
* ਸਾਡਾ ਮਕਸਦ ਸਿਰਫ਼ ਚੋਣਾਂ ਜਿੱਤਣਾ ਨਹੀਂ, ਲੋਕਾਂ ਦੇ ਹਮਦਰਦ ਬਣ ਕੇ ਕੰਮ ਕਰਨਾ ਹੈ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਵਿਧਾਨ ਸਭਾ ਹਲਕਾ ਪੱੱਛਮੀ ਦੀ ਉੱਪ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਜਿੱਥੇ ਸਿਹਤ ਦੀ ਤੰਦਰੁਸਤੀ ਲਈ ਸਵੇਰੇ ਦੇ ਸਮੇਂ ਕਿਸੇ ਨਾ ਕਿਸੇ ਪਾਰਕ ਵਿੱਚ ਸੈਰ ਕੀਤੀ ਜਾਂਦੀ ਹੈ ਉੱਥੇ ਇਲਾਕੇ ਦੇ ਲੋਕਾਂ, ਸੀਨੀਅਰ ਸਿਟੀਜਨ, ਨੌਜਵਾਨਾਂ ਨਾਲ ਮੁਲਾਕਾਤ ਕਰਕੇ ਆਪਣੇ ਚੋਣ ਅਜੰਡੇ ਨੂੰ ਲੋਕਾਂ ਸਾਹਮਣੇ ਰੱਖਿਆ ਜਾ ਰਿਹਾ ਹੈ ਅਤੇ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਜਾਂਦਾ ਹੈ। ਵੋਟਰਾਂ ਕੋਲੋਂ ਹਮਦਰਦੀ ਨਾਲ ਵੋਟ ਦੀ ਅਪੀਲ ਕਰਦੇ ਹੋਏ ਐਡਵੋਕੇਟ ਘੁੰਮਣ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਨੇ ਕਿਹਾ ਕਿ “ਸਾਡਾ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ।” ਉਨ੍ਹਾਂ ਕਿਹਾ, ਅਸੀਂ ਆਪਣੇ ਹਲਕੇ ਵਿੱਚ ਸਾਫ-ਸੁਥਰੀ ਰਾਜਨੀਤੀ ਲਿਆਉਣ ਲਈ ਵਚਨਬੱਧ ਹਾਂ। ਉਨ੍ਹਾਂ ਨੇ ਲੋਕਾਂ ਨੂੰ ਵਿਦਿਆ, ਸਿਹਤ, ਬੇਰੁਜ਼ਗਾਰੀ ਅਤੇ ਵਿਕਾਸ ਦੇ ਮਸਲਿਆਂ ‘ਤੇ ਆਪਣੀ ਪਾਰਟੀ ਦੀ ਯੋਜਨਾ ਦੱਸਦੇ ਹੋਏ ਕਿਹਾ ਕਿ ਜੇ ਉਹ ਜਿੱਤ ਕੇ ਆਉਂਦੇ ਹਨ ਤਾਂ ਇਨ੍ਹਾਂ ਮੁੱਦਿਆਂ ਨੂੰ ਤਰਜੀਹ ਦੇਣਗੇ। ਇਸ ਮੌਕੇ ਕਈ ਵੋਟਰਾਂ ਨੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀਆਂ ਕੋਸ਼ਿਸ਼ ਨੂੰ ਸਰਾਹਿਆ ਤੇ ਕੁਝ ਨੇ ਝਿਜਕਦੇ ਹੋਏ ਸਵਾਲ ਵੀ ਪੁੱਛੇ। ਇੱਕ ਵੋਟਰ ਨੇ ਪੁੱਛਿਆ ਕਿ ” ਆਉਣ ਵਾਲੇ ਸਾਲਾਂ ਵਿੱਚ ਤੁਸੀਂ ਕਿਹੜੇ ਕੰਮਾਂ ਨੂੰ ਪਹਿਲ ਦਿਓਗੇ ?” ਜਿਸ ਦੇ ਜਵਾਬ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੀ ਪਹਿਲ ਇਲਾਕੇ ‘ਚ ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਹਾਲ ਕਰਵਾ ਕੇ ਲੋਕਾਂ ਅੰਦਰ ਬੈਠੇ ਡਰ ਦੇ ਭੈਅ ਨੂੰ ਖਤਮ ਕਰਨਾ, ਨਸ਼ਾ ਤਸਕਰਾਂ ਨੂੰ ਨੱਥ ਪਾਉਣੀ, ਇਲਾਕੇ ਦੇ ਵਿਕਾਸ ਵਿੱਚ ਬਿਜਲੀ, ਪਾਣੀ, ਸੜਕਾਂ ਦੇ ਕਾਰਜਾਂ ਨੂੰ ਪ੍ਰਮੁੱਖਤਾ ਦੇਣਾ ਉਨ੍ਹਾਂ ਦੇ ਅਜੰਡੇ ਵਿੱਚ ਪ੍ਰਮੁੱਖਤਾ ਨਾਲ ਸ਼ਾਮਲ ਹੋਣਗੇ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


