ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਮੈਨੇਜਰ ਨੀਨਾ ਅਰੋੜਾ ਨੂੰ ਬਦਲੀ ਹੋਣ ਤੇ ਕੀਤਾ ਸਨਮਾਨਿਤ

ਨੂਰਮਹਿਲ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਨੂਰਮਹਿਲ ਦੇ ਚੀਫ ਮੈਨੇਜਰ ਮੈਡਮ ਨੀਨਾ ਅਰੋੜਾ ਦੀ ਬਦਲੀ ਉਪਰੰਤ ਫਾਰਸੀ ਸਮੇਂ ਉਹਨਾਂ ਨੂੰ ਵੱਖ ਵੱਖ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬ੍ਰਾਂਚ ਦੇ ਜਿਥੇ ਸਮੂਹ ਸਟਾਫ ਨੇ ਕੰਮਕਾਜ ਅਤੇ ਵਿਵਹਾਰ ਦੀ ਪ੍ਰਸ਼ੰਸਾ ਕੀਤੀ ਤੇ ਪੌਦੇ ਦੇ ਕੇ ਵਿਦਾਇਗੀ ਦਿੱਤੀ।ਪੰਜਾਬ ਕਲਾ ਦਰਪਣ ਸ਼ਾਮਪੁਰ (ਰਜਿ:) ਵਲੋਂ ਦਰਪਣ ਮੈਗਜ਼ੀਨ ਦੇ ਸੰਪਾਦਕ ਸੁਮਨ ਸ਼ਾਮਪੁਰੀ ਨੇ ਸੰਸਥਾ ਵਲੋਂ ਸਨਮਾਨ ਦਿੰਦਿਆ ਮੈਡਮ ਨੀਨਾ ਅਰੋੜਾ ਵਲੋਂ ਹਰ ਗ੍ਰਾਹਕ ਧੂੰ ਦਿੱਤੇ ਸਹਿਯੋਗ ਅਤੇ ਸਤਕਾਰ ਨੂੰ ਯਾਦ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾ ਭੇਂਟ ਕੀਤੀਆਂ। ਉਹਨਾਂ ਕਿਹਾ ਕਿ ਬੈਂਕ ਦੀਆਂ ਸੇਵਾਵਾਂ ਦੇ ਨਾਲ ਨਾਲ ਬੈਂਕ ਵਲੋਂ ਸਰਕਾਰੀ ਹਸਪਤਾਲਾਂ, ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਹੋਰ ਅਦਾਰਿਆਂ ਨੂੰ ਦਿੱਤੇ ਪੌਦੇ, ਝੂਲੇ, ਵਾਟਰ ਪਿਊਰੀਫਾਇਰ, ਵਾਟਰ ਕੂਲਰ, ਲੇਬਰ ਬੈਡ, ਫਰਨੀਚਰ, ਰੰਗ ਰੋਗਨ ਆਦਿ ਦੇ ਸਮਾਜ ਸੇਵੀ ਕੰਮਾਂ ਨੂੰ ਵੀ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਚੀਮਾਂ ਕਲਾਂ, ਚੀਮਾਂ ਖੁਰਦ ਵਲੋਂ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵੇਂ ਆਏ ਚੀਫ ਮੈਨੇਜਰ ਮੈਡਮ ਰੁਪਿੰਦਰ ਕੌਰ ਨੂੰ ਵੀ ਜੀ ਆਇਆ ਕਿਹਾ ਗਿਆ। ਇਸ ਮੌਕੇ ਡਿਪਟੀ ਮੈਨੇਜਰ ਬਲਜਿੰਦਰ ਸਿੰਘ, ਮਨੀਸ਼ ਕੁਮਾਰ, ਸੁਖਵਿੰਦਰ ਸਿੰਘ ਸੋਨੀ, ਰਾਕੇਸ਼ ਕੁਮਾਰ, ਵਿਸ਼ਾਲ ਕੁਮਾਰ, ਰੇਸ਼ਮਾ, ਆਸ਼ਾ, ਚਮਨ ਲਾਲ ਬੱਬੂ ਤੇ ਚਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ। ਅਖੀਰ ਵਿੱਚ ਮੈਡਮ ਨੀਨਾ ਅਰੋੜਾ ਵਲੋਂ ਡਿਊਟੀ ਦੌਰਾਨ ਸਮੂਹ ਸਟਾਫ ਤੇ ਹੋਰ ਜਥੇਬੰਦੀਆਂ ਵਲੋਂ ਸਮੇਂ ਸਮੇਂ ਤੇ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਵੀ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿਵਪੁਰੀ ਸ਼ਮਸ਼ਾਨ ਘਾਟ ‘ਚ ਹੋਇਆ ਹਿੰਮਤ ਰਾਏ ਦਾ ਅੰਤਿਮ ਸੰਸਕਾਰ -ਵਿਧਾਇਕ ਡਾ. ਰਵਜੋਤ ਸਿੰਘ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
Next articleਸੁੰਨੜ ਕਲਾਂ ਵਿਖੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ