ਮੋਦੀ ਦਾ ਵਿਰੋਧ ਕਰਨ ਗਏ ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਸਾਥੀਆਂ ਸਮੇਤ  ਬਾਵਾ ਖੇਲ ਥਾਣਾ ਜਲੰਧਰ ਪੁਲਿਸ ਵੱਲੋਂ ਗ੍ਰਿਫਤਾਰ 

ਕੀ ਕਰਨਗੇ ਜੇਲਾਂ-ਥਾਣੇ ਲੋਕਾਂ ਦੇ ਰੋਹ ਵਧਦੇ ਜਾਣੇ-ਸੁੱਖ ਗਿੱਲ ਮੋਗਾ
ਜਲੰਧਰ ( ਸੁਖਵਿੰਦਰ ਸਿੰਘ ਖਿੰਡਾ) –ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਫੇਰੀ ਦੇ ਦੂਜੇ ਦਿਨ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ ਤਾਂ ਕਿਸਾਨਾਂ ਨੂੰ ਇਸ ਦੀ ਪਹਿਲਾਂ ਤੋਂ ਹੀ ਭਿਨਕ ਸੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੀਆਂ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦੀ ਠਾਨੀ ਹੋਈ ਸੀ ਤਾਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਸਾਥੀਆਂ ਸਮੇਤ ਮਹਿਤਪੁਰ ਤੋਂ ਕਾਫਲਾ ਜਲੰਧਰ ਵੱਲ ਨੂੰ ਤੋਰ ਦਿੱਤਾ ਪਹਿਲਾਂ ਨਕੋਦਰ ਦੇ ਲੱਦੜਾਂ ਨੇੜੇ ਪੁਲਿਸ ਨੇ ਨਾਕਾ ਲਾਕੇ ਜਥੇਬੰਦੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੀਕੇਯੂ ਤੋਤੇਵਾਲ ਦੀ ਟੀਮ ਨੇ ਪਿੰਡਾਂ ਵਿੱਚੋਂ ਹੁੰਦੇ ਹੋਏ ਨਕੋਦਰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਲੰਧਰ ਰੋਡ ਤੇ ਮੇਨ ਪੁਲ ਨਕੋਦਰ ਪੁਲਿਸ ਨੇ ਫਿਰ ਨਾਕੇ ਲਾਏ ਹੋਏ ਸਨ ਤਾਂ ਜਥੇਬੰਦੀ ਦੇ ਜੁਝਾਰੂ ਆਗੂਆਂ ਨੇ ਪੁਲਿਸ ਦੀ ਪ੍ਰਵਾਹ ਕੀਤੇ ਬਿਨਾਂ ਗੱਡੀਆਂ ਜਲੰਧਰ ਨੂੰ ਖਿੱਚ ਦਿੱਤੀਆਂ ਅਤੇ ਰਸਤੇ ਚ ਕਈ ਬੈਰੀਗੇਟਾਂ ਨੂੰ ਕਰਾਸ ਕਰਕੇ ਬਡਾਲਾ ਚੌਂਕ ਜਲੰਧਰ ਪਹੁੰਚੇ ਤਾਂ ਭਾਰੀ ਪੁਲਿਸ ਫੋਰਸ ਨੇ ਬੈਰੀਗੇਟਿੰਗ ਕਰਕੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੂੰ 35-40 ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਬਾਵਾ ਖੇਲ ਥਾਣਾ ਲੈ ਗਏ  ਅਤੇ ਬਾਕੀ ਸਾਥੀਆਂ ਨੂੰ ਨਾਕਿਆਂ ਤੇ ਰੋਕ ਲਿਆ ਗਿਆ,ਖਬਰ ਲਿਖਣ ਤੱਕ ਸਾਰੇ ਕਿਸਾਨ ਥਾਣੇ ਵਿਚ ਨਜਰਬੰਦ ਸਨ,ਇਸ ਮੌਕੇ ਕੇਵਲ ਸਿੰਘ ਖਹਿਰਾ ਕੌਮੀ ਜਨਰਲ ਸਕੱਤਰ ਪੰਜਾਬ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ,ਦਵਿੰਦਰ ਸਿੰਘ ਕੋਟ ਸ਼ਹਿਰੀ ਪ੍ਰਧਾਨ,ਸਾਬ ਢਿੱਲੋਂ ਇਕਾਈ ਪ੍ਰਧਾਨ ਤੋਤੇਵਾਲ,ਦਲਜੀਤ ਸਿੰਘ ਸਰਪੰਚ ਦਾਨੇਵਾਲਾ ਕਿਸਾਨ ਆਗੂ,ਸਾਹਿਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ,ਜਸਵੰਤ ਸਿੰਘ ਲੋਹਗੜ੍ਹ ਜਿਲ੍ਹਾ ਪ੍ਰਧਾਨ ਜਲੰਧਰ,ਨਿਸ਼ਾਨ ਸਿੰਘ ਭੰਗਾਲਾ,ਲਖਬੀਰ ਸਿੰਘ ਭੰਗਾਲਾ,ਸੁਖਵਿੰਦਰ ਸਿੰਘ ਤਲਵੰਡੀ,ਰਣਜੀਤ ਸਿੰਘ ਤਲਵੰਡੀ,ਨਿਸ਼ਾਨ ਸਿੰਘ ਸੀਤੋ,ਬੱਗਾ ਸਿੰਘ ਸੀਤੋ,ਪ੍ਰਦੀਪ ਸਿੰਘ ਸੀਤੋ,ਤੀਰਥ ਸਿੰਘ ਸਰਪੰਚ ਖਹਿਰਾ,ਲਖਬੀਰ ਸਿੰਘ ਬਾਲੋਕੀ,ਮਨਦੀਪ ਸਿੰਘ ਮੰਨਾ ਬਲਾਕ ਪ੍ਰਧਾਨ,ਨਿਰਵੈਰ ਸਿੰਘ ਮੌਜਗੜ੍ਹ ਬਲਾਕ ਪ੍ਰਧਾਨ ਮਖੂ,ਪੀਟਰ ਬਾਲੋਕੀ,ਤਜਿੰਦਰ ਸਿੰਘ ਸਿੱਧਵਾਂ ਜਿਲ੍ਹਾ ਪ੍ਰਧਾਨ ਲੁਧਿਆਣਾ,ਦਲਜੀਤ ਸਿੰਘ ਬਾਬਾ ਉਧੋਵਾਲ,ਸੋਡੀ ਉਧੋਵਾਲ,ਨਿਰਮਲ ਸਿੰਘ ਬੱਡੂਵਾਲ,ਗੁਰਮੁੱਖ ਸਿੰਘ ਲਾਡੀ,ਖੀਰੀ ਬਾਲੋਕੀ,ਅਨਿਲ ਸਬਰਵਾਲ,ਅੰਮ੍ਰਿਤਪਾਲ ਸਿੰਘ ਬਾਊਪੁਰ,ਸੋਹਿਤ ਸਬਰਵਾਲ,ਪਰਮਜੀਤ ਸਿੰਘ ਕੋਲੀਆਂਵਾਲ,ਸੰਤੋਖ ਸਿੰਘ ਕੋਲੀਆਂਵਾਲ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਨਛੱਤਰ ਸਿੰਘ ਮੂਸੇਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article    ਲੋਕ ਤੱਥ 
Next articleਤੇਰਾ ਸਾਥ ਮੇਰੀਆਂ ਗੱਲਾਂ