(ਸਮਾਜ ਵੀਕਲੀ)
ਇਹ ਵੱਡੇ ਵੱਡੇ ਰੁਤਬੇ, ਇਹ ਵੱਡੇ ਵੱਡੇ ਖਿਤਾਬ।
ਤਲਬ ਕਰ ਗਏ ਜ਼ਮੀਰਾਂ, ਤੇ ਧੁਰ ਅੰਦਰ ਦੇ ਖ਼ਾਬ।
ਸੈਨਤਾਂ ਰਾਹੀਂ ਬੋਲਦੇ, ਜ਼ੁਬਾਨੋਂ ਖੁੱਸੇ ਬੋਲ
ਕਲਾ ਕੱਲਰੀਂ ਨੱਚਦੀ, ਚਿਹਰੇ ‘ਤੇ ਪਾ ਨਕਾਬ।
ਸੁਪਨੇ ਸਿਰਜੇ ਖਾ ਗਈ, ਭਟਕਣਾਂ ਖਪੀ ਮੱਤ
ਸੁੱਰਤ ਗਵਾਚੀ ਸੁਰਾਂ ਦੀ, ਤੇ ਹੱਥੋਂ ਗਿਰੀ ਰਬਾਬ।
ਤਖ਼ਤਾਂ ਤਲਬ ਕਰ ਲਈ, ਜਜ਼ਬਿਆਂ ਭਰੀ ਜ਼ਮੀਨ
ਧਰਤੀ ਧੰਨ ਕੀ ਹੋਵਣੀ, ਪਸਰੇ ਜਿੱਥੇ ਤੇਜ਼ਾਬ।
ਗੋਡੇ ਗੋਡੇ ਗਰਕ ਗਏ, ਵਾਹ ਵਾਹੀ ਦਾ ਸੋ਼ਰ
ਸਿਰ ਮੂਹਰੇ ਵੱਲ ਝੁਕਿਆ, ਤਮਗਿਆਂ ਪਾਈ ਦਾਬ।
ਆ ਖਾਂ ਘਰ ਵੱਲ ਪਰਤੀਏ, ਕਿਸ ਤੋਂ ਰੱਖੇਂ ਝਾਕ ?
ਇਹ ਤੇਰੇ ਕਦੇ ਨਾ ਹੋਵਣੇ, ਜਿਸ ਦੇ ਯਾਰ ਨਵਾਬ।
ਪ੍ਰੋ. ( ਡਾ.) ਮੇਹਰ ਮਾਣਕ