ਦੂਰ ਮੇਰੇ ਤੋਂ ਰਹਿ ਕੇ

 ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਦਿਲ ਦਿਮਾਗ਼ ਮੇਰੇ ਤੇ,
ਅਕਸਰ ਭਾਰ ਹੀ ਰਹਿਣਾ ਏ।
ਮੈਂ ਚਾਹੁੰਦਾ ਹਾਂ ਜਿਸ ਨੂੰ,
ਚਾਹੁੰਦਾ ਦਿਲ ਕੁਝ ਕਹਿਣਾ ਏ।

ਚਾਹ ਕੇ ਵੀ,ਕਦੇ ਮੈਂ ਉਸ ਨੂੰ,
ਕੁਝ ਕਹਿ ਨਾ ਪਾਵਾਂ।
ਸ਼ਾਇਦ ਏਸੇ ਲਈ ਸੰਗਰੂਰਵੀ,
ਮੈਂ ਪਿਆ ਲਿਖ ਲਿਖ ਗਾਵਾਂ।

ਓ ਦੂਰ ਮੇਰੇ ਤੋਂ ਰਹਿ ਕੇ‌,
ਸੁਣਿਆ ਓ ਤਾਂ ਖੁਸ਼ ਬੜੀ।
ਕੋਲ ਮੇਰੇ ਨਾ ਆਉਂਦੀ ਓ ਤਾਂ,
ਓ ਤਾਂ ਰਹਿੰਦੀ ਖੜ੍ਹੀ।

ਪਤਾ ਨਹੀਂ ਕਿਹੜੀ ਗੱਲੋਂ ਓ ਤਾਂ,
ਰਹਿੰਦੀ ਨਜ਼ਰਾਂ ਚੁਰਾਉਂਦੀ ਏ।
ਨਾ ਕਦੇ ਦੇਵੇ ਬੁਲਾਉਣ ਮੈਨੂੰ,
ਨਾ ਕਦੇ ਆਪ ਬੁਲਾਉਂਦੀ ਏ।

ਹਰ ਵੇਲੇ ਹੀ ਮੁੱਖ ਉਸਦੇ ਤੇ,
ਪਤਾ ਨਹੀਂ ਕਿਉਂ, ਉਦਾਸੀ ਛਾਈ ਰਹਿੰਦੀ ਏ।

ਮੈਂ ਸਮਝਿਆ ਜਿਸ ਨੂੰ,
ਆਪਣਾ ਸੰਗਰੂਰਵੀ ਵੇ,
ਕਿਉਂ ਹੁੰਦੀ ਪਰਾਈ ਏ।

  ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਤਾ ਚੰਗਾ ਇਨਾਮ ਮੈਨੂੰ
Next articleਨਸ਼ਿਆਂ ਨੇ