(ਸਮਾਜ ਵੀਕਲੀ)
ਮਾੜਾ ਹੋਇਆ ਹਾਲ ਪੰਜਾਬ ਦਾ
ਸਭ ਨੇ ਅੱਖੀਂ ਡਿੱਠਾ
ਕਈ ਮਾਵਾਂ ਦੇ ਪੁੱਤ ਖਾਂ ਗਿਆ ਪਾਰੋਂ
ਆਇਆ ਚਿੱਟਾ
ਕੰਮ ਚੰਗਾ ਕੋਈ ਕਰਨ ਨਹੀਂ ਦੇਂਦੇ
ਸ਼ਰਮ ਕਰੋ ਕੁੱਝ ਲੋਕੋ
ਨੱਥ ਨੱਸਿਆ ਨੂੰ ਪਾਕੇ ਹੱਟਣਾ,,ਰੋਕ
ਸਕੋ ਤਾਂ ਰੋਕੋ
ਕੋਈ ਮੈਨੂੰ ਭੰਡ ਆਖਦਾ, ਆਖਦਾ ਕੋਈ ਸ਼ਰਾਬੀ
ਦਿਸਦੀ ਨਹੀਂ ਪੰਜਾਬ ਦੀ ਹੋਈ ਪਹਿਲਾਂ ਬਰਬਾਦੀ,,,,,,,
ਲੱਗੇਂ ਹੋਏ ਕਰਨ ਟਰੋਲ
ਕਈ ਲਾਕੇ ਮੇਰੀ ਫੋਟੋ
ਨੱਥ ਨੱਸਿਆ ਨੂੰ ਪਾਕੇ ਹੱਟਣਾ ਰੋਕ ਸਕੋ ਤਾਂ ਰੋਕੋ
ਲੱਖ ਬੁਰਾਈਆਂ ਹੋਣਗੀਆਂ ਜੀ
ਕੰਮ ਸੀ ਐਮ ਚੰਗਾ ਕਰਦਾ
ਗੁਰਮੀਤ ਡੁਮਾਣੇ ਵਾਲਾਂ ਗੱਲਾਂ ਸੱਚੀਆਂ ਮੂੰਹ ਤੇ ਧਰਦਾ
ਬਣਦੀ ਕਰਨੀ ਸਿਫ਼ਤ ਇਸ ਕੰਮ ਦੀ
ਐਵੇਂ ਨਾ ਤੁਸੀਂ ਟੋਕੋ
ਨੱਥ ਨੱਸਿਆ ਨੂੰ ਪਾਕੇ ਹੱਟਣਾ ਰੋਕ ਸਕੋ ਤਾਂ ਰੋਕੋ
ਗੁਰਮੀਤ ਡੁਮਾਣਾ ਲੋਹੀਆਂ ਖਾਸ ਜਲੰਧਰ