HOME ਪ੍ਰਾਈਡ, ਪਰੇਡ ਅਤੇ LGBT ਪਰੇਡ  ਦਾ ਵਿਰੋਧ

ਪ੍ਰਾਈਡ, ਪਰੇਡ ਅਤੇ LGBT ਪਰੇਡ  ਦਾ ਵਿਰੋਧ

3
ਵੈਦ ਬਲਵਿੰਦਰ ਸਿੰਘ ਢਿੱਲੋ 
  (ਸਮਾਜ ਵੀਕਲੀ)  
ਪ੍ਰਈਡ ਦਾ ਮਤਬ ਹੁੰਦਾ ਹੈ ਮਾਣ
ਪਰੇਡ ਦਾ ਮਤਲਬ ਹੈ ਜਲੂਸ
ਹਰ ਮਾਣ ਸਤਿਕਾਰ ਵਾਲਾ ਕੰਮ ਜਿਵੇਂ ਕਿਸੇ ਖਿਡਾਰੀ ਦਾ ਕਿਸੇ ਵੱਡੇ ਮੁਕਾਮ ਤੇ ਜਿੱਤ ਪ੍ਰਾਪਤ ਕਰਨ ਤੇ ਜਲੂਸ ਦੇ ਰੂਪ ਵਿਚ ਸ਼ਹਿਰ ਵਿਚ ਪਰੇਡ ਜਾ ਕਿਸੇ ਬਹੁਤ ਵੱਡਾ ਸਮਾਜਿਕ ਰੋਲ ਅਦਾ ਕਰਨ ਤੇ, ਵਿਗਿਆਨਕ ਤੌਰ ਤੇ ਜਾ ਰਾਜਨੀਤੀ ਵਿੱਚ ਨਾਮ ਕਮਾਉਣ ਤੇ ਜਲੂਸ ਵੀ ਨਿਕਲਦਾ ਹੈ ਤੇ ਆਪਾਂ ਸਭ ਖੁਸ਼ੀ ਤੇ ਉਲਾਸ ਨਾਲ ਉਸਦੇ ਹੱਕ ਵਿੱਚ ਨਿਕਲਦੇ ਹਾਂ ਤੇ ਅਗਲੇ ਦਾ ਹੌਸਲਾ ਵਧਾਉਂਦੇ ਹਾਂ।
                ਹੁਣ ਭਾਵੇਂ ਉਹ ਅੰਮ੍ਰਿਤਸਰ  ਵਾਲਾ ਪ੍ਰੋਗਰਾਮ ਰੱਦ ਹੋ ਗਿਆ ਹੈ। ਮੇਰੇ ਸਮੇਤ ਬਹੁਤ ਸਾਰੇ ਲੋਕਾਂ ਅਤੇ ਬਹੁਤ ਜਥੇਬੰਦੀਆਂ ਨੇ ਉਸ ਵਿਰੁੱਧ ਅਵਾਜ ਵੀ ਉਠਾਈ ਤੇ ਉਸਦਾ ਵਿਰੋਧ ਵੀ ਕੀਤਾ।
ਪਰ ਦੂਸਰੇ ਪਾਸੇ ਕੁਛ ਵੀਰ, ਉਸਨੂੰ ਸਹੀ ਦਰਸਾ ਕੇ ਉਸਦੇ ਹੱਕ ਵਿਚ ਭੁਗਤ ਰਹੇ ਸਨ। ਕੀ ਕੋਈ ਦੱਸ ਸਕਦਾ, ਕਿ ਇਹਦੇ ਵਿਚ PRIDE (ਮਾਣ) ਵਾਲੀ ਕਿਹੜੀ ਗੱਲ ਸੀ ? ਉਹ ਕਿਹੜਾ ਤੀਰ ਮਾਰ ਆਏ ਸਨ। ਜਿਸਦਾ ਉਹ ਦਿਖਾਵਾ ਕਰਨਾ ਚਾਹੁੰਦੇ ਸਨ। ਉਸਦੇ ਹੱਕ ਵਿਚ ਭੁਗਤਣ ਵਾਲੇ ਉਹਨਾਂ ਲੋਕਾਂ ਵਰਗੇ ਸਨ, ਜਿਹਨਾ ਨੂੰ ਹੀਰ ਰਾਂਝੇ ਦਾ ਕਿੱਸਾ ਬਹੁਤ ਵਧੀਆ ਲਗਦਾ ਤੇ ਕੈਦੋਂ ਦੇ ਨਾਮ ਤੇ ਦੰਦ ਚੱਬਣ ਲੱਗ ਪੈਂਦੇ ਹਨ। ਪਰ ਦੂਸਰੇ ਪਾਸੇ ਇਹ ਵੀ ਨਹੀਂ ਚਾਹੁੰਦੇ, ਕਿ ਹੀਰ ਉਹਨਾਂ ਦੇ ਘਰ ਪੈਦਾ ਹੋਵੇ। ਉਹੀ ਹਾਲ ਇਸ ਪਾਸੇ ਹੈ। ਮੈਂ ਨਹੀਂ ਕਹਿੰਦਾ, ਕਿ ਕੋਈ ਗੇ ਅਤੇ ਲੇਸਬੀਅਨ ਦੇ ਹੱਕ ਵਿੱਚ ਵੀ ਭੁਗਤ ਰਿਹਾ ਹੋਵੇ ਤੇ ਆਪਣੇ ਬੱਚੇ ਨੂੰ ਇਸ ਪਾਸੇ ਜਾਣ ਤੇ ਉਸਦੀ ਹੌਸਲਾ ਅਫਜ਼ਾਈ ਕਰੇ। ਕੁਛ ਲੋਕਾਂ ਨੇ ਇਸਨੂੰ ਖੁਸਰਿਆਂ ਨਾਲ ਜੋੜ ਕੇ ਇਸਦੇ ਹੱਕ ਵਿੱਚ ਭੁਗਤਣ ਦੀ ਕੋਸ਼ਿਸ਼ ਕੀਤੀ ਹੈ। ਜਦਕਿ ਸਾਡੇ ਸਮਾਜ ਵਿਚ ਖੁਸਰੇ ਨੂੰ ਰੱਬ ਵੱਲੋਂ ਦੰਡ ਲੱਗਿਆ ਕਰਕੇ ਉਸ ਨਾਲ ਹਮਦਰਦੀ ਕੀਤੀ ਜਾਂਦੀ ਹੈ। ਪਰ ਇਹ ਆਪੂ ਬਣੇ ਕਿਸੇ ਵੀ ਤਰਾਂ ਹਮਦਰਦੀ ਦੇ ਕਾਬਿਲ ਹਨ, ਜੇਕਰ ਇਹ ਦਿਲੋਂ ਅਪਣਾ ਇਲਾਜ ਕਰਕੇ ਮੁੱਖ ਧਾਰਾ ਵਿਚ ਆਉਣ ਦੀ ਕੋਸ਼ਿਸ਼ ਕਰਨ। ਕਿਉਂਕਿ ਇਸਦਾ ਇਲਾਜ ਸੰਭਵ ਹੈ। ਪਰ ਮੈਨੂੰ ਇਸ ਵਿਚ ਅਜਿਹੀ ਕੋਈ ਗੱਲ ਨਹੀਂ ਜਾਪਦੀ ਕਿ ਬੰਦਾ ਇਸ ਉਪਰ ਮਾਣ ਮਹਿਸੂਸ ਕਰੇ।
         ਹਾਂ, ਜੇਕਰ ਕਿਸੇ ਨੂੰ ਇਹ ਗੱਲ ਮਾਣ ਸਤਿਕਾਰ ਵਾਲੀ ਲਗਦੀ ਹੈ ਤਾਂ ਉਹਨਾਂ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਕੱਲ੍ਹ ਨੂੰ ਇਹ ਪਰੇਡ ਕਿਤਨਾ ਕਿਤੇ ਤਾਂ ਨਿਕਲੇਗੀ। ਬਾਕਾਇਦਾ ਪੂਰੇ ਪਰਿਵਾਰ ਸਮੇਤ ਮਾਣ ਨਾਲ ਇਸ ਪਰੇਡ ਦਾ ਅਨੰਦ ਮਾਣਿਆ ਜਾਵੇ। ਜਿਵੇਂ ਅਸੀਂ ਕਿਸੇ ਵੱਡੇ ਖਿਡਾਰੀ, ਨੇਤਾ, ਵਿਗਿਆਨੀ ਜਾ ਕਿਸੇ ਫੌਜੀ ਪਰੇਡ ਨੂੰ ਬੱਚਿਆਂ ਨੂੰ ਇਸ ਲਈ ਦਿਖਾਉਂਦੇ ਹਾਂ, ਤਾਂ ਕਿ ਉਹ ਵੱਡੇ ਹੋ ਕੇ ਇਹਨਾ ਵਰਗੇ ਬਣਨ ਲਈ ਪ੍ਰੇਰਿਤ ਹੋਣ।
ਵੈਦ ਬਲਵਿੰਦਰ ਸਿੰਘ ਢਿੱਲੋ  
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲਾਸ਼ਾਂ ਦਾ ਚੀਕ ਚਿਹਾੜਾ !
Next article,,,,,,ਰੋਕ ਸਕੋ ਤਾਂ ਰੋਕੋ,,,