ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਟੇਟ ਇਮੂਨਾਈਜੇਸ਼ਨ ਅਫਸਰ ਡਾ ਬਲਵਿੰਦਰ ਕੌਰ ਚੰਡੀਗੜ੍ਹ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਮੂਨਾਈਜੇਸ਼ਨ ਅਫਸਰ ਡਾ ਮਨਦੀਪ ਕਮਲ,ਸ ਅੰਮ੍ਰਿਤਪਾਲ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਟਕੜ ਕਲਾਂ ਸੈਕਟਰ ਅਤੇ ਸਿਵਲ ਹਸਪਤਾਲ ਬੰਗਾ ਦਾ ਟੀਕਾਕਰਨ ਰਿਕਾਰਡ (ਜੱਚਾ ਬੱਚਾ ਰਿਕਾਰਡ )ਆਈ ਐਲ ਆਰ ਡੀਪ ਫਰੀਜ਼ਰ ਚੈੱਕ ਕੀਤੇ ਗਏ। ਬੱਚਿਆਂ ਅਤੇ ਗਰਭਵਤੀ ਮਾਵਾਂ ਦੇ ਟੀਕੇ ਸਮੇਂ ਸਿਰ ਲਾਉਣ ਲਈ ਕਿਹਾ ਗਿਆ। ਉਨ੍ਹਾਂ ਆਰ ਸੀ ਐਚ ਰਜਿਸਟਰ ਮਾਵਾਂ ਅਤੇ ਬੱਚਿਆਂ ਦੇ ਚੈਕ ਕੀਤੇ ਗਏ। ਜਿਸ ਵਿੱਚ ਡਾ ਜਸਵਿੰਦਰ ਸਿੰਘ ਐਸ ਐਮ ਓ ਬੰਗਾ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜਰ ਫੀਮੇਲ, ਬਲਵੀਰ ਕੌਰ ਗੁਰਦੀਪ ਕੌਰ ਏ ਐਨ ਐਮ, ਜਸਪ੍ਰੀਤ ਆਸ਼ਾ ਵਰਕਰ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



