(ਸਮਾਜ ਵੀਕਲੀ)
ਸੂਬੇ ਦੀ ਕਚਹਿਰੀ ਜਿੱਥੇ,
ਲਾਲ ਦੋਵੇਂ ਆਏ ਸੀ।
ਬੋਲੇ ਸੋ ਨਿਹਾਲ ਦੇ ਜੈਕਾਰੇ,
ਉਹਨਾਂ ਲਾਏ ਸੀ।
ਸੁਣ ਘਬਰਾ ਗਿਆ,
ਸੂਬਾ ਸਰਹੰਦ ਸੀ।
ਸੱਪਾਂ ਦੇ ਪੁੱਤ ਸੱਪ ਕਹਿੰਦਾ,
ਸੁੱਚਾ ਨੰਦ ਸੀ।
ਸ਼ੇਰ ਖਾਂ ਨੇ ਉਸ ਵੇਲੇ,
ਵਖਤ ਵਿਚਾਰਿਆ।
ਭਰੀ ਹੋਈ ਕਚਿਹਰੀ ਵਿੱਚ,
ਆਹਦਾ ਨਾਅਰਾ ਮਾਰਿਆ।
ਸੂਬੇ ਦਿੱਤੇ ਲਾਲਚ ਲਾਲਾ ਨੂੰ,
ਵਥੇਰੇ ਸੀ।
ਪਰ ਦਾਦੀ ਨੇ ਪੋਤਿਆਂ ਦੇ,
ਵੱਡੇ ਕੀਤੇ ਜੇਰੇ ਸੀ।
ਆਖਰ ਨੂੰ ਸੂਬੇ ਨੇ,
ਕਹਿਰ ਕਮਾ ਦਿੱਤਾ।
ਜ਼ੋਰਾਵਰ, ਫਤਿਹੇ ਤਾਂਈ,
ਨੀਹਾਂ ਚ ਚਿਣਾ ਦਿੱਤਾ।
ਗੋਬਿੰਦ ਦੇ ਲਾਲ,
ਸ਼ਹੀਦੀ ਨੂੰ ਪਾ ਗਏ।
ਸਿੱਖੀ ਦੀ ਜੜ੍ਹ ,ਪੱਤੋ,
ਹੋਰ ਡੂੰਘੀ ਲਾ ਗਏ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly