ਫਤਿਹਗੜ੍ਹ ਸਾਹਿਬ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਸਾਲ 29 ਮਾਰਚ 2025 ਨੂੰ ਮੈਗਾ ਮਾਪੇ – ਅਧਿਆਪਕ ਮਿਲਣੀ ਤਹਿਤ ‘ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲੁਹਾਰੀ ਕਲਾਂ, ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਬੱਚਿਆਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਪਿੰਡ ਦੀ ਸਰਪੰਚ ਸ੍ਰੀਮਤੀ ਸੁਰਜੀਤ ਕੌਰ, ਚੇਅਰਮੈਨ ਸਰਦਾਰ ਗੁਰਦੀਪ ਸਿੰਘ, ਸਰਦਾਰ ਜਸਪਾਲ ਸਿੰਘ, ਸ਼੍ਰੀਮਤੀ ਸਰਬਜੀਤ ਕੌਰ, ਗੁਰਸਿਮਰਨਜੀਤ ਕੌਰ, ਗੁਰਮੀਤ ਕੌਰ, ਪੂਨਮ ਦੇਵੀ, ਮਨਪ੍ਰੀਤ ਕੌਰ, ਇੰਦਰਜੀਤ ਕੌਰ ਸਾਰੇ ਐਸ.ਐਮ.ਸੀ ਮੈਂਬਰਾਂ ਤੇ ਬੱਚਿਆਂ ਦੇ ਮਾਪਿਆਂ ਨੇ ਭਾਗ ਲਿਆ। ਪੰਜਵੀਂ ਜਮਾਤ ਵਿੱਚੋਂ ਮੋਨਿਕਾ ਰਾਣੀ ਪਹਿਲੇ ਸਥਾਨ, ਸਹਿਜ ਪ੍ਰੀਤ ਕੌਰ ਦੂਜੇ ਸਥਾਨ ਤੇ ਰਮਨਦੀਪ ਕੌਰ ਤੀਜੇ ਸਥਾਨ ਤੇ ਰਹੀਆਂ, ਚੌਥੀ ਕਲਾਸ ਵਿੱਚੋਂ ਸਮਰਜੀਤ ਸਿੰਘ ਪਹਿਲੇ ਸਥਾਨ, ਕਰਨਦੀਪ ਸਿੰਘ ਦੂਜੇ ਤੇ ਅਗੰਮਨਦੀਪ ਸਿੰਘ ਤੀਜੇ ਸਥਾਨ ਤੇ ਰਹੇ, ਤੀਜੀ ਜਮਾਤ ਵਿੱਚੋਂ ਖੁਸ਼ਬੂ ਦੇਵੀ ਪਹਿਲੇ ਸਥਾਨ, ਗੁਰਕੀਰਤ ਕੌਰ ਦੂਜੇ ਤੇ ਗੁਰਨੀਤ ਕੌਰ ਤੀਜੇ ਸਥਾਨ ਤੇ ਰਹੀਆਂ, ਦੂਜੀ ਕਲਾਸ ਵਿੱਚੋਂ ਗੁਰਪ੍ਰਤਾਪ ਪਹਿਲੇ ਸਥਾਨ, ਗੁਰਵੰਸ ਸਿੰਘ ਦੂਜੇ ਸਥਾਨ, ਜਸਮੀਤ ਕੌਰ ਤੀਜੇ ਸਥਾਨ ਤੇ ਰਹੇ, ਪਹਿਲੀ ਜਮਾਤ ਵਿੱਚੋਂ ਗੁਰਲੀਨ ਕੌਰ ਪਹਿਲੇ ਸਥਾਨ, ਪ੍ਰਭਜੋਤ ਕੌਰ ਦੂਜੇ ਸਥਾਨ ਤੇ ਜੰਨਤਪ੍ਰੀਤ ਕੌਰ ਤੀਜੇ ਸਥਾਨ ਤੇ ਰਹੇ, ਏਸ ਵਾਰ ਪ੍ਰੀ – ਪ੍ਰਾਈਮਰੀ ਦੇ ਬੱਚਿਆਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਏਕਮਨੂਰ ਸਿੰਘ, ਰੂਹੀ, ਮਹਿਕਪ੍ਰੀਤ ਕੌਰ, ਸਿਮਰਨਜੀਤ ਕੌਰ ਤੇ ਯੁਵਿਕਾ, ਹਰਕੀਰਤ ਸਿੰਘ ਆਦਿ ਬੱਚੇ ਸ਼ਾਮਿਲ ਸਨ। ਸਕੂਲ ਇੰਚਾਰਜ ਮੈਡਮ ਜਗਮੋਹਣ ਕੌਰ ਜੀ ਤੇ ਸਕੂਲ਼ ਅਧਿਆਪਿਕਾ ਮਨਦੀਪ ਕੌਰ ਜੀ ਵੱਲੋਂ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਬੱਚਿਆਂ ਦੇ ਨਾਲ – ਨਾਲ ਬੱਚਿਆਂ ਦੇ ਮਾਪਿਆਂ ਨੂੰ ਵੀ ‘ਸਨਮਾਨ ਪੱਤਰ’ ਦੇ ਕੇ ਸਨਮਾਨਿਤ ਕੀਤਾ ਗਿਆ ਕਿਉਂਕਿ ਅਧਿਆਪਕਾਂ ਦੇ ਨਾਲ – ਨਾਲ ਮਾਪੇ ਵੀ ਬੱਚਿਆਂ ਦਾ ਚੰਗਾ ਉੱਜਲ ਭਵਿੱਖ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ, ਬੱਚਿਆਂ ਦੇ ਰੰਗਾ – ਰੰਗ ਪ੍ਰੋਗਰਾਮ ਤੋਂ ਬਾਅਦ ਆਏ ਹੋਏ ਪਤਵੰਤੇ ਸੱਜਣਾਂ, ਮਾਪਿਆਂ ਤੇ ਬੱਚਿਆਂ ਨੂੰ ਸਨੈਕਸ, ਮਿਠਾਈ ਤੇ ਚਾਹ – ਪਾਣੀ ਪਿਆਇਆ ਗਿਆ ਤੇ ਅਗਲੇ ਵਰ੍ਹੇ ਹੋਰ ਵੀ ਚੰਗੇ ਦੀ ਉਮੀਦ ਨਾਲ ਸਭਨਾ ਦਾ ਧੰਨਵਾਦ ਕੀਤਾ ਗਿਆ।