HOME ਸਿਹਤ ਵਿਭਾਗ ਵੱਲੋਂ ਨਸਬੰਦੀ ਪੰਦਰਵਾੜੇ ਸੰਬਧਿਤ ਸਨਮਾਨ ਸਮਾਰੋਹ ਦਾ ਆਯੋਜਨ

ਸਿਹਤ ਵਿਭਾਗ ਵੱਲੋਂ ਨਸਬੰਦੀ ਪੰਦਰਵਾੜੇ ਸੰਬਧਿਤ ਸਨਮਾਨ ਸਮਾਰੋਹ ਦਾ ਆਯੋਜਨ

4

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਨਸਬੰਦੀ ਪੰਦਰਵਾੜੇ ਦੇ ਸੰਬੰਧ ਵਿੱਚ ਅੱਜ ਦਫ਼ਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਬੀਰ ਕੁਮਾਰ ਜੀ ਦੀ ਪ੍ਰਧਾਨਗੀ ਅਤੇ ਜਿਲਾ ਪਰਿਵਾਰ ਭਲਾਈ ਅਧਿਕਾਰੀ ਡਾ. ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਕੀਤਾ ਗਿਆ। ਸਮਾਰੋਹ ਦੌਰਾਨ ਨਸਬੰਦੀ ਪੰਦਰਵਾੜੇ ਵਿੱਚ ਉਤਕ੍ਰਿਸ਼ਟ ਯੋਗਦਾਨ ਦੇਣ ਵਾਲੇ ਸਰਜਨ ਡਾਕਟਰਨਾਂ, ਨਸਬੰਦੀ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਮੇਲ ਹੈਲਥ ਵਰਕਰਾਂ ਅਤੇ ਸੰਬੰਧਿਤ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ। ਸਿਵਲ ਸਰਜਨ ਡਾ. ਬਲਬੀਰ ਕੁਮਾਰ ਨੇ ਕਿਹਾ ਕਿ ਨਸਬੰਦੀ ਪੰਦਰਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਪਰਿਵਾਰ ਨਿਯੋਜਨ ਸੇਵਾਵਾਂ ਬਾਰੇ ਜਾਗਰੂਕ ਕਰਨਾ ਅਤੇ ਜ਼ਿਲ੍ਹੇ ਵਿੱਚ ਮਾਤਾ-ਬੱਚਾ ਸਿਹਤ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਜ਼ਿਲੇ ਦੀ ਸਿਹਤ ਟੀਮਾਂ ਨੇ ਪੰਦਰਵਾੜੇ ਦੌਰਾਨ ਬਹੁਤ ਹੀ ਜਿੰਮੇਵਾਰੀ ਅਤੇ ਸਮਰਪਣ ਨਾਲ ਕੰਮ ਕੀਤਾ ਹੈ। ਨਸਬੰਦੀ ਵਰਗੀਆਂ ਸੇਵਾਵਾਂ ਦੇ ਨਾਲ ਅਸੀਂ ਪਰਿਵਾਰਕ ਸਿਹਤ ਨੂੰ ਮਜ਼ਬੂਤ ਕਰਦੇ ਹਾਂ। ਉਹਨਾਂ ਸਾਰੇ ਡਾਕਟਰਾਂ ਅਤੇ ਫ਼ੀਲਡ ਸਟਾਫ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਨੇ ਲੋਕਾਂ ਨੂੰ ਸਿਹਤਮੰਦ ਪਰਿਵਾਰ ਲਈ ਖੁੱਲ੍ਹੇ ਮਨ ਨਾਲ ਪਰਿਵਾਰ ਨਿਯੋਜਨ ਦੇ ਵਿਕਲਪ ਅਪਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਆਸ ਜਤਾਈ ਕਿ ਅੱਗੇ ਵੀ ਇਸੇ ਜਿੰਮੇਵਾਰੀ ਅਤੇ ਸਹਿਯੋਗ ਨਾਲ ਜ਼ਿਲ੍ਹਾ ਪਰਿਵਾਰ ਨਿਯੋਜਨ ਦੇ ਖੇਤਰ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰੇਗਾ। ਜਿਲਾ ਪਰਿਵਾਰ ਭਲਾਈ ਅਧਿਕਾਰੀ ਡਾ. ਰਣਜੀਤ ਸਿੰਘ ਨੇ ਕਿਹਾ ਕਿ ਪਿੰਡ ਤੋਂ ਸ਼ਹਿਰ ਤੱਕ ਸਿਹਤ ਟੀਮਾਂ ਨੇ ਲੋਕਾਂ ਨੂੰ ਸੁਰੱਖਿਅਤ ਅਤੇ ਮੁਫ਼ਤ ਪਰਿਵਾਰ ਨਿਯੋਜਨ ਸੇਵਾਵਾਂ ਬਾਰੇ ਜਾਗਰੂਕ ਕੀਤਾ ਹੈ। ਉਨਾਂ ਕਿਹਾ ਕਿ ਪਰਿਵਾਰ ਨਿਯੋਜਨ ਸਿਰਫ਼ ਜਨਸੰਖਿਆ ਨਿਯੰਤਰਣ ਨਹੀਂ, ਬਲਕਿ ਮਾਂ ਅਤੇ ਬੱਚੇ ਦੀ ਸਿਹਤ ਸੁਰੱਖਿਆ, ਆਰਥਿਕ ਸਥਿਰਤਾ ਅਤੇ ਸਮਾਜਕ ਤੰਦਰੁਸਤੀ ਨਾਲ ਸਿੱਧਾ ਜੁੜਿਆ ਹੋਇਆ ਹੈ। ਉਨ੍ਹਾਂ ਨੇ ਸਰਜਨ ਟੀਮਾਂ, ਮੇਲ ਵਰਕਰਾਂ ਅਤੇ ਬਲਾਕ ਪੱਧਰ ਦੇ ਮੈਡੀਕਲ ਅਫਸਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ‘ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪ੍ਰੋਗਰਾਮ
Next articleਵਿਧਾਇਕ ਡਾ. ਇਸ਼ਾਂਕ ਨੇ ਆਪਣੇ ਹਲਕੇ ਵਿੱਚ ਚੋਣ ਬੈਠਕਾਂ ਦੇ ਚਲਾਏ ਦੌਰ,ਵਿਕਾਸ ਦੇ ਮੁੱਦੇ ‘ਤੇ ਪਿੰਡ ਵਾਸੀਆਂ ਤੋਂ ਮੰਗਿਆ ਸਮਰਥਨ