ਰਿਆਸਤੀ ਵਫ਼ਦ ਜਮੀਅਤ ਉਲਮਾ ਏ ਹਿੰਦ ਦਾ ਪੰਜਾਬ ਦੇ ਮੈਂਬਰਾਂ ਵਲੋਂ ਕਪੂਰਥਲਾ ਦਾ ਦੌਰਾ

ਕੈਪਸ਼ਨ-ਮੋਰਿਸ਼ ਮਸਜਿਦ ਵਿਖੇ ਰਿਆਸਤੀ ਵਫ਼ਦ ਜਮੀਅਤ ਉਲਮਾ ਏ ਹਿੰਦ ਦਾ ਪੰਜਾਬ ਦੇ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਮੋਲਾਨਾ ਅਮਾਨੁੱਲਾ, ਸੁਖਜੀਤ ਸਿੰਘ ਤੇ ਹੋਰ

ਮੌਲਾਨਾ ਅਮਾਨੁੱਲਾ ਨੂੰ ਜ਼ਿਲ੍ਹਾ ਜਨਰਲ ਸਕੱਤਰ ਕੀਤਾ ਨਿਯੁਕਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰਿਆਸਤੀ ਵਫ਼ਦ ਜਮੀਅਤ ਉਲਮਾ ਏ ਹਿੰਦ ਦਾ ਪੰਜਾਬ ਦਾ ਇਕ ਵਫ਼ਦ ਕਪੂਰਥਲਾ ਪਹੁੰਚਿਆ ਜਿਸਦੀ ਅਗਵਾਈ ਜਮੀਅਤ ਉਲਮਾ ਏ ਹਿੰਦ ਪੰਜਾਬ ਦੇ ਪ੍ਰਧਾਨ ਮੌਲਾਨਾ ਮੁਹੰਮਦ ਹਾਰੂਨ ਵਲੋਂ ਕੀਤੀ ਗਈ | ਵਫ਼ਦ ਵਿਚ ਉਨ੍ਹਾਂ ਦੇ ਨਾਲ ਜਮੀਅਤ ਉਲਮਾ ਏ ਹਿੰਦ ਪੰਜਾਬ ਦੇ ਖਜ਼ਾਨਚੀ ਮੌਲਾਨਾ ਕਾਰੀ ਮੁਹੰਮਦ ਇਲਯਾਸ ਕਾਸਮੀ, ਪਿ੍ੰਸੀਪਲ ਕਾਰੀ ਖੁਰਸ਼ੀਦ ਆਲਮ, ਡਾ: ਅਬੁਦਲ ਕਰੀਮ ਹਿਮਾਚਲ ਮੌਜੂਦ ਸਨ | ਇਸ ਮੌਕੇ ਵਫ਼ਦ ਵਲੋਂ ਮੌਲਾਨਾ ਅਮਾਨੁੱਲਾਹ ਨੂੰ ਜਮੀਅਤ ਉਲਮਾ ਏ ਹਿੰਦ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਤੋਂ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ |

ਇਸਤੋਂ ਪਹਿਲਾਂ ਕਪੂਰਥਲਾ ਦੇ ਮਦਰਸਾ ਦਾਰੇ ਅਬੂ ਅਯੂਬ ਪਹੁੰਚਣ ‘ਤੇ ਮੌਲਾਨਾ ਅਮਾਨੁੱਲਾਹ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਅਤੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਕਪੂਰਥਲਾ ਤੋਂ ਹੋਰ ਵੀ ਲੋਕਾਂ ਨੂੰ ਜਮੀਅਤ ਉਲਮਾ ਏ ਹਿੰਦ ਦੇ ਮੈਂਬਰ ਬਣਾਉਣਗੇ | ਇਸ ਉਪਰੰਤ ਵਫ਼ਦ ਵਲੋਂ ਕਪੂਰਥਲਾ ਦੇ ਮੌਰਿਸ਼ ਮਸਜਿਦ ਦਾ ਵੀ ਦੌਰਾ ਕੀਤਾ ਜਿੱਥੇ ਸੁਖਜੀਤ ਸਿੰਘ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੌਲਾਨਾ ਮੁਹੰਮਦ ਇਰਸ਼ਾਦ ਮਜਾਹਰੀ, ਮੌਲਾਨਾ ਅਲਾਉਦੀਨ ਖਾਨ ਕਾਸਮੀ, ਮੁਫ਼ਤੀ ਮੁਹੰਮਦ ਦਿਲਸ਼ਾਦ ਕਾਸਮੀ, ਹਾਫਿਜ ਨਸਰੁੱਲਾਹ, ਹਾਫਿਜ ਮੁਕੱਰਮ, ਹਾਫਿਜ ਅਮਾਨਤੁੱਲਾ, ਹਾਫਿਜ ਰਮਹਤੁੱਲਾ ਆਦਿ ਹਾਜ਼ਰ ਸਨ |

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਮੇਸ਼ਵਰ ਸਿੰਘ
Next articleरेल कोच फैक्ट्री में आज़ादी का अमृत महोत्सव पर साईकल रैली का आयोजन