HOME ਪਹਾੜ ਦੀ ਚੋਟੀ ’ਤੇ ਚੜਦਿਆ ਰੋਕ ਕਲਾਈਬਰ ਦੀ ਡਿੱਗਣ ਕਾਰਨ ਮੌਤ

ਪਹਾੜ ਦੀ ਚੋਟੀ ’ਤੇ ਚੜਦਿਆ ਰੋਕ ਕਲਾਈਬਰ ਦੀ ਡਿੱਗਣ ਕਾਰਨ ਮੌਤ

4
ਫੋਟੋ ਕੈਪਸ਼ਨ: ਰੌਕ ਕਲਾਈਬਰ ਵਿਲਸਟੈਨ ਹੋਪ ਦੀ ਪਹਾੜੀ ਚਟਾਨ ਤੇ ਚੜਦਿਆਂ ਦੀ ਇੱਕ ਤਸਵੀਰ

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜੀ ਖੇਤਰ ਸਕਵਾਮਿਸ਼ ਵਿੱਚ ਸਥਿਤ ਪ੍ਰਸਿੱਧ ਪਹਾੜੀ ਚੋਟੀ ਸਟਾਵਾਮਸ ਚੀਫ਼ ’ਤੇ ਚੜਨ ਦੀ ਕੋਸ਼ਿਸ਼ ਕਰ ਰਹੇ ਇੱਕ ਪ੍ਰੋਫੈਸ਼ਨਲ ਰੌਕ ਕਲਾਈਬਰ (ਪਹਾੜਾਂ ਦੇ ਚੜਨ ਦੇ ਸੌਕੀਨ) ਦੀ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਵਿਲ ਸਟੈਨਹੋਪ ਵਜੋਂ ਹੋਈ ਹੈ, ਜੋ ਰਾਕ ਕਲਾਈਮਬਿੰਗ ਜਗਤ ਵਿੱਚ ਜਾਣਿਆ ਪਛਾਣਿਆ ਨਾਮ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਲ ਸਟੈਨਹੋਪ ‘ਗ੍ਰੈਂਡ ਵਾਲ’ ਰੂਟ ’ਤੇ ਚੜ੍ਹਾਈ ਕਰ ਰਿਹਾ ਸੀ, ਜਦੋਂ ਕਰੀਬ 20 ਮੀਟਰ ਦੀ ਉਚਾਈ ਤੋਂ ਡਿੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਸੂਤਰਾਂ ਮੁਤਾਬਕ ਹਾਦਸੇ ਮਗਰੋਂ ਉਸ ਦਾ ਇਲਾਜ ਚੱਲਦਾ ਰਿਹਾ, ਪਰ ਇੱਕ ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਮਗਰੋਂ ਆਨਲਾਈਨ ਪਲੇਟਫਾਰਮਾਂ ’ਤੇ ਉਸ ਲਈ ਸ਼ੋਕ ਸੰਦੇਸ਼ਾਂ ਦੀ ਲਹਿਰ ਦਿਖਾਈ ਦੇ ਰਹੀ ਹੈ। ਕਲਾਈਮਬਿੰਗ ਕਮਿਊਨਿਟੀ ਨਾਲ ਜੁੜੇ ਲੋਕਾਂ ਵੱਲੋਂ ਉਸ ਨੂੰ ਇੱਕ ਹੁਨਰਮੰਦ ਅਤੇ ਨਿਡਰ ਖਿਡਾਰੀ ਵਜੋਂ ਯਾਦ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਕਵਾਮਿਸ਼ ਦਾ ਸਟਾਵਾਮਸ ਚੀਫ਼ ਦੁਨੀਆ ਭਰ ਦੇ ਰੌਕ ਕਲਾਈਬਰਾ ਲਈ ਇੱਕ ਪ੍ਰਸਿੱਧ ਕੇਂਦਰ ਮੰਨਿਆ ਜਾਂਦਾ ਹੈ, ਜਿੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਰੌਕ ਕਲਾਈਮਬਿੰਗ ਦੇ ਸ਼ੌਕੀਨ ਪਹੁੰਚਦੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleमहान महारानी कृपा कंबोज: प्राचीन भारत की गुमनाम नायिका
Next articleਲਾਗੁਆਰਡੀਆ ਹਾਦਸੇ ’ਚ ਮਾਰੇ ਗਏ ਪਾਇਲਟਾਂ ਦੀ ਯਾਦ ’ਚ ਮੋਂਟਰਿਅਲ ਹਵਾਈ ਅੱਡੇ ਤੇ ਸਮਾਰਕ ਸਥਾਪਿਤ