HOME ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੇ ਲਈ ਆਨਲਾਈਨ ਹੋਈ ਵੋਟਿੰਗ ਤੇ...

ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੇ ਲਈ ਆਨਲਾਈਨ ਹੋਈ ਵੋਟਿੰਗ ਤੇ ਫਰਹੀਨ ਚੇਚੀ ਨੇ ਵੋਟਰਾਂ  ਤੇ ਸਪੋਟਰਾਂ ਦੀ ਕੀਤਾ ਧੰਨਵਾਦ

 2 ਮਹੀਨੇ ਬਾਦ ਆਵੇਗਾ ਨਤੀਜਾ

ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਦੀ ਸਿਆਸਤ ਅਤੇ ਮਰਹੂਮ ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਦਾ ਪੜ੍ਹਪੋਤਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸੀਨੀਅਰ ਕਾਂਗਰਸੀ ਨੇਤਾ ਵਿੱਕੀ ਚੌਧਰੀ ਕਾਠਗੜ੍ਹ ਦੇ ਬੇਟਾ ਫਰਹੀਨ ਚੇਚੀ (21) ਨੇ ਹਾਲ ਹੀ ਵਿੱਚ ਹੋਣ ਜਾ ਰਹੀ ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੇ ਚੋਣਾਂ ਦੇ ਲਈ ਬਲਾਚੌਰ ਤੋਂ ਬਹੁਤ ਘੱਟ ਉਮਰ ਵਿੱਚ ਆਪਣੀ ਦਾਅਵੇਦਾਰੀ ਠੋਕੀ ਹੈ |  ਪਿਛਲੇਂ ਦਿਨੀਂ ਆਨਲਾਈਨ ਵੋਟਿੰਗ ਹੋਈ | ਜਿਸਦੇ ਲਈ ਫਰਹੀਨ ਚੇਚੀ ਨੇ ਆਪਣੇਂ ਸਾਰੇ ਵੋਟਰਾਂ  ਤੇ ਸਪੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਜਿੰਨਾ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਨਲਾਈਨ ਵੋਟਿੰਗ ਕੀਤੀ |  ਉਨ੍ਹਾਂ ਦੱਸਿਆਂ ਕਿ ਇਸ ਵੋਟਿੰਗ ਦੇ 2 ਮਹੀਨੇ ਬਾਦ ਨਤੀਜੇ ਆਉਣਗੇ | ਫਰਹੀਨ ਚੇਚੀ ਨੇ ਕਿਹਾ ਕਿ ਨੌਜਵਾਨ ਅੱਗੇ ਵੱਧ ਕੇ ਯੂਥ ਕਾਂਗਰਸ ਨਾਲ ਜੁੜ ਰਹੇ ਹਨ | ਕਿਉਕਿ ਉਹ ਜਾਣਦੇ ਹਨ ਕਿ ਕਾਂਗਰਸ ਦੇ ਨੌਜਵਾਨ ਰਾਹੁਲ ਗਾਂਧੀ ਦੀ ਸੋਚ ਹੈ ਕਿ ਨੌਜਵਾਨ ਰਾਜਨੀਤੀ ਵਿੱਚ ਆਉਣ ਅਤੇ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ  ਨਸ਼ੇ ਤੋਂ ਦੂਰ ਰੱਖਣਾ, ਲੜਕੀਆਂ ਦੀ ਸੁਰੱਖਿਆਂ ਕਰਨਾ ਮੁਸ਼ਕਿਲ ਅਤੇ ਖੁਸ਼ੀ ਦੇ ਸਮੇਂ ਗਰੀਬਾ ਤੇ ਜ਼ਰੂਰਤਮੰਦਾਂ ਦੀ ਮਦਦ ਕਰਨਾ  |

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਮਾਡਰਨ ਸੈਕੂਲਰ ਪਬਲਿਕ ਸਕੂਲ ਭੀਖੀ ਦਾ ਨਤੀਜਾ ਰਿਹਾ ਸ਼ਾਨਦਾਰ
Next articleਸਿਹਤ ਬੀਮਾ ਯੋਜਨਾ ਵੀ ਸਾਬਿਤ ਹੋਈ ਪੰਜਾਬੀਆਂ ਨਾਲ ਠੱਗੀ- ਹਨੀ ਟੌਂਸਾ