ਉੱਤਰਾਖੰਡ ’ਚ ਵੀ ਸ਼ੋਭਾ ਯਾਤਰਾ ’ਤੇ ਪਥਰਾਅ

ਦੇਹਰਾਦੂਨ (ਸਮਾਜ ਵੀਕਲੀ): ਹਰਿਦੁਆਰ ਜ਼ਿਲ੍ਹੇ ’ਚ ਰੁੜਕੀ ਨੇੜੇ ਭਗਵਾਨਪੁਰ ਇਲਾਕੇ ’ਚੋਂ ਜਦੋਂ ਹਨੂੰਮਾਨ ਜੈਅੰਤੀ ਮੌਕੇ ਸ਼ਨਿਚਰਵਾਰ ਨੂੰ ਸ਼ੋਭਾ ਯਾਤਰਾ ਨਿਕਲ ਰਹੀ ਸੀ ਤਾਂ ਉਸ ’ਤੇ ਪਥਰਾਅ ਹੋ ਗਿਆ। ਹਿੰਸਾ ’ਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਗੜਵਾਲ ਰੇਂਜ ਦੇ ਡੀਆਈਜੀ ਕੇ ਐੱਸ ਨਾਂਗਨਿਆਲ ਨੇ ਕਿਹਾ ਕਿ ਨੇੜਲੇ ਪਿੰਡਾਂ ਦੇ ਲੋਕਾਂ ਦੇ ਮੌਕੇ ’ਤੇ ਪਹੁੰਚਣ ਕਾਰਨ ਇਲਾਕੇ ’ਚ ਤਣਾਅ ਫੈਲ ਗਿਆ ਸੀ ਪਰ ਪੁਲੀਸ ਵੱਲੋਂ ਸਮੇਂ ਸਿਰ ਦਿੱਤੇ ਦਖ਼ਲ ਕਾਰਨ ਹਾਲਾਤ ਕਾਬੂ ਹੇਠ ਕਰ ਲਏ ਗਏ। ਪੁਲੀਸ ਨੇ ਘਟਨਾ ਦੇ ਸਬੰਧ ’ਚ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ 13 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਲੋਕਾਂ ’ਚ ਭਰੋਸਾ ਕਾਇਮ ਕਰਨ ਲਈ ਐਤਵਾਰ ਨੂੰ ਅਧਿਕਾਰੀਆਂ ਦੀ ਟੀਮ ਨੇ ਇਲਾਕੇ ਦਾ ਦੌਰਾ ਕੀਤਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਮਗਰੋਂ ਹੁਬਲੀ ਵਿੱਚ ਵੀ ਭੜਕੀ ਹਿੰਸਾ
Next articleਬਿਜਲੀ ਸੰਕਟ: ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ