(ਸਮਾਜ ਵੀਕਲੀ)
ਜੇ ਜਾਣਨਾ ਕੀ ਹੁੰਦਾ ਹੈ ਸ਼ਹੀਦ, ਤਾਂ ਦੇਸ਼ ਕੌਮ ਲਈ ਮਰ ਕੇ ਤਾਂ ਦੇਖ..
ਬਾਡਰਾਂ ਤੇ ਚਲਦੀਆਂ ਗੋਲੀਆਂ ਮੂਹਰੇ , ਸੀਨਾ ਕਰ ਕੇ ਤਾਂ ਦੇਖ..
ਬਣਨਾ ਜੇ ਇਤਿਹਾਸ ਰਹਿੰਦੀ ਦੁਨੀਆਂ ਤੱਕ, ਦੇਸ਼ ਪ੍ਰੇਮ ਦੇ ਰਾਹਾਂ ਤੇ ਪੈਰ ਧਰ ਕੇ ਤਾਂ ਦੇਖ..
ਕੀ ਹੁੰਦਾ ਜੱਗ ਵਿੱਚ ਇਸ਼ਕ ਮਜਾਜ਼ੀ? ਸੋਹਣੀ ਵਾਂਗ ਕੱਚੇ ਘੜੇ ਤੇ ਤਰ ਕੇ ਤਾਂ ਦੇਖ..
ਪਾਉਣਾ ਜੇ ਰੁੱਖਾਂ ਨਾਲ਼ ਪਿਆਰ, ਸਾਵਣ ਮਹੀਨੇ ਵਾਂਗੂੰ ਵਰ੍ਹ ਕੇ ਤਾਂ ਦੇਖ..
ਹੋਰਾਂ ਨਾਲ਼ ਮਜ਼ਾਕ ਵੀ ਕਰ ਲਈਂ, ਪਹਿਲਾਂ ਦੂਜਿਆਂ ਦਾ ਮਜ਼ਾਕ ਜ਼ਰ ਕੇ ਤਾਂ ਦੇਖ..
ਮਾਪਿਆਂ ਦੀ ਸੇਵਾ ਸਵਰਗ ਦੀ ਪੌੜੀ, ਸ਼੍ਰਵਣ ਵਾਂਗ ਸੇਵਾ ਦੀ ਹਾਮੀ ਭਰ ਕੇ ਤਾਂ ਦੇਖ..
ਮਾਣੇਗਾ ਜ਼ਿੰਦਗੀ ਵਿੱਚ ਤੰਦਰੁਸਤੀ ,ਖੇਡ ਦੇ ਮੈਦਾਨ ਵਿੱਚ ਵੜ ਕੇ ਤਾਂ ਦੇਖ..
ਪਾਏਂਗਾ ਧੁਰ ਦਰਗਾਹੋਂ ਸਦਾ ਅਸੀਸਾਂ , ਗ਼ਰੀਬ ਨਾਲ਼ ਔਖੇ ਵੇਲ਼ੇ ਖੜ੍ਹ ਕੇ ਤਾਂ ਦੇਖ..
ਹੋਵੇਗਾ ਭਲਾ ਮਨੁੱਖਤਾ ਤੇ ਸਮਾਜ ਦਾ, ਜ਼ੁਲਮ ਦੇ ਖਿਲਾਫ਼
ਲੜਾਈ ਲੜ ਕੇ ਤਾਂ ਦੇਖ..
ਹੋ ਜਾਂਦਾ ਝੂਠ ਦਾ ਨਿਤਾਰਾ,
ਸੱਚ ਦੀ ਕਲ਼ਮ ਹੱਥੀਂ ਫੜ ਕੇ ਤਾਂ ਦੇਖ..
ਬਚ ਜਾਣ ਗੀਆਂ ਤਿੰਨ ਜ਼ਿੰਦਗੀਆਂ ਨਿੰਮਿਆ, ਲਹੂ ਦਾ ਦਾਨ ਕਰਕੇ ਤਾਂ ਦੇਖ..
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)