ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਟੌਂਸਾ ਸਨਫਾਰਮਾ ਫੈਕਟਰੀ ਦੇ ਕੋਲ ਦੋ ਕਾਰਾਂ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਐਕਸੀਡੈਂਟ ਹੋ ਗਿਆ ਤਾਂ ਉਹਨਾਂ ਵਲੋਂ ਤਰੁੰਤ ਜਾ ਕੇ ਵੇਖਿਆ ਕਿ ਇੱਕ ਐਕਸਯੂਵੀ ਕਾਰ ਜਿਸ ਨੂੰ ਸੁਰਜੀਤ ਚੇਚੀ ਪੁੱਤਰ ਹਰਬੰਸ ਲਾਲ ਵਾਸੀ ਬਾਗੋਵਾਲ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਇਹ ਬਲਾਚੌਰ ਸਾਈਡ ਤੋਂ ਰੋਪੜ੍ਹ ਸਾਇਡ ਜਾ ਰਹੇ ਸਨ ਅਤੇ ਦੂਸਰੀ ਕਾਰ ਸਜੂਕੀ fronk ਜਿਸ ਦਾ ਨੰਬਰ ਪੀ ਬੀ 08 ਐਫ ਐਸ 9066 ਜਿਸ ਨੂੰ ਤਰੁਨ ਸ਼ਰਮਾ ਪੁੱਤਰ ਧਨਿੰਦਰ ਸ਼ਰਮਾ ਬਸਤੀ ਗੁਜਾ ਜਲੰਧਰ ਚਲਾ ਰਿਹਾ ਸੀ ਇਹ ਕਾਰ ਬਲਾਚੌਰ ਤੋਂ ਰੋਪੜ੍ਹ ਸਾਇਡ ਜਾ ਰਹੇ ਰਿਹਾ ਸੀ। ਐਕਸਯੂਵੀ ਕਾਰ ਚਾਲਕ ਕੱਟ ਤੋਂ ਨਿਕਲ ਰਿਹਾ ਸੀ ਤਾ ਬਲਾਚੌਰ ਸਾਇਡ ਤੋਂ ਆ ਰਹੀ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਦੋਨੋਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਈਆਂ।ਜਾਨੀ ਨੁਕਸਾਨ ਦਾ ਬਚਾਅ ਹੋ। ਅਤੇ ਐਸ ਐਸ ਐਫ ਦੀ ਟੀਮ ਵਲੋਂ ਕਾਰਾਂ ਨੂੰ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



