ਸਟੇਜ ਸੈਕਟਰੀ – ਹਾਸ ਵਿਅੰਗ 

ਭਗਵਾਨ ਸਿੰਘ ਤੱਗਰ

– ਭਗਵਾਨ ਸਿੰਘ ਤੱਗਰ

ਸਟੇਜ ਸੈਕਟਰੀ – ਹਾਸ ਵਿਅੰਗ 41

(ਸਮਾਜ ਵੀਕਲੀ)- ਕਵੀ ਦਰਬਾਰਾਂ ਵਿਚ ਸਟੇਜ ਸੈਕਟਰੀ ਦੀ ਬੜੀ ਅਹਿਮੀਅਤ ਹੁੰਦੀ ਹੈ, ਕਿਉਂਕਿ ਸਾਰੇ ਪਰੋਗਰਾਮ ਨੂੰ ਸੰਭਾਲਣ ਦੀ ਜ਼ੁੰਮੇਵਾਰੀ ਸਟੇਜ ਸੈਕਟਰੀ ਦੀ ਹੁੰਦੀ ਹੈ। ਵਧਿਆ ਸਟੇਜ ਸੈਕਟਰੀ ਚੰਗਾ ਬੁਲਾਰਾ ਹੋਣ ਦੇ ਨਾਲ ਨਾਲ, ਕਵੀਆਂ ਅਤੇ ਸਰੋਤਿਆਂ ਨੂੰ ਖੁਸ਼ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ। ਕਵੀ ਦਰਬਾਰਾਂ ਵਿਚ ਅਕਸਰ ਦੇਖਿਆ ਗਿਆ ਹੈ ਕਿ, ਹਰ ਕਵੀ ਚਾਹੁੰਦਾ ਹੈ ਕਿ ਕਵਿਤਾ ਸੁਣਾਉਂਣ ਦੀ ਉਸਦੀ ਵਾਰੀ ਪਹਿਲਾਂ ਆਵੇ, ਕਿਉਂਕਿ ਉਸਨੂੰ ਡਰ ਹੁੰਦਾ ਕਿ ਸ਼ਾਇਦ ਉਸਦੀ ਵਾਰੀ ਆਵੇ ਹੀ ਨਾ, ਜਾਂ ਜਦੋਂ ਤੱਕ ਉਸਦੀ ਵਾਰੀ ਆਵੇ ਸਰੋਤੇ ੳੱੁਠਕੇ ਜਾ ਚੱੁਕੇ ਹੋਣ, ਸਰੋਤਿਆਂ ਦੇ ਵੀ ਅਕਸਰ ਆਪਦੇ ਰੁਝੇਵੇਂ ਹੁੰਦੇ ਹਨ। ਇਕ ਪੁਰਾਣੀ ਗੱਲ ਯਾਦ ਆ ਗਈ ਇਕ ਹਾਲ ਵਿਚ ਕਵੀ ਦਰਬਾਰ ਦਾ ਆਯੋਜਨ ਕੀਤਾ ਹੋਇਆ ਸੀ ਤੇ ਹਾਲ ਖਚਾ ਖਚ ਭਰਿਆ ਹੋਇਆ ਸੀ ਗੇਟਕੀਪਰ ਨੂੰ ਸਖ਼ਤ ਹਿਦਾਇਤ ਦਿੱਤੀ ਹੋਈ ਸੀ ਕਿ ਜਿਹੜਾ ਬੰਦਾ ਦੇਰ ਨਾਲ ਆਵੇ ਉਸਦੇ ਵਾਸਤੇ ਗੇਟ ਬਿਲਕੁਲ ਨਹੀਂ ਖੋਲ੍ਹਣਾ ਇਕ ਕਵੀ ਅੱਧਾ ਘੰਟਾ ਲੇਟ ਆਇਆ ਤੇ ਗੇਟਕੀਪਰ ਨੂੰ ਇਹ ਕਹਿਕੇ ਕਿ, “ਮੈਂ ਸ਼ਹਿਰ ਦਾ ਮੱਨਿਆਂ ਹੋਇਆ ਕਵੀ ਹਾਂ ਦੇਰੀ ਵਾਸਤੇ ਮੈਂ ਮਾਫੀ਼ ਚਾਹੁੰਦਾ ਹਾਂ ਮੇਹਰਬਾਨੀ ਕਰਕੇ ਡੋਰ ਖੋਲ੍ਹ ਦਿਉ।” ਗੇਟਕੀਪਰ ਕਹਿਣ ਲੱਿਗਆ, “ ਸਾਹਬ ਜੀ ਪਹਿਲਾਂ ਆਉਣਾ ਸੀ ਹੁਣ ਇਹ ਡੋਰ ਨਹੀਂ ਖੁਲ੍ਹੇਗਾ ਜੇ ਮੈਂ ਡੋਰ ਖੋਲ੍ਹ ਦਿੱਤਾ ਤੇ ਸਾਰੇ ਸਰੋਤੇ ਨਿਕਲਕੇ ਬਾਹਰ ਭੱਜ ਗਏ ਤਾਂ ਕੌਣ ਜ਼ੁੰਮੇਵਾਰ ਹੋਵੇਗਾ।” । ਖ਼ੈਰ ਕਵੀ ਆਪਣੀ ਕਵਿਤਾ ਸੁਣਾਉਂਣ ਵਾਸਤੇ ਬਹੁਤ ਕਾਹਲੇ ਹੁੰਦੇ ਹਨ, ਉਹ ਤਾਂ ਸਟੇਜ ਤੇ ਆਉਣ ਦਾ ਮੌਕਾ ਹੀ ਭਾਲਦੇ ਹੁੰਦੇ ਹਨ, ਤੇ ਇਕ ਵਾਰੀ ਸਟੇਜ ਤੇ ਆ ਜਾਂਦੇ ਹਨ ਤਾਂ ਮੀਲ ਮੀਲ ਲੰਮੀਆਂ ਦੋ ਚਾਰ ਕਵਿਤਾਵਾਂ ਸੁਣਾਕੇ ਹੀ ਹਟਦੇ ਹਨ, ਫੇਰ ਤਾਂ ਉਨ੍ਹਾਂ ਨੂੰ ਖਿੱਚ ਕੇ ਸਟੇਜ ਤੋਂ ਉਤਾਰਨਾ ਪੈਂਦਾ ਹੈੇ । ਕੁਝ ਬੇਹਤਰੀਨ ਕਵੀਆਂ ਨੂੰ ਛੱਡ ਕੇ ਬਹੁਤੇ ਕਵੀ ਤਾਂ ਬੇਤੁਕੀਆਂ ਸੁਣਾਉਂਣ ਵਾਲੇ ਹੁੰਦੇ ਹਨ ਕਹਿਣਗੇ ਇਕ ਮਿੱਤਰ ਦੇ ਜ਼ੋਰ ਪਾੳਣ ਤੇ ਆਹ ਦੋ ਚਾਰ ਲਾਈਨਾ ਲਿਖੀਆਂ ਹਨ, ਜਰਾ ਧਿਆਨ ਨਾਲ ਸੁਣਨਾ, ਮੇਰਾ ਮਿੱਤਰ ਤਾਂ ਕਹਿੰਦਾ ਸੀ ਜਣਾ ਖਣਾ ਕਵਿਤਾ ਲਿਖ ਲੈਂਦਾ ਹੈ, ਤੂੰ ਕਿਉ ਨਹੀਂ ਲਿਖ ਸਕਦਾ, ਤੇਰੇ ਵਿਚ ਕੀ ਕਮੀ ਹੈ। ਕਵਿਤਾ ਸੁਣਦੇ ਹੋਏ ਉਸਦੇ ਸਾਥੀ ਤਾੜੀਆਂ ਮਾਰ ਮਾਰ ਏਵੇਂ ਉਸਦੀ ਫੂ਼ਕ ਸ਼ਕਾ ਦਿੰਦੇ ਹਨ ਕਵਿਤਾ ਦਾ ਭਾਵੇਂ ਮੁੰਹ ਸਿਰ ਨਾ ਹੋਵੇ ਤੇ ਕਵਿਤਾ ਸੁਣਾਉਂਣ ਤੋਂ ਬਾਅਦ ਉਸਦੇ ਧਰਤੀ ਤੇ ਪੈਰ ਨਹੀਂ ਲਗਦੇ, ਉਹ ਧਰਤੀ ਤੋਂ ਗਿਠ ਗਿੱਠ ਉੱਚਾ ਤੁਰਿਆ ਫਿਰਦਾ ਹੈ। ਖ਼ੈਰ ਇਕ ਵਾਰੀ ਸਟੇਜ ਸੈਕਟਰੀ ਬਣਨ ਦਾ ਮੈਨੂੰ ਵੀ ਮੌਕਾ ਮਿਲਿਆ ਸੀ, ਮੌਕਾ ਕਾਹਦਾ ਮਿਲਿਆ ਸੀ ਕਵੀ ਦਰਬਾਰ ਦੇ ਪਰਧਾਨ ਨੇ ਧੱਕੇ ਨਾਲ ਮੈਨੂੰ ਸਟੇਜ ਸੈਕਟਰੀ ਬਣਾ ਦਿੱਤਾ ਸੀ । ਉਨ੍ਹਾਂ ਦੇ ਸਟੇਜ ਸੈਕਟਰੀ ਨੇ ਪਰੋਗਰਾਮ ਤੋਂ ਅੱਧਾ ਘੰਟਾ ਪਹਿਲਾਂ ਫ਼ੋਨ ਤੇ ਖਿਮਾ ਮੰਗਦੇ ਹੋਏ ਕਿਹਾ ਸੀ ਕਿ, ਉਸਨੂੰ ਇਕ ਬਹੁਤ ਹੀ ਜ਼ਰੂਰੀ ਕੰਮ ਆ ਗਿਆ ਹੈ ਉਹ ਪਰੋਗਰਾਮ ਨੂੰ ਨਹੀਂ ਨਿਭਾ ਸਕੇਗਾ। ਮੈਂ ਬਹੂਤ ਕਿਹਾ ਪਰਧਾਨ ਜੀ, “ ਮੈਨੂੰ ਤਾਂ ਇੱਲ ਦੀ ਥਾਂ ਕੁੱਕੜ ਨਹੀਂ ਆਉਂਦਾ, ਹੋਰ ਪੁੱਠਾ ਸਿੱਧਾ ਬੋਲ ਦਿੱਤਾ ਤਾਂ ਕਵੀ ਦਰਬਾਰ ਦੀ ਇਹੀ ਤਿਹੀ ਫਿਰ ਜਾਵੇਗੀ।” ਪਰਧਾਨ ਕਹਿਣ ਲੱਗਿਆ, “ ਕੋਈ ਨਈਂ ਦਲਿੱਦਰ ਸਿੰਘ ਜੀ ਇੱਥੇੇ ਕਿਹੜਾ ਪੀ ਐਚ ਡੀ ਕਰਨੀ ਹੈ ਆਹ ਲਉ ਕਵੀਆਂ ਦੀ ਲਿਸਟ, ਹਾਲੇ ਤਾਂ ਅੱਧਾ ਘੰਟਾ ਪਿਆ ਹੈ ਸਾਰੇ ਕਵੀ ਚਾਹ ਪਾਣੀ ਸ਼ਕ ਰਹੇ ਹਨ, ਕਰ ਲਉ ਤਿਆਰੀ, ਤੁਸੀਂ ਤਾਂ ਕਵੀ ਦੀ ਮਾੜੀ ਜਿਹੀ ਤਾਰੀਫ਼ ਕਰ ਦੇਣੀ ਹੈਂ, ਤੇ ਨਾਂ ਬੋਲ ਦੇਣਾ ਹੈ, ਫੇਰ ਤਾਂ ਕਵੀ ਨੇ ਆਪੇ ਹੀ ਕਵਿਤਾ ਸੁਣਾਈ ਜਾਣੀ ਹੈ। ਸਾਡੇ ਕੋਲ ਹੋਰ ਕੋਈ ਬੰਦਾ ਵੀ ਹੈ ਨਹੀਂ ਕੀ ਕਰੀਏ ਮਜਬੂਰੀ ਹੈ, ਤੂਸੀਂ ਘਬਰਾਉ ਨਾ ਅਸੀਂ ਤੁਹਾਡੇ ਨਾਲ ਹਾਂ।” ਤੇ ਪਰਧਾਨ ਨੇ ਮੈਨੂੰ ਬਲੀ ਦਾ ਬੱਕਰਾ ਬਣਾ ਦਿੱਤਾ। ਕਵੀ ਦਰਬਾਰ ਸਾਡੇ ਪੰਜਾਬੀ ਸੁਭਾਅ ਮੁਤਾਬਕ ਦੋ ਘੰਟੇ ਲੇਟ ਸ਼ੁੁਰੂ ਹੋਇਆ। ਪਰਧਾਨ ਦੇ ਕਹਿਣ ਤੇ ਮੈਂ ਸਟੇਜ ਸੈਕਟਰੀ ਬਣ ਤਾਂ ਗਿਆ ਪਰ ਜਿਹੜਾ ਮੇਰਾ ਹਸ਼ਰ ਹੋਇਆ ਉਹ ਵੀ ਸੁਣਿਉਂ (ਪੜ੍ਹਿਉ) ਪਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਿਲ ਧੜਕ ਰਿਹਾ ਸੀ ਪਰ ਫੇਰ ਵੀ ਹਿੰਮਤ ਕਰਕੇ ਸਟੇਜ ਤੇ ਆਕੇ ਬੋਲਣਾ ਸ਼ੁਰੂ ਕੀਤਾ, ਮੈਂ ਕਿਹਾ, “ਪਰਧਾਨ ਜੀ, ਤੇ ਮੈਂ ਜਿਉਂ ਹੀ ਮਾਈਕ ਨੂੰ ਹੱਥ ਪਾਇਆ ਮਾਈਕ ਵਿਚ ਕਰੰਟ ਆ ਜਾਣ ਦੇ ਕਾਰਨ ਇਕ ਝਟਕਾ ਲੱਿਗਆ ਤੇ ਮੈਂ ਇਹ ਕਹਿਕੇ ਉਹ ਤੁਹਾਡੀ— ਬੌਂਦਲ ਕੇ ਡਿੱਗ ਪਿਆ॥ ਸਰੋਤਿਆਂ ਚੋਂ ਇਕ ਬੰਦਾ ਕਹਿਣ ਲੱਗਿਆ, “ਮੂੰਹ ਸੰਭਾਲ ਕੇ ਬੋਲ ਉਏ ।” ਪਰਧਾਨ ਜੀ ਹੈਰਾਨ ਸਨ ਦਲਿੱਦਰ ਸਿੰਘ ਨੂੰ ਕੀ ਹੋ ਗਿਆ ਇਹ ਗਾਲ੍ਹਾਂ ਕਿਉਂ ਕੱਢੀ ਜਾਂਦਾ ਹੈ। ਪਰਧਾਨ ਜੀ ਨੇ ਜਦੋਂ ਮੈਨੂੰ ਡਿੱਗੇ ਪਏ ਨੁੰ ਦੇਖਿਆ ਤਾਂ ਉਨ੍ਹਾਂ ਨੇ ਪਾਣੀ ਪਿਆਕੇ ਮੈਨੂੰ ਹੋਸ਼ ਵਿਚ ਲਿਆਂਦਾ ਜਦੋਂ ਮੈਂ ਕਰੰਟ ਬਾਰੇ ਦਸਿੱਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮੈਂ ਗਾਲ੍ਹ ਨਹੀਂ ਸੀ ਕੱਢ ਰਿਹਾ। ਮੈਂ ਪਰਧਾਨ ਜੀ ਨੂੰ ਗੁੱਸੇ ਹੋਕੇ ਕਿਹਾ, “ ਪਰਧਾਨ ਜੀ ਮਾਈਕ ਤਾਂ ਚੈਕ ਕਰ ਲੈਣਾ ਸੀ ਮੇਰਾ ਤਾਂ ਪਾਤਾ ਸੀ ਭੋਗ ਅੱਜ, ਮੈਂ ਨਹੀਂ ਸਟੇਜ ਸੈਕਟਰੀ ਬਣਨਾ।” ਪਰ ਪਰਧਾਨ ਜੀ ਦੀਆਂ ਮਿਨੰਤਾਂ ਦੇ ਅੱਗੇ ਮੈਨੂੰ ਝੁਕਣਾ ਪਿਆ ਮਾਈਕ ਠੀਕ ਕਰਨ ਤਂੋ ਬਾਅਦ ਮੈਂ ਫੇਰ ਬੋਲਣਾ ਅਰੰਭਿਆ, ਹੁਣ ਮੈਂ ਮਾਈਕ ਨੂੰ ਹੱਥ ਪਾਉਣ ਤੋਂ ਡਰਦਾ ਵੀ ਸੀ। ਮੈਂ ਕਿਹਾ, ਪਰਧਾਨ ਜੀ, ਮੇਰੇ ਸਾਥੀਉ ਤੇ ਸਾਥਨੋਂ ਅਤੇ ਟੁੱਟੇ ਭੱਜੇ ਕਵੀਉ ਤੁਸੀਂ ਸ਼ਾਂਤੀ ਨਾਲ ਬੈਠੋ ਤਾਂਕਿ ਪਰੋਗਰਾਮ ਅਰੰਭ ਕੀਤਾ ਜਾ ਸਕੇ । ਇਹ ਗੱਲ ਸੁਣਨ ਤੋਂ ਬਾਅਦ ਸਾਰੇ ਮੇਰੇ ਵੱਲ ਝਾਕਣ ਲੱਗ ਗਏ । ਤੇ ਇਕ ਸਰੋਤਾ ੳੱੁਠਕੇ ਕਹਿਣ ਲੱਿਗਆ, “ ਅਸੀਂ ਤਾਂ ਸ਼ਾਂਤੀ ਨਾਲ ਬੈਠ ਜਾਵਾਂਗੇ ਸ਼ਾਂਤੀ ਨੂੰ ਤਾਂ ਪੁੱਛ ਲੈ ਉਹ ਸਾਡੇ ਨਾਲ ਬੈਠਣ ਨੂੰ ਤਿਆਰ ਹੈ ਕਿ ਨਹੀਂ ।” ਕੁਦਰਤੀ ਸ਼ਾਂਤੀ ਤੇ ਉਸਦਾ ਪਤੀ ਕਵੀ ਦਰਬਾਰ ਵਿਚ ਬੈਠੇ ਸਨ ਦੋਨੋਂ ਜਣੇ ਉਸ ਬੰਦੇ ਨਾਲ ਖਹਿਬੜ ਪਏ ਤੇ ਦੂਜੇ ਸਰੋਤਿਆਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਚੁੱਪ ਕਰਾਕੇ ਬਿਠਾਇਆ । ਮੈਂ ਫੇਰ ਕਿਹਾ ਮੈਨੂੰ ਇਹ ਦੱਸੋ ਕਿ ਤੁਸੀਂ ਇੱਥੇ ਧੱਕੇ ਖਾਣ ਆਏ ਹੋਂ ਤੁਹਾਨੂੰ ਹੋਰ ਕੋਈ ਕੰਮ ਨਹੀਂ, ਵੇਹਲੜ ਕਿਸੇ ਥਾਂ ਦੇ ਤੇ ਸਾਰਿਆਂ ਦੇ ਮੁੰਹ ਅੱਡੇ ਰਹਿ ਗਏ ਉਹ ਵੀ ਸੋਚ ਰਹੇ ਸੀ ਇਹ ਕੀ ਕਹੀ ਜਾਂਦਾ ਹੈ । ਮੈਂ ਫੇਰ ਕਹਿਣਾ ਅਰੰਭਿਆ ਕਿ ਇਕ ਵਾਰੀ ਦੀ ਗੱਲ ਮੈਂ ਇਕ ਪੁਲਿਸ ਵਾਲਿਆਂ ਦੇ ਪਰੋਗਰਾਮ ਵਿਚ ਸਟੇਜ ਸੈਕਟਰੀ ਬਣਿਆਂ ਸੀ ਤੇ ਕਹਿਣਾ ਤਾਂ ਸੀ ਮੈਂ ਤੁਹਾਡਾ ਅਤਿ ਧੰਨਵਾਦੀ ਹਾਂ, ਪਰ ਮੂੰਹ ਚੋਂ ਨਿਕਲ ਗਿਆ ਮੈਂ ਅੱਤਵਾਦੀ ਹਾਂ । ਪੁਲਿਸ ਵਾਲਿਆਂ ਨੇ ਤਾਂ ਜੀ ਮੈਨੂੰ ਲੱਤਾਂ ਤੋਂ ਚੱੁਕ ਲਿਆ ਤੇ ਸਟੇਜ ਦੇ ਪਿੱਛੇ ਲਿਜਾਕੇ ਮੇਰੀ ਚੰਗੀ ਸੇਵਾ ਕੀਤੀੰ, ਮੇਰੀ ਘਰਵਾਲੀ ਚੁਗਲ ਕੋਰ ਨੇ ਪੁਲਿਸ ਵਾਲਿਆਂ ਨੂੰ ਲੈ ਦੇਕੇ ਬੜੀ ਮੁਸ਼ਕਲ ਨਾਲ ਜਾਨ ਛੁਡਾਈ ਤੇ ਨਾਲੇ ਮੇਰੀਆਂ ਸੱਟਾਂ ਤੇ ਕਈ ਦਿਨ ਟਕੋਰ ਕਰਦੀ ਰਹੀ ।

ਸਟੇਜ ਸੈਕਟਰੀ ਹਾਸ ਵਿਅੰਗ 42
ਖ਼ੈਰ ਇਹ ਤਾਂ ਪੁਰਾਣੀ ਗੱਲ ਹੈ ਲਉ ਜੀ ਚਾਰ ਲਾਈਨਾ ਇੱਥੇ ਬੈਠੇ ਬੈਠੇ ਨੇ ਲਿਖੀਆਂ ਹਨ ਪੇਸ਼ ਕਰਨ ਲੱਗਿਆ ਹਾਂ ਇਸ ਕਵਿਤਾ ਦਾ ਸਿਰਲੇਖ ਹੈ ‘ਬਦਲਾ’, ਅਰਜ਼ ਹੈ।

ਗਧਾ ਮਾਲਕ ਦਾ ਸਾਰਾ ਦਿਨ, ਭਾਰ ਸੀ ਢੋਂਦਾ।
ਬਦਲਾ ਲੈਣ ਲਈ ਹਰ ਵਕਤ, ਵਿਉਂਤ ਸੀ ਬਣਾਉਂਦਾ ॥
ਮਾਲਕ ਜਦੋਂ ਕੁੱਟਦਾ ਸੀ, ਗਧਾ ਭਰਦਾ ਸੀ ਹੌਂਕਾ।
ਸੋਚਦਾ ਰਹਿੰਦਾ ਸੀ, ਸ਼ਹਿਰ ਜਾਣ ਦਾ ਮਿਲ ਜਾਵੇ ਇਕ ਵਾਰੀ ਮੌਕਾ ॥
ਮਾਲਕ ਦੇ ਇਕ ਦਿਨ ਪਤਾ ਨਹੀਂ, ਕੀ ਦਿਲ ਵਿਚ ਆਇਆ।
ਸਮਾਨ ਢੋਣ ਵਾਸਤੇ ਉਹ, ਗਧੇ ਨੂੰ ਸ਼ਹਿਰ ਲਿਆਇਆ।
ਗਧੇ ਨੇ ਇਕ ਬੰਦੇ ਦੇ ਮਾਰੀ ਦੁੱਲਤੀ, ਬੰਦਾ ਸੀ ਪਿੱਟਿਆ।
ਗੁੱਸੇ ਵਿਚ ਆਕੇ ਉਸ ਬੰਦੇ ਨੇ, ਗਧੇ ਦਾ ਮਾਲਕ ਕੁੱਟ ਸਿੱਟਿਆ।
ਗਧੇ ਨੇ ਮਨ ਵਿਚ ਸੋਚਿਆ ਮਾਲਕਾ ਹੁਣ ਤੂੰ ਫਸਿਆ
ਮਾਲਕ ਨੂੰ ਕੁੱਟ ਪੈਂਦੀ ਦੇਖਕੇ ਗਧਾ ਬੜਾ ਹੀ ਹੱਸਿਆ
ਲਉ ਜੀ ਇਕ ਹੋਰ ਸਿ਼ਅਰ ਅਰਜ਼ ਹੈ,
ਟਿੱਡੀ ਟੂਕ ਕਰ ਲੇ ਗਈ, ਕਰ ਗਈ ਲੀਰੋ ਲੀਰ।
ਝੱਗਾ ਏਸਾ ਕਰ ਗਈ ਖਾਵੇ ਨਾ ਕੁੱਤਾ ਖੀਰ।

ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਿ਼ਅਰ ਬਿਲਕੁਲ ਹੀ ਪਸੰਦ ਨਹੀਂ ਆਏ ਹੋਣਗੇ, ਸਿ਼ਅਰ ਕਾਹਦੇ ਸੀ ਕੋਰਾ ਬਕਵਾਸ ਸੀ। ਲਉ ਜੀ ਹੁਣ ਜਿਹੜੇ ਕਵੀ ਆ ਰਹੇ ਹਨ ਉਨ੍ਹਾਂ ਦੀ ਕੋਈ ਪੱੁਛ ਗਿੱਛ ਨਹੀਂ, ਦੂਜੇ ਕਵੀਆਂ ਦੀਆਂ ਕਵਿਤਾਵਾਂ ਚੋਂ ਲਾਈਨਾ ਚੁਰਾਕੇ ਆਪਣਾ ਨਾਂ ਲਿਖਕੇ ਲੋਕਾ ਦੀਆਂ ਮਿੰਨਤਾਂ ਕਰਦੇ ਫਿਰਦੇ ਹਨ ਕਿ ਮੇਰੀ ਕਵਿਤਾ ਸੁਣ ਲਉ, ਬੜੀਆਂ ਬੇਤੁਕੀਆਂ ਜਿਹੀਆਂ ਮਾਰਦੇ ਹਨ, ਇਨ੍ਹਾਂ ਦਾ ਨਾਂ ਹੈ ਲਾਲਾ ਲਪੇਟਕਰ ਬੇਤੁਕੀ ਜੀ। ਮੈਂ ਇਨ੍ਹਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਕੱਚ ਬਲੱਚੀਆਂ ਜਿਹੀਆਂ ਕਵਿਤਾਵਾਂ ਸੁਣਾਉਣਾ ਚਾਹੁੰਦੇ ਹਨ ਤਾਂ ਬੇਹਤਰ ਹੋਵੇਗਾ ਕਿ ਨਾ ਹੀ ਸੁਣਾਉਣ, ਖੈ਼ਰ ਜੇ ਹੁਣ ਆ ਹੀ ਗਏ ਹਨ ਤਾਂ ਸੁਣ ਹੀ ਲੈਨੇ ਹਾਂ ਇਹ ਕੀ ਚੰਦ ਚੜ੍ਹਾਉਂਦੇ ਹਨ, ਆਉ ਬੇਤੁਕੀ ਜੀ । ਤੇ ਬੇਤੁਕੀ ਨੇ ਸਟੇਜ ਤੇ ਆਕੇ ਕਿਹਾ, “ ਸਰਦਾਰ ਦਲਿੱਦਰ ਸਿੰਘ ਜੀ ਮੇਰੇ ਬਾਰੇ ਭਾਵੇਂ ਕੁਝ ਵੀ ਸੋਚਦੇ ਹੋਣ ਪਰ ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਕਿ ਮੇਰੀ ਕਵਿਤਾ ਸੁਣਨ ਤੋਂ ਬਾਅਦ ਸਰੋਤੇ ਨਿਰਾਸ਼ ਨਹੀਂ ਹੋਣਗੇ। ਮੈਂ ਇਕ ਵਾਰੀ ਰੇਲ ਗੱਡੀ ਦਾ ਸਫਰ ਕੀਤਾ ਤੇ ਮੇਰੇ ਨਾਲ ਕੀ ਬੀਤੀ ਉਹ ਵੀ ਸੁਣੋ ਮੇਰੀ ਕਵਿਤਾ ਦਾ ਸਿਰਲੇਖ ਹੈ ‘ਗੱਡੀ ਦਾ ਸਫ਼ਰ’ ਅਰਜ਼ ਹੈ।

ਪਲੈਟਫਾਰਮ ਤੇ ਗੱਡੀ ਆਈ, ਮੱਚਗੀ ਹਾਲ ਦੁਹਾਈ ।
ਚੀਜ਼ਾਂ ਵੇਚਦੇ ਫਿਰਦੇ ਸੀ, ਚੀਜ਼ਾਂ ਵੇਚਣ ਵਾਲੇ।
ਯਾਤਰੀ ਸੀਗੇ ਗੱਡੀ ਵਿਚ, ਸਮਾਨ ਚੜਾ੍ਹਉਣ ਨੂੰ ਕਾਹਲੇ ।
ਬਾਪੂ ਕਹਿੰਦਾ ਦੇਖੀਂ ਕਾਕਾ, ਕਿਤੇ ਕੁਲੀ ਸਮਾਨ ਨਾ ਲੈ ਜਾਵੇ ।
ਮੈਂ ਇੱਥੇ ਦਾ ਖਿ਼ਆਲ ਰੱਖਾਂਗਾ, ਸਮਾਨ ਇੱਥੇ ਨਾ ਰਹਿ ਜਾਵੇ
ਬਾਪੂ ਨੇ ਬੜੀ ਮੁਸ਼ਕਲ ਨਾਲ, ਕੁਲੀ ਨਾਲ ਭਾਅ ਮੁਕਾਇਆ ।
ਧੱਕਾ ਮੁੱਕੀ ਕਰਕੇ ਕੁਲੀ ਨੇ, ਸਾਰਾ ਪਰਿਵਾਰ ਚੜਾ੍ਹਇਆ।
ਚੀਜ਼ਾਂ ਵੇਚਣ ਵਾਲੇ ਵੀ, ਗੱਡੀ ਦੇ ਵਿਚ ਆ ਗਏ ।
ਮੰਗਤੇ ਉੱੱਚੀ ਗਾਅ ਗਾਅ ਕੇ, ਲੋਕਾਂ ਦੇ ਕੰਨ ਖਾ ਗਏ ।
ਟਿਕਟ ਚੈਕਰ ਨੂੰ ਦੇਖਕੇ ਬੰਦਾ, ਟੁਆਇਲਟ ਦੇ ਵਿਚ ਵੜ ਗਿਆ ।
ਚਲਦੀ ਗੱਡੀ ਵਿਚ ਇਕ ਭਲਵਾਨ, ਛਾਲ ਮਾਰਕੇ ਚੜ੍ਹ ਗਿਆ ।
ਭਲਵਾਨ ਬੋਲਿਆ ਸੀਟ ਤੂੰ ਛੱਡਦੇ, ਗੱਡੀ ਵਿਚ ਜੇ ਰਹਿਣਾ।
ਬਾਪੂ ਕਹਿੰਦਾ ਪਹਿਲਾਂ ਮੈਂ ਸੀ ਬੈਠਾ, ਮੈਂ ਹੀ ਸੀਟ ਤੇ ਬਹਿਣਾ।
ਭਲਵਾਨ ਨੇ ਜਦੋਂ ਬਾਪੂ ਦੇ ਵੱਟਕੇ ਚਪੇੜ ਇਕ ਮਾਰੀ
ਬਾਪੂ ਦੀ ਤਾਂ ੳੱੁਥੇ ਹੀ ਹੈਂਕੜ ਨਿਕਲਗੀ ਸਾਰੀ
ਪਰਿਵਾਰ ਦੇ ਵੀ ਇਕ ਇਕ ਜੜਦੇ, ਸੀਟ ਜੇ ਤੂੰ ਲੈਣੀ ।
ਜੇ ਨਾ ਕੁਟਿਆ ਇਨ੍ਹਾਂ ਨੂੰ, ਸੀਟ ਹੋਰ ਭਾਲਣੀ ਪੈਣੀ ।
ਭਲਵਾਨ ਨੇ ਸੁਣਦੇ ਸਾਰ, ਸਾਡੇ ਵੀ ਇਕ ਇਕ ਜੜਤੀ ।
ਫੇਰ ਬਾਪੂ ਨੇ ਆਪੇ ਹੀ, ਸੀਟ ਉਹਦੇ ਲਈ ਛੱਡਤੀ ।
ਬੀਬੀ ਨੇ ਘਰ ਆਕੇ ਪੱੁਛਿੱਆ, ਸਾਡੇ ਕਿਉਂ ਤੁਸੀਂ ਪੁਆਤੀਆਂ ।
ਫੇਰ ਤੁਸੀਂ ਸੀਟ ਵੀ ਛੱਡਤੀ, ਜਦੋਂ ਭਲਵਾਨ ਨੇ ਸਾਡੇ ਲਾਤੀਆਂ ।

ਲਉ ਜੀ ਆਖ਼ਰੀ ਦੋ ਲਾਈਨਾ।
ਸਟੇਜ ਸੈਕਟਰੀ ਹਾਸ ਵਿਅੰਗ 43
ਬਾਪੂ ਕਹਿੰਦਾ ਮੈਨੂੰ ਪਤਾ ਹੈ ਭਲਵਾਨ ਸਾਰਿਆਂ ਦੇ ਲਾਗਿਆ
ਹੁਣ ਕਹਿਣ ਜੋਗੀ ਤਾਂ ਨਹੀਂ ਰਹੇਂਗੀ, ਮੈਂ ਕੁੱਟ ਖਾਕੇ ਆ ਗਿਆ ।

ਇਕ ਸਰੋਤਾ ਬੋਲਿਆ ਵਾਹ ਲਾਲਾ ਲਪੇਟ ਕਰ ਬੇਤੁਕੀ ਸਾਹਬ ਆਪਣੀ ਇਜੱਤ ਬਚਾ ਲਈ ਨਹੀ ਤਾਂ ਘਰਦਿਆਂ ਨੇ ਛੱਡਣਾ ਨਹੀਂ ਸੀ ਹਮੇਸ਼ਾਂ ਕਹਿੰਦੇ ਰਹਿਣਾ ਸੀ ਕਿ ਕੁੱਟ ਖਾਕੇ ਆ ਗਿਆ ।ਚੰਗਾ ਜੀ ਹੁਣ ਦਿਉ ਇਜਾਜ਼ਤ ਕਵਿਤਾਵਾਂ ਤਾਂ ਹੋਰ ਵੀ ਚੁਰਾਕੇ ਲਿਖੀਆਂ ਹਨ ਪਰ ਸਟੇਜ ਸੈਕਟਰੀ ਸਾਹਬ ਰੱਸੇ ਤੁੜਾਈ ਜਾਂਦੇ ਹਨ ਚਲੋ ਫੇਰ ਕਦੇ ਮੌਕਾ ਮਿਲਿਆ ਤਾਂ ਫੇਰ ਹਾਜਰ
ਹੋਵਾਂਗਾ।ਤੇ ਇਕ ਬੰਦਾ ਕਹਿਣ ਲੱਗਿਆ ਸਟੇਜ ਸੈਕਟਰੀ ਕਿਹੜਾ ਸਾਨ੍ਹ ਹੈ ਜਿਹੜਾ ਰੱਸਾ ਤੁੜਾਕੇ ਸਿੰਗਾ ਤੇ ਚੱੁਕ ਲਵੇਗਾ ਇਸ ਗੱਲ ਤੋਂ ਸਾਰੇ ਹੱਸ ਪਏ । ਹਾਂ ਜੀ ਹੁਣ ਜਿਹੜੀ ਕਵਿਤਰੀ ਤੁਹਾਡੇ ਰੁਬਰੂ ਹੋ ਰਹੀ ਹੈ, ਉਹ ਘਰ ਵਿਚ ਕਲੇਸ ਹੀ ਪਾਈ ਰੱਖਦੀ ਹੈ, ਘਰ ਦੀ ਤਾਂ ਗੱਲ ਹੀ ਛੱਡ ਦਿਉ ਸਾਰਾ ਦਿਨ ਪੜੋਸੀਆਂ ਨਾਲ ਵੀ ਸਿੰਗ ਫਸਾਈ ਰੱਖਦੀ ਹੈ, ਇਸ ਦੇ ਮੱਥੇ ਤੇ ਤਿਉੜੀਆਂ ਹੀ ਪਈਆਂ ਰਹਿੰਦੀਆਂ ਹਨ, ਇਸਨੂੰ ਕਦੇ ਕਿਸੇ ਨੇ ਹੱਸਦੇ ਨਹੀਂ ਦੇਖਿਆ, ਬੜੇ ਅੜਬ ਸੁਭਾਅ ਦੀ ਹੈ, ਇਹ ਤਾਂ ਨਾਂ ਤੋਂ ਹੀ ਜਾਹਰ ਹੋ ਜਾਂਦਾ ਹੈ, ਨਾਂ ਹੈ ਸਿਰੀਮਤੀ ਲੜਾਕੀ ਦੇਵੀ ਜੀ ਇਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਲੜਾਕੀ ਦੇਵੀ ਜੀ ਵਾਸਤੇ, ਤੇ ਲੜਾਕੀ ਦੇਵੀ ਦੂਆ ਸਲਾਮ ਕਰਨ ਤੋਂ ਬਗੈਰ ਹੀ ਕਵਿਤਾ ਸੁਣਾਉਂਣ ਲੱਗ ਜਾਂਦੀ ਹੈ, ਤੇ ਕਹਿੰਦੀ ਹੈ, ਅਰਜ਼ ਹੈ।
ਰਾਤੀਂ ਮੈਂ ਲੜ ਪਈ ਘਰਵਾਲੇ ਦੇ ਨਾਲ ਜੀ,
ਜਦੋਂ ਉਸਨੇ ਮੈਂਨੂੰ ਕੱਢੀ ਗਾਲ੍ਹ ਜੀ ।
ਚਪੇੜਾਂ ਮਾਰ ਮਾਰ ਕੀਤਾ ਮੇਰਾ ਬੁਰਾ ਹਾਲ ਜੀ ,
ਮੈਂ ਵੇਲਣਾ ਮਾਰਕੇ ਉਹਦਾ ਭੰਨਤਾ ਬੁਥਾੜ ਜੀ।
ਸਾਰੇ ਸਰੋਤੇ ਰੋਲਾ ਪਾੳਣ ਲੱਗ ਪਏ ਕਿ, ਉਤਾਰੋ ਇਸ ਨੂੰ ਸਟੇਜ ਤੋਂ ਇਸਨੂੰ ਕਿਸਨੇ ਸੱਦਿਆ ਹੈ ? ਆਹ ਕੋਈ ਕਵਿਤਾ ਹੈੈ ਕਵੀਤਰੀ ਬਣਨ ਨੂੰ ਪਈ ਸੀ । ਉਹ ਤਾਂ ਹੋਰ ਵੀ ਗਾਈ ਜਾਂਦੀ ਪਰ ਲੋਕਾਂ ਦੇ ਰੋਲਾ ਪਾਉਣ ਤੋਂ ਬਾਅਦ ਮੈਂ ਉਸਨੂੰ ਸਟੇਜ ਤੋਂ ਉਤਾਰ ਦਿੱਤਾ ਤੇ ਉਹ ਬੁੜ ਬੁੜ ਕਰਦੀ ਸਟੇਜ ਤੋਂ ਇਹ ਕਹਿਕੇ ਉੱੱਤਰ ਗਈ ਕਿ ਜੇ ਮੇਰੀ ਕਵਿਤਾ ਨਹੀਂ ਸੀ ਸੁਣਨੀ ਤਾਂ ਮੈਨੂੰ ਬੁਲਾਇਆ ਕਿਉਂ ਸੀ । ਲੋਕਾਂ ਨੇ ਤਾੜੀਆਂ ਇਸ ਕਰਕੇ ਮਾਰੀਆਂ ਕਿਉਂਕਿ ਉਹ ਸਟੇਜ ਤੋਂ ੳੱੁਤਰ ਗਈ ਸੀ। ਲਉ ਜੀ ਇਸਤੋਂ ਪਹਿਲਾਂ ਮੈਂ ਇਕ ਹੋਰ ਸ਼ਾਇਰ ਨੂੰ ਬੁਲਾਵਾਂ ਮੈਂ ਇਕ ਦੋ ਰਜਾਈਆਂ (ਰੁਬਾਈਆਂ ) ਸੁਣਾਉਣ ਲੱਿਗਆ ਹਾਂ। ਇਕ ਕੱਪੜੇ ਦਾ ਵਪਾਰੀ ਮਰ ਗਿਆ ਉਸਤੇ ਸਿ਼ਅਰ ਲਿਖਿਆ ਹੈ, ਅਰਜ਼ ਹੈ।
ਮੁਰਦੇ ਨੂੰ ਜਦੋਂ ਕਰਨ ਚੱਲੇ ਦਫ਼ਨ, ਮੁਰਦਾ ਬੋਲਿਆ ਪਾੜਕੇ ਕਫ਼ਨ।
ਮੈਨੂੰ ਕਿਹੜਾ ਕੰਬਖਤ ਇੱਥੇ ਲੈਕੇ ਆਇਆ ਹੈ, ਪਹਿਲਾਂ ਇਹ ਤਾਂ ਦੱਸੋ।
ਮੇਰੇ ੳੱੁਤੇ ਦਿੱਤਾ ਹੋਇਆ, ਲੱਠਾ ਕੀ ਭਾਅ ਆਇਆ ਹੈ ।

ਦੂਜਾ ਗਿੱਦੜ (ਸਿ਼ਅਰ) ਹੈ — ਜਦੋਂ ਮੈਂ ਘਰਵਾਲੀ ਨੂੰ ਕਿਹਾ ਸੋਹਣਿਉਂ, ਹੁਣ ਸੌਂ ਵੀ ਜਾਉ ਬੁਝਾਕੇ ਬੱਤੀ,
ਉਨ੍ਹਾਂ ਨੇ ਗੁੱਸੇ ਦੇ ਵਿਚ ਆਕੇ, ਮੇਰੇ ਤੇ ਹੀ ਝਾੜਤੀ ਦੁਲੱਤੀ ।
ਤੇ ਮੈਂ ਬਿਸਤਰੇ ਤੋਂ ਡਿੱਗ ਪਿਆ, ਸੋਚਿਆ ਇਹ ਕੀ ਰਫੱੜ ਪੈ ਗਿਆ।
ਸਿਰ ਮੇਰਾ ਕੰਧ ਨਾਲ ਵਜਿੱਆ, ਤੇ ਮੈਂ ਆਪਣਾ ਸਿਰ ਪਕੜਕੇ ਬਹਿ ਗਿਆ
ਇਕ ਬੰਦਾ ਕਹਿੰਦਾ “ਦਲਿੱਦਰ ਸਿੰਘ ਜੀ ਤੁਹਾਡੇ ਸਿ਼ਅਰਾਂ ਵਿਚ ਦਰਦ ਹੈ ਸੁਣਦੇ ਸਾਰ ਹੀ ਸਿਰ ਦਰਦ ਕਰਨ ਲੱਗ ਗਿਆ ।” ਦੂਜਾ ਬੰਦਾ ਕਹਿਣ ਲੱਿਗਆ, “ਸੱਟ ਵੱਜਣ ਨਾਲ ਦਰਦ ਤਾਂ ਹੋਵੇਗਾ ਹੀ ਘਰਵਾਲੀ ਨੇ ਦੁਲੱਤੀ ਮਾਰੀ ਹੈ ਨਾ ।” ਲਉ ਜੀ ਤੁਹਾਡੇ ਸਾਹਮਣੇ ਉਹ ਸ਼ਾਇਰ ਆ ਰਹੇ ਹਨ ਜਿਹੜੇ ਹਰ ਮੁਸ਼ਾਇਰੇ ਵਿਚ ਦੇਰੀ ਨਾਲ ਆਉਂਦੇ ਹਨ ਅਤੇ ਹਰ ਥਾਂ ਤੇ ਬਗੈਰ ਦੇਖਿਆਂ ਹੀ ਪਾਨ ਦੀ ਪੀਕ ਸੁੱਟ ਦਿੰਦੇ ਹਨ, ਕਈ ਵਾਰੀ ਲੋਕਾਂ ਦੇ ਲੀੜੇ ਲਵੇੜ ਚੁੱਕੇ ਹਨ ਅਤੇ ਲੋਕਾਂ ਤੋਂ ਛਿੱਤਰ ਵੀ ਖਾਧੇ ਹਨ, ਪਰ ਇਹ ਆਦਤ ਤੋਂ ਮਜਬੂਰ ਹਨ ਪਾਨ ਦੀ ਪੀਕ ਤਾਂ ਇਨ੍ਹਾਂ ਨੇ ਸੁੱਟਣੀ ਹੀ ਹੁੰਦੀ ਹੈ, ਲੋਕਾਂ ਨੂੰ ਹੀ ਬਚਣਾ ਚਾਹੀਦਾ ਹੈ, ਹੁਣ ਤੁਸੀਂ ਆਪਦੇ ਕਪੱੜੇ ਬਚਾਇਉ, ਇਨ੍ਹਾਂ ਦਾ ਨਾਂ ਹੈ ਲੇਟ ਲਤੀਫ਼਼਼ੂਦੀਨ ਪੀਕ ਨਖਲਉ (ਲਖਨੳ )ੁ ਵਾਲੇ ਇਨ੍ਹਾਂ ਨੂੰ ਲੋਕ ਨਵਾਬ ਸਾਹਬ ਭੀ ਕਹਿੰਦੇ ਹਨ। ਇਕ ਵਾਰੀ ਜੋ਼ਰਦਾਰ ਤਾੜੀਆਂ ਹੋ ਜਾਣ ਸ਼ਾਇਰ ਸਾਹਬ ਵਾਸਤੇ। ਸਰੋਤੇ ਤਾੜੀਆਂ ਮਾਰਦੇ ਹਨ ਲੇਟ ਲਤੀਫ਼ੁਦੀਨ ਗਲੇ ਨੂੰ ਸਾਫ਼ ਕਰਦੇ ਹੋਏ ਕਹਿੰਦੇ ਹਨ, “ਪਰਧਾਨ ਜੀ ਔਰ ਹਾਜਰੀਨੇ ਜਲਸਾ ਘਬਰਾਈਏਗਾ ਨਹੀਂ ਮੈਂ ਆਪ ਲੋਗੋਂ ਪਰ ਪਾਨ ਕੀ ਪੀਕ ਨਹੀਂ ਫੇਂਕੂਗਾ, ਪੀਕਦਾਨ ਮੇਂ ਫੇਂਕੂਗਾਂ ਪੀਕਦਾਨ ਮੈਂ ਸਾਥ ਲਾਇਆ ਹੂੰ, ਮੁਝੇ ਪਰਧਾਨ ਜੀ ਨੇ ਪਹਿਲੇ ਹੀ ਬਤਾ ਦਿਆ ਥਾ ਕਿ ਯੇ ਪੰਜਾਬੀ ਕਵੀ ਦਰਬਾਰ ਹੈ ਬਹੁਤ ਸੇ ਪੰਜਾਬੀ ਲੋਗ ਆਏ ਹੂਏ ਹੈਂ ਪੀਟਨੇ ਲੱਗ ਜਾਂਏਂ ਤੋ ਅਸਪਤਾਲ ਜਾਕਰ ਭੀ ਆਦਮੀ ਬੜੀ ਮੁਸ਼ਿਕਲ ਸੇ ਬਚਤਾ ਹੈ। ਤੋ ਸੁਣੀਏਂ ਏਕ ਕਵਿਤਾ (ਪਾਨ ਕੀ ਪੀਕ ਪੀਕਦਾਨ ਮੇਂ ਫੇਂਕਤੇ ਹੁਏ) ਤੋ ਅਰਜ਼ ਹੈ।
ਨੇਤਾ ਏਸਾ ਚਾਹੀਏ, ਜੋ ਹੋ ਕਰਿਕਿਟ ਕਾ ਖਿਲਾੜੀ,
ਕਰਿਕਿਟ ਕਾ ਹੋ ਖਿਲਾੜੀ, ਜਹਾਂ ਭੀ ਭਾਸ਼ਨ ਦੇਨੇ ਜਾਏ।
ਜਨਤਾ ਦੁਆਰਾ ਫੇਂਕੇ ਅੰਡੇ, ਕੈਚ ਕਰ ਜਾਏ,
ਅੰਡੇ ਕੈਚ ਕਰ ਜਾਏ, ਹੋ ਪੈਸੇ ਕੀ ਬੱਚਤ।
ਆਮਲੇਟ ਬਨਾਕਰ ਖਾਣੇ ਸੇ, ਬਨ ਜਾਤੀ ਹੈ ਸੇਹਤ,

ਸਟੇਜ ਸੈਕਟਰੀ ਹਾਸ ਵਿਅੰਗ 44
ਇਕ ਸਰੋਤਾ ਉੱਠਕੇ ਕਹਿਣ ਲੱਗਿਆ, “ ਵਾਹ ਸ਼ਾਇਰ ਸਾਹਬ ਕੀ ਸਿ਼ਅਰ ਮਾਰਿਆ ਹੈ ਸਿ਼ਅਰ ਕਾਹਦਾ ਹੈ ਸਵਾ ਸੇਰ ਹੀ ਹੈ, ਆਮਲੇਟ ਦਾ ਨਾਂ ਸੁਣਕੇ ਮੇਰਾ ਵੀ ਖਾਣ ਨੂੰ ਦਿਲ ਕਰ ਆਇਆ ਹੈ।” ਤੇ ਲੇਟਲਤੀਫ਼ੂਦੀਨ ਪੀਕ ਫੇਰ ਕਹਿੰਦਾ ਹੈ ਲੀਜੀਏ ਸਾਹਬ ਇਸ ਸ਼ਾਏਰੀ ਕਾ ਦੂਸਰਾ ਮਿਸਰਾ ਸੁਣਿਏਂ, ਤੋ ਅਰਜ਼ ਹੈ
ਵੋਟ ਉਸੀ ਕੋ ਦੀਜੀਏ, ਜੋ ਕੋਟਾ ਦਿਲਵਾਦੇ,
ਪਾਂਚ ਲਾਖ ਲਗਵਾ ਕਰ, ਦੋ ਕਰੋੜ ਬਣਵਾਦੇ।
ਨੇਤਾ ਬਹਿਰਾ ਹੋ, ਅਖ਼ਬਾਰ ਨਾ ਸਕੇ ਬਾਂਚ,
ਜਨਤਾ ਕੀ ਗਾਲੀ ਸੇ, ਆਏ ਨਾ ਉਸ ਪਰ ਆਂਚ ।
ਵੋਟ ਉਸੀ ਕੋ ਦੀਜੀਏੇ ਪੂਛੇ ਨਾ ਜੋ ਹਾਲ,
ਪਾਂਚ ਸਾਲ ਗਾਇਬ ਰਹੇ, ਜੈਸੇ ਗੰਜੇ ਕੇ ਸਿਰ ਸੇ ਬਾਲ ।
ਗੰਜੇ ਕੇ ਸਿਰ ਸੇ ਬਾਲ, ਕੋਟਾ ਲਾਈਸੰਸ ਦਿਲਵਾਦੇ,
ਰਿਸ਼ਵਤ ਲੇ ਭਰਪੂਰ, ਨੌਕਰੀ ਪਰ ਲਗਵਾਦੇ ।
ਊਂਚੀ ਨੌਕਰੀਉਂ ਸੇ ਕੁਰਸੀਆਂ, ਭਾਈ ਭਤੀਜੋਂ ਸੇ ਭਰਦੇ,
ਖਾਂਡ ਤੇਲ ਹਜਮ ਕਰ ਜਾਏ, ਅੰਨ ਰਾਸ਼ਨ ਪਰ ਕਰਦੇ ।
ਨੇਤਾ ਏਸਾ ਹੋ, ਜੋ ਅਨਾਥਾਲਿਉਂ, ਮੰਦਿਰੋਂ,
ਔਰ ਸੇਵਾਸਦਨਕੋਚੰਦੇ ਕੀ ਭੇਂਟ ਚੜਾ੍ਹਏ,
ਔਰ ਰਾਤ ਕੋ ਸੇਵਾਸਦਨ ਕੀ ਮਹਿਲਾਉਂ ਸੇ ਗੁਲਸ਼ੱਰੇ ਉੜਾਏ ।
ਨੇਤਾ ਏਸਾ ਚਾਹੀਏ, ਜੋ ਕਰਦੇ ਧੁਮਰਪਾਨ ਨਿਸ਼ੇਧ ,
ਔੌਰ ਰਾਤ ਕੋ ਖ਼ੁ਼ਦ ਹੋ ਜਾਏ, ਸੋਮਰਸ (ਸ਼ਰਾਬ ) ਮੇਂ ਅਭੇਦ ।
ਤੋ ਆਖ਼ਰੀ ਲਾਈਨ ਖਾਦੀ ਕਾ ਕੁਰਤਾ, ਚੂੜੀਦਾਰ ਪੈਅਜਾਮਾ, ਔਰ ਟੋਪੀ ਪਹਿਨਨੇ,
ਸੇ ਪੈਸਾ ਬਚਤਾ ਹੈ ਇਨਹੀ ਤੀਨ ਕੱਪੜੇ ਪਹਿਨਨੇ ਸੇ ਨੇਤਾ ਬਨਤਾ ਹੈ ।
ਇਹ ਕਵਿਤਾ ਸੁਣਕੇ ਸਾਰੇ ਪਾਸੇ ਵਾਹ ਵਾਹ ਹੋਣ ਲੱਗ ਗਈ । ਮੈਨੂੰ ਪੂਰੀ ਉਮੀਦ ਹੈ ਕਿ ਇਹ ਕਵਿਤਾ ਤੁਹਾਨੂੰ ਪਸੰਦ ਆਈ ਹੋਵੇਗੀ ਤਾੜੀਆਂ ਦੀ ਗੂੰਜ ਤਂੋ ਹੀ ਪਤਾ ਚੱਲਦਾ ਹੈ । ਮੈਂ ਜਿਉਂ ਹੀ ਕਿਹਾ ਲਉ ਜੀ ਮੈਂ ਤਹਾਡੇ ਸਾਹਮਣੇ ਪੇਸ਼ ਆਬ ਕਰਨ ਜਾ ਰਿਹਾ ਹਾਂ । ਇਹ ਗੱਲ ਸੁਣਕੇ ਬੁੜੀ੍ਹਆਂ ਤੇ ਬੰਦੇ ਮੈਨੂੰ ਟੱੁਟ ਕੇ ਪੈ ਗਏ । ਸਰੋਤੇ ਕਹਿਣ ਲੱਗੇ ਅਸੀਂ ਲੋਕਾਂ ਨੂੰ ਕੰਧਾ ਤੇ ਪਸ਼ਾਬ ਕਰਦੇ ਤਾਂ ਦੇਖਿਆ ਹੈ ਤੂੰ ਕੌਣ ਹੁੰਦਾ ਹੈ ਸਾਡੇ ਸਾਹਮਣੇ ਪਸ਼ਾਬ ਕਰਨ ਵਾਲਾ ਸ਼ਰਮ ਕਰ । ਮੈਂ ਤਾਂ ਕਿਹਾ ਸੀ ਕਿ ਪੇਸ਼ ਆਬ ਦਾ ਮਤਲਬ ਹੇ ਪਾਣੀ, ਤੇ ਪਾਣੀ ਤੇ ਇਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ‘ਆਬ’ ਮੇਰੀ ਕਵਿਤਾ ਦਾ ਸਿਰਲੇਖ ਹੈ । ਉਨ੍ਹਾਂ ਨੇ ਮੇਰੀ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਗੱਲ ਦਾ ਹੋਰ ਮਤਲਬ ਸਮਝ ਕੇ ਮੈਨੂੰ ਰੰੂ ਵਾਂਗ ਪਿੰਜ ਦਿੱਤਾ, ਮੈਨੂੰ ਤਾਂ ੳਨ੍ਹਾਂ ਨੇ ਪਾਣੀ ਪੀਣ ਜੋਗਾ ਵੀ ਨਾ ਛੱਡਿਆ, ਪਰਧਾਨ ਜਿਹੜਾ ਕਹਿੰਦਾ ਸੀ ਕੋਈ ਨਈਂ ਦਲਿੱਦਰ ਸਿਘ ਜੀ ਘਬਰਾਉ ਨਾ ਮੈਂ ਤੁਹਾਡੇ ਨਾਲ ਹਾਂ ਮੈਨੂੰ ਪੈਂਦੀਆਂ ਦੇਖਕੇ ਉਸਦਾ ਪਤਾ ਹੀ ਨਹੀਂ ਲੱਿਗਆ ਕਿੱਧਰ ਪੱਤਰਾ ਵਾਚ ਗਿਆ ਸੀ । ਜਦੋਂ ਸਾਰੇ ਜਣੇ ਚਲੇ ਗਏ ਤਾਂ ਮੈਂ ਬੜੀ ਮੁਸ਼ਕਲ ਨਾਲ ਉੱਠਿਆ ਤੇ ਲੰਗੜਾਉਂਦਾ ਹੋਇਆ ਪਹਿਲਾਂ ਤਾਂ ਡਾਕਟਰ ਕੋਲੋਂ ਪੱਟੀਆਂ ਕਰਾਈਆਂ ਤੇ ਜਦੋਂ ਘਰ ਪਹੁੰਚਿਆਂ ਮੇਰੀ ਘਰਵਾਲੀ ਚੁਗਲ ਕੌਰ ਨੇ ਮੇਰੇ ਨਾਲ ਹਮਦਰਦੀ ਤਾਂ ਕੀ ਕਰਨੀ ਸੀ ਅੱਗੋਂ  “ਹੱਸਕੇ ਕਹਿਣ ਲੱਗੀ ਕੀ ਗੱਲ ਬੂਥਾ ਸੁਜਾਇਆ ਹੈ ਕਿਸੇ ਚੰਗੇ ਕਵੀ ਦਰਬਾਰ ‘ਚ ਹਿੱਸਾ ਲੈਕੇ ਮੁੜੇ ਹੋ, ਨਾ ਤੁਹਾਨੂੰ ਬੋਲਣਾ ਆਵੇ ਤੇ ਨਾ ਲਿਖਣਾ, ਤੁਹਾਨੂੰ ਵੀਹ ਵਾਰੀ ਕਿਹਾ ਹੈ ਨਾ ਇਹੋ ਜਿਹੇ ਪੰਗੇ ਲਿਆ ਕਰੋ, ਬਥੇਰੀ ਵਾਰੀ ਕੁੱਟ ਖਾਧੀ ਹੈ ਪਰ ਹਟਦੇ ਫੇਰ ਵੀ ਨਹੀਂ, ਮੂੰਹ ਸਿਰ ਤੇ ਪੱਟੀਆਂ ਬਨੀ੍ਹਆਂ ਦੇਖਕੇ ਮੈਂ ਤਾਂ ਡਰ ਹੀ ਗਈ ਸੀ ਮੈਂ ਸੋਚਿਆ ਖ਼ਬਰੇ ਅਜਿਪਸ਼ੀਅਨ ਮੱਮੀ ਤੁਰੀ ਆਉਂਦੀ ਹੈ”। ਮੈਂ ਕਿਹਾ, “ਕੀ ਕਰਾਂ ਚੁਗਲ ਕੌਰੇ ਕਵੀ ਦਰਬਾਰਾਂ ਦਾ ਭੁਸ ਜਿਹਾ ਪੈ ਗਿਆ ਹੈ, ਜਾਏ ਬਿਨਾਂ ਰਹਿ ਨਹੀਂ ਹੁੰਦਾ ।” “ ਕਹਿੰਦੀ ਤਾਂ ਫੇਰ ਖਾਈ ਚੱਲੋ ਛਿੱਤਰ ।”

Previous articleਧੀਆਂ ਦੇ ਕਦਰਦਾਨ
Next articleਕਿਉਂ?