆਂ,
ਕੰਨਾਂ ਵਿੱਚ ਰੇਤ ਪੈ ਜਾਏ ਬੱਚਿਓ।
ਜਦ ਵੀ ਹਨੇਰੀ,,,,,,,,,
ਵੱਡੇ ਵੱਡੇ ਰੁੱਖਾਂ ਨੂੰ ਜੜੋਂ ਹੈ ਪੁੱਟਦੀ।
ਉੱਚੀਆਂ ਇਮਾਰਤਾਂ ਨੂੰ ਜਾਵੇ ਸੁੱਟਦੀ।
ਅਸਮਾਨਾਂ ਵਿੱਚ ਚੀਜ਼ਾਂ ਨੂੰ ਚੜ੍ਹਾਏ ਬੱਚਿਓ।
ਜਦ ਵੀ ਹਨੇਰੀ,,,,,,,,,
ਆਖਦਾ ਹੈ ਕੋਈ ਵਾ-ਵਰੋਲਾ ਇਸ ਨੂੰ।
ਓਪਰੀਆਂ ਸ਼ੈਆਂ ਆ ਦਾ ਹੈ ਰੌਲਾ ਇਸ ਨੂੰ।
ਗੂੰਜ਼ ਸੁਣ ਮਨ ਘਬਰਾਏ ਬੱਚਿਓ।
ਜਦ ਵੀ ਹਨੇਰੀ,,,,,,,,,,
ਜੇਠ ਹਾੜ ਵਿੱਚ ਨ੍ਹੇਰੀਆਂ ਨੇ ਆਉਂਦੀਆਂ।
ਝੱਖੜ ਦਾ ਰੂਪ ਇਹ ਨੇ ਵਟਾਉਂਦੀਆਂ।
ਰੱਬ ਹੀ ਇਸ ਤੋਂ ਬਚਾਏ ਬੱਚਿਓ।
ਜਦ ਵੀ ਹਨੇਰੀ,,,,,,,,,
ਵਿਗਿਆਨ ਆਖੇ , ਇਹ ਹਵਾ ਦਾ ਦਬਾਅ ਹੈ।
ਬਹੁਤੀ ਗਰਮੀ ‘ਚ ਜਾਂਦਾ ਆ ਹੈ।
‘ਪੱਤੋ’ ਗੱਲ ਸੱਚੀ ਸੁਣਾਏ ਬੱਚਿਓ।
ਜਦ ਵੀ ਹਨੇਰੀ ਆਏ ਬੱਚਿਓ।
ਮਿੱਟੀ ਘੱਟਾ ਨਾਲ ਲਿਆਏ ਬੱਚਿਓ।
ਸੰਪਰਕ =94658-21417
,



