*ਸਕੂਲਾਂ ਕਾਲਜਾਂ ਵਿੱਚ ਸ਼ੁਰੂ ਕੀਤੀ ਸਮਾਗਮਾਂ ਦੀ ਲੜੀ ਦਾ ਦੂਜਾ ਮਹਾਂ ਸਮਾਗਮ* ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਕਰਮਗੜ੍ਹ ਬਰਨਾਲਾ ਵਿਚ 13 ਨਵੰਬਰ ਨੂੰ

 ਬਰਨਾਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਸੰਚਾਲਕ ਮਿੱਤਰ ਸੈਨ ਮੀਤ ਵਲੋਂ, ਪ੍ਰੈਸ ਨੋਟ ਰਾਹੀਂ, ਜਾਣਕਾਰੀ ਦਿੱਤੀ ਗਈ ਹੈ ਕਿ ਭਾਈਚਾਰੇ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਦੂਜਾ ਸਮਾਗਮ 13 ਨਵੰਬਰ , ਦਿਨ ਬੁੱਧਵਾਰ ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਕਰਮਗੜ੍ਹ ਬਰਨਾਲਾ  ਵਿਖੇ ਹੋਵੇਗਾ । ਕਾਨੂੰਨੀ ਬਾਈ ਜੀ ਨੇ ਅੱਜ ਦੇ ਪਹਿਲੇ ਪ੍ਰੋਗਰਾਮ ਬਾਰੇ ਪੁੱਛਣ ਤੇ ਦੱਸਿਆ ਕਿ ਸਮਰਾਲਾ ਵਿੱਚ ਸਕੂਲ ਦੇ ਮੈਂਬਰਾਂ ਤੇ ਬੱਚਿਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ। ਪੂਰੇ ਸਟਾਫ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਬੱਚਿਆਂ ਨਾਲ ਖੁੱਲੀਆਂ ਗੱਲਾਂ ਕੀਤੀਆਂ ਕਿ ਤੁਸੀਂ ਮਾਂ ਬੋਲੀ ਪੰਜਾਬੀ ਬਾਰੇ ਕਿੰਨਾ ਕੁ ਜਾਣਦੇ ਹੋ ਤੇ ਕਿੰਨਾ ਕੁ ਪਿਆਰ ਕਰਦੇ ਹੋ ਬੱਚਿਆਂ ਨੇ ਬਹੁਤ ਸੋਹਣੀ ਹਾਮੀ ਭਰੀ ਤੇ ਬੱਚਿਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਿਵੇਂ ਸਾਨੂੰ ਮਾਂ ਪਿਆਰੀ ਹੈ ਉਸੇ ਤਰ੍ਹਾਂ ਸਾਨੂੰ ਸਾਡੀ ਮਾਂ ਬੋਲੀ ਪਿਆਰੀ ਹੈ। ਕਾਨੂੰਨੀ ਬਾਈ ਮਿੱਤਰ ਸੈਨ ਮੀਤ ਜੀ ਨੇ ਜਿਸ ਤਰ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਖੁਸ਼ੀ ਹੋਈ ਕਿ ਮੈਂ ਜੋ ਇਹ ਬੱਚਿਆਂ ਵਿੱਚ ਜਾ ਕੇ ਮਾਂ ਬੋਲੀ ਪੰਜਾਬੀ ਦਾ ਪਿਆਰ ਵੰਡ ਰਿਹਾ ਹਾਂ ਉਹ ਸਹੀ ਰਸਤਾ ਹੈ ਕਿਉਂਕਿ ਬੱਚੇ ਇਸ ਨੂੰ ਬਹੁਤ ਪਿਆਰ ਨਾਲ ਮਹਿਸ਼ੂਸ ਕਰਦੇ ਹਨ। ਸਟਾਫ ਨਾਲੋਂ ਬੱਚੇ ਮਾਂ ਬੋਲੀ ਪੰਜਾਬੀ ਨਾਲ ਪਿਆਰ ਵੱਧ ਵਿਖਾ ਰਹੇ ਸਨ ਜਿਸ ਵਿੱਚੋਂ ਮੈਨੂੰ ਮੇਰੀ ਸੇਵਾ ਦਾ ਉੱਜਲ ਭਵਿੱਖ ਵਿਖਾਈ ਦਿੱਤਾ। ਕਨੂੰਨੀ ਬਾਈ ਜੀ ਨੇ ਦੱਸਿਆ ਕਿ ਉਥੋਂ ਦੇ ਖ਼ਾਸ ਪੱਤਰਕਾਰ *ਬਲਵੀਰ ਸਿੰਘ ਬੱਬੀ* ਜੀ ਨੇ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਸਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਉਹ ਪਹੁੰਚ ਚੁੱਕੇ ਸਨ ਤੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਬਾਰੇ ਦੱਸ ਰਹੇ ਸਨ ਤੇ ਪੂਰੇ ਵੇਰਵੇ ਸਹਿਤ ਦੱਸ ਰਹੇ ਸਨ ਕਿ ਮਿੱਤਰ ਸੈਨ ਮੀਤ ਜੀ ਇਹ ਸੇਵਾ ਕਿਸ ਲਈ ਕਰ ਰਹੇ ਹਨ ਤੇ ਤੁਹਾਨੂੰ ਕੀ ਫਾਇਦਾ ਹੋਵੇਗਾ ਸਾਨੂੰ ਬੱਬੀ ਦੀ ਮਹਾਨ ਪੱਤਰਕਾਰੀ ਦਾ ਬਹੁਤ ਮਾਣ ਹੈ।ਇਸ ਯੋਜਨਾ ਅਧੀਨ ਇਸ ਸਕੂਲ ਦੇ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਣ, ਸੁੰਦਰ ਲਿਖਾਈ ਆਦਿ ਵਿਚ ਪਹਿਲੇ-ਦੂਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਭਾਈਚਾਰੇ ਵੱਲੋਂ, ਪੁਸਤਕਾਂ, ਹੋਰ ਲਿਖਨ – ਪੜ੍ਹਨ ਸਮੱਗਰੀ ਅਤੇ  ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ । ‘ ਨੌਜਵਾਨਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਦੀ ਰੂਚੀ ਕਿਵੇਂ ਪੈਦਾ ਕੀਤੀ ਜਾਵੇ ?’ ਇਸ ਵਿਸ਼ੇ ਬਾਰੇ, ਸੰਖੇਪ ਵਿੱਚ, ਸਕੂਲ ਦੇ  ਇੰਚਾਰਜ਼ ਪ੍ਰਿੰਸੀਪਲ ਸ੍ਰ ਮਨਦੀਪ ਸਿੰਘ, ਪ੍ਰਸਿੱਧ ਸਾਹਿਤਕਾਰ ਅਧਿਆਪਕਾ ਅੰਜਨਾ ਮੈਨਨ ਅਤੇ ਮਿੱਤਰ ਸੈਨ ਮੀਤ, ਬੱਚਿਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨਗੇ।  ਸਮਾਗਮ ਦੀ ਪ੍ਰਧਾਨਗੀ ਇਨਚਾਰਜ ਪ੍ਰਿੰਸੀਪਲ ਸ੍ਰ ਮਨਦੀਪ ਸਿੰਘ ਜੀ ਕਰਨਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੁਕੇਸ਼ ਖੰਨਾ 66 ਸਾਲ ਦੀ ਉਮਰ ‘ਚ ਬਣ ਗਏ ਸ਼ਕਤੀਮਾਨ, ਲੋਕਾਂ ਨੇ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ; ‘ਪੇਟੂਮਨ’ ਅਤੇ ‘ਬੁੱਧਮਾਨ’ ਵਰਗੇ ਨਾਮ
Next articleਵਿਸ਼ੇਸ਼ ਅਧਿਆਪਕ ਯੂਨੀਅਨ ਵੱਲੋਂ ਲਾਇਆ ਧਰਨਾ ਸਤਵੇਂ ਦਿਨ ਵੀ ਜਾਰੀ, ਆਪਣੀਆਂ ਸੇਵਾਵਾਂ ਨੂੰ ਰੈਗੂਲਰ ਦੀ ਮੰਗ ਕਰ ਰਹੇ ਹਨ ਅਧਿਆਪਕ