ਪਟਿਆਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬ ਦੇ ਸਕੂਲੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਪੰਜਾਬ ਸਿੱਖਿਆ ਅਤੇ ਲੋਕ ਕਲਾ ਮੰਚ( ਰਜਿ.) ਪੰਜਾਬ ਵੱਲੋਂ ‘ਨਵੇਂ-ਦਿਸਁਹਦੇ’ ਪ੍ਰੋਗਰਾਮ ਤਹਿਤ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦਾ ਰਾਜ ਪੱਧਰੀ ਮੁਕਾਬਲਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ 23 ਜ਼ਿਲਿਆਂ ਵਿੱਚੋਂ ਇਹਨਾਂ ਵੰਨਗੀਆਂ ਵਿੱਚੋਂ ਪਹਿਲੇ ਨੰਬਰ ਤੇ ਰਹੇ ਵਿਦਿਆਰਥੀ/ ਵਿਦਿਆਰਥਣਾਂ ਨੇ ਭਾਗ ਲਿਆ| ਸਿੱਖਿਆ ਮੰਚ ਵੱਲੋਂ ਕੀਤੇ ਗਏ ਇਨਾਂ ਵਿਲੱਖਣ ਕਿਸਮ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੀ ਵਿਦਿਆਰਥਣ ਹਰਸ਼ਦੀਪ ਕੌਰ ਨੇ ਸੋਲੋ ਲੋਕ ਗੀਤ ਵਿੱਚੋਂ ਅਤੇ ਤ੍ਰਿਪਤੀ ਨੇ ਸੋਲੋ ਡਾਂਸ ਵਿੱਚੋ ਫਸਟ ਪੁਜੀਸ਼ਨ ਹਾਸਲ ਕਰਦਿਆਂ ਜ਼ਿਲ੍ਹਾ ਪਟਿਆਲਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਦੋਵੇਂ ਪੁਜੀਸ਼ਨ ਹੋਲਡਰ ਵਿਦਿਆਰਥਣਾਂ ਅਤੇ ਉਹਨਾਂ ਦੇ ਗਾਈਡ ਲੈਕਚਰਾਰ ਕਮਲਜੀਤ ਕੌਰ ਦੇ ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਮੈਡਮ ਨਰੇਸ਼ ਜੈਨ ਵੱਲੋਂ ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨਾਂ ਪਹਿਲੀ ਪੁਜੀਸ਼ਨ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਮਾਡਲ ਟਾਊਨ ਸਕੂਲ ਨੂੰ ਜ਼ਿਲਾ ਪਟਿਆਲਾ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਣ ਤੇ ਦਿਲੀ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਮੌਕੇ ਤੇ ਸਕੂਲ ਸੋਸ਼ਲ ਮੀਡੀਆ ਇੰਚਾਰਜ ਹਰਪ੍ਰੀਤ ਕੌਰ ,ਲੈਕਚਰਾਰ ਨਵਕਿਰਨਜੀਤ ਕੌਰ, ਨਵਦੀਪ ਕੌਰ, ਸੁਮੀਤਾ ਰਾਣੀ, ਸਰਿਤਾ ਗੁਪਤਾ ਅਤੇ ਹਾਊਸ ਇੰਚਾਰਜ ਮੈਡਮ ਪੂਨਮ ਸ਼ਰਮਾ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly