ਲੁਧਿਆਣਾ ਕਾਰਪੋਰੇਸ਼ਨ ਅਧਿਕਾਰੀਆਂ ਵਲੋਂ ਸਫਾਈ ਕਰਮਚਾਰੀਆਂ ਆਗੂਆਂ ਨਾਲ ਬਦਸਲੂਕੀ ਕਰਨ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ

ਲੁਧਿਆਣਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਲੁਧਿਆਣਾ ਦੀ ਲੀਡਰਸ਼ਿਪ ਨੇ ਮਿਊਸੀਪਲ ਕਾਰਪੋਰੇਸ਼ਨ ਲੁਧਿਆਣਾ ਦੇ ਦਫ਼ਤਰ ਅਗੇ ਸਫਾਈ ਕਰਮਚਾਰੀਆਂ ਦਿਆਂ ਮੰਗਾ ਨੂੰ ਲੈ ਕੇ ਧਰਨਾ ਲਗਾਇਆ ਜਿਸ ਧਰਨੇ ਵਿਚ ਵਿਸ਼ੇਸ਼ ਤੋਰ ਤੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਹਾਜਿਰ ਹੋਏ ਇਸ ਧਰਨੇ ਵਿਚ ਜਿਥੇ ਓਹਨਾ ਨੇ ਲੋਕ ਮੂਦੇਆ ਤੇ ਗੱਲ ਕੀਤੀ ਓਥੇ ਹੀ 2027 ਲਈ ਪੰਜਾਬ ਸੰਭਾਲੋ ਮੁਹਿੰਮ ਦਾ ਹਿਸਾ ਬਣਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਿਨਾ ਅਧਿਕਾਰੀਆਂ ਨੇ ਦਲਿਤ ਮੁਲਾਜਮਾਂ ਨਾਲ ਬਦਸਲੂਕੀ ਕੀਤੀ ਹੈ ਉਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਆਮ ਪਾਰਟੀ ਨੇ ਵੋਟਾਂ ਤੋ ਪਹਿਲਾਂ ਵਾਅਦਾ ਕੀਤਾ ਸੀ ਕਚੇ ਮੁਲਾਜਮਾਂ ਨੂੰ ਪਕਾ ਕਰਨ ਦੀ ਗਰੰਟੀ ਦਿਤੀ ਸੀ ਅਜ ਗਰੰਟੀਆ ਕਿਥੇ ਗਈਆਂ ਪਹਿਲੀਆਂ ਸਰਕਾਰਾਂ ਸੰਘਰਸ਼ ਕਰਨ ਵਾਲਿਆਂ ਤੇ ਲਾਠੀਚਾਰਜ ਦੇ ਨਾਲ ਨਾਲ ਉਨ੍ਹਾਂ ਨੂੰ ਜੇਲਾਂ ਵਿੱਚ ਸੁਟਿਆ ਜਾ ਕਿਹਾ ਹੈ ਸਫਾਈ ਕਰਮਚਾਰੀਆਂ ਵਲੋ ਕੁੜਾ ਚੁੱਕਣ ਵਾਲੇ ਕੰਮ ਤੀ ਵੀ ਕਾਂਗਰਸ ਭਾਜਪਾ ਤੇ ਆਮ ਪਾਰਟੀਆਂ ਦੇ ਕੋਸਲਰਾਂ ਵਲੋਂ ਆਪਣੀਆਂ ਗਡੀਆਂ ਪਾਕੇ ਉਨ੍ਹਾਂ ਦੀ ਕੂੜਾ ਮਾਫੀਆ ਵਲੋਂ ਆਰਥਿਕ ਲੁਟ ਕਰਨ ਲਈ ਮਹੀਨਾ ਵਸੂਲਿਆ ਜਾ ਰਿਹਾ ਹੈ ਕਿੰਨੀ ਸ਼ਰਮ ਦੀ ਗਲ ਹੈ ਬਸਪਾ ਸੀਵਰੇਜ ਵਿਚੋ ਕਢਕੇ ਆਪਣੇ ਸਮਾਜ ਨੂੰ ਹੁਕਮਰਾਨ ਬਣਾਉਣ ਦੀ ਲੜਾਈ ਲੜ ਰਹੀ ਹੈ ਬਸਪਾ ਲੀਡਰਸ਼ਿਪ ਵਲੋਂ ਕਾਰਪੋਰੇਸ਼ਨ ਮੁਲਾਜਮਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ। ਮੰਗ ਕੀਤੀ ਬਸਪਾ ਵਲੋਂ ਲਿਖਤੀ ਮੈਮੈਰੰਡਮ ਦਿੱਤਾ ਇਸ ਮੌਕੇ ਬੀ ਐਸ ਪੀ ਪੰਜਾਬ ਦੇ ਜਰਨਲ ਸਕੱਤਰ ਪ੍ਰਵੀਨ ਬੰਗਾ ਜੀ ਜੋਨ ਇੰਚਾਰਜ ਲੁਧਿਆਣਾ ਬਸਪਾ ਪੰਜਾਬ ਦੇ ਜਨਰਲ ਸਕੱਤਰ ਬਲਵਿੰਦਰ ਬਿਟਾ ਜੀ ਜੋਨ ਇੰਚਾਰਜ ਲੁਧਿਆਣਾ ਸਹਿਰੀ ਪ੍ਰਧਾਨ ਬਲਵਿੰਦਰ ਜੱਸੀ ਜੀ ਜਿਲੇ ਦੇ ਇੰਚਾਰਜ ਜੀਤ ਰਾਮ ਬਸਰਾ ਜੀ ਜਿਲਾ ਦਿਹਾਤੀ ਇੰਚਾਰਜ ਨਿਰਮਲ ਸਿੰਘ ਸਾਇਆ ਜੀ ਪਰਗਣ ਬਿਲਗਾ ਜਿਲਾ ਇੰਚਾਰਜ ਜਿਲੇ ਦੇ ਜਨਰਲ ਸਕੱਤਰ ਸੁਰੇਸ਼ ਸੋਨੂੰ ਜਿਲਾ ਉਪ ਪ੍ਰਧਾਨ ਰਾਜ ਕੁਮਾਰ ਜੀ ਸੁਖਦੇਵ ਚੱਢਾ ਅਮਰੀਕ ਸਿੰਘ ਕਪਿਲ ਕੁਮਾਰ, ਬੰਸੀ ਲਾਲ ਜੀ,ਮਨੋਜ ਵਿਰਦੀ, ਰਜਿੰਦਰ ਕੈਂਥ ਨਰੇਸ਼ ਬਸਰਾ ਜੀ ਰਜਿੰਦਰ ਨਿਕਾ ਜੀ ਬਿਟੂ ਸ਼ੇਰ ਪੁਰੀ ਜਸਪਾਲ ਭੋਰਾ,ਗੁਰਮੀਤ ਸਿੰਘ ਮਿਸ਼ਨਰੀ ਗਾਇਕ ਵਿਕੀ ਬਹਾਦਰ ਦੇ ਤੇ ਸਮੁੱਚੀ ਜਿਲੇ ਦੀ ਲੀਡਰਸ਼ਿਪ ਹਾਜਿਰ ਰਹੀ।



