HOME ਸੰਘਣੀ ਧੁੰਦ ਦੇ ਚੱਲਦੇ ਖੜ੍ਹੇ ਟਰੱਕ ਵਿੱਚ ਕਾਰ ਵੱਜੀ ਇਕ ਵਿਆਕਤੀ...

ਸੰਘਣੀ ਧੁੰਦ ਦੇ ਚੱਲਦੇ ਖੜ੍ਹੇ ਟਰੱਕ ਵਿੱਚ ਕਾਰ ਵੱਜੀ ਇਕ ਵਿਆਕਤੀ ਹੋਇਆ ਗੰਭੀਰ ਜ਼ਖ਼ਮੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ )– ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ   ਆਸਰੋਂ ਹਾਈਟੈਕ  ਦੇ ਕੋਲ ਇਕ ਐਕਸੀਡੈਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਜਿਸ ਵਿੱਚ  ਇਕ ਵਿਆਕਤੀ ਜਖ਼ਮੀ ਹੋ ਗਿਆ ਤੇ ਉਸਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ | ਮੌਕੇ ਤੇ ਪਹੁੰਚੀ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਕੁਲਬੀਰ ਸਿੰਘ  ਨੇ ਦੱਸਿਆਂ ਕਿ ਉਨ੍ਹਾਂ  ਨੂੰ  ਕੰਟ੍ਰੋਲਰ ਰੂਮ ਤੋਂ ਸੂਚਨਾ ਮਿਲੀ ਕਿ ਹਾਈਟੈਕ ਨਾਕਾ ਆਸਰੋਂ ਦੇ ਕੋਲ ਇਕ ਹੁੰਡਾਈ ਕਾਰ ਜਿਸਦਾ ਨੰਬਰ ਪੀਬੀ 32 ਏਬੀ 0750 ਜਿਸਨੂੰ ਦਲਜੀਤ ਸਿੰਘ ਪੁੱਤਰ ਕੁਲਵਰਨ  ਸਿੰਘ ਵਾਸੀ ਪਿੰਡ ਕਮਾਮ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਜੋ  ਹਾਈਟੈੱਕ ਨਾਕਾ ਆਸਰੋਂ ਦੇ ਕੋਲ ਖਰਾਬ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ   |ਜਿਸਦੇ ਚੱਲਦੇ ਕਾਰ ਚਾਲਕ ਦਲਜੀਤ ਸਿੰਘ ਜਖ਼ਮੀ ਹੋ ਗਿਆ ਜਿਸਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਰੋਪੜ੍ਹ ਭਰਤੀ ਕਰਵਾਇਆ ਗਿਆ |  ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਰਿਕਵਰੀ ਵੈਨ ਦੀ ਮਦਦ ਨਾਲ ਵਾਹਨਾਂ ਨੂੰ  ਸਾਈਡ ਤੇ ਕਰਵਾ ਆਵਾਜਾਈ ਨੂੰ  ਫਿਰ ਤੋਂ ਸੁਚਾਰੂ ਢੰਗ ਨਾਲ ਬਹਾਲ ਕੀਤਾ ਗਿਆ | ਇਸਦੀ ਸੂਚਨਾ ਕੰਟ੍ਰੋਲਰ ਰੂਮ ਨਵਾਂਸ਼ਹਿਰ ਆਸਰੋਂ ਚੌਕੀ ਨੂੰ  ਦੇ ਦਿੱਤੀ ਗਈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਮਰੀਕਾ–ਭਾਰਤ ਵਪਾਰ ਸਮਝੌਤਾ: ਰਣਨੀਤਿਕ ਅਤੇ ਆਰਥਿਕ ਭਾਈਚਾਰੇ ਦਾ ਨਵਾਂ ਅਧਿਆਇ
Next articleਕਾਰ ਨੇ ਕਾਰ ਨੂੰ ਮਾਰੀਂ ਪਿੱਛੋਂ ਟੱਕਰ ਜਾਨੀ ਨੁਕਸਾਨ ਦਾ ਬਚਾਅ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆਂ