ਪਲਾਸਟਿਕ ਦੇ ਲਿਫਾਫਿਆਂ ਦੇ ਢੇਰ ਭਾਤਪੁਰ ਨਾਥਾਂ ਦੇ ਖੇਤਾਂ ਵਿੱਚ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ – ਮੱਟੂ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਕੰਢੀ ਸੰਘਰਸ਼ ਕਮੇਟੀ ਵਲੋਂ ਰਾਮਪੁਰ ਬਿਲੜੋਂ ਦੇ ਵਸੀਂਮੇ ਤੇ ਭਾਂਤ ਪੁਰ ਰਾਜਪੂਤ ਦੇ ਨਾਥਾਂ ਦੇ ਖੇਤਾਂ ਵਿਚ ਪਲਾਸਟਿਕ ਲਿਫਾਫਿਆਂ ਦੇ ਪਹਾੜ ਲਗਾਏ ਹੋਏ ਹਨ। ਸਮਾਜ ਸੇਵਕ ਗੋਲਡੀ ਸਿੰਘ ਬੀਹੜਾਂ ਨਾਲ ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ, ਬਲਵੀਰ ਸਿੰਘ ਪੰਚ, ਚਾਚਾ ਬਲਵੀਰ ਸਿੰਘ ਨਾਲ ਜਾ ਕੇ ਮੌਕਾ ਵੇਖਿਆ। ਗੋਲਡੀ ਸਿੰਘ ਬੀਹੜਾਂ ਗਊਆਂ ਤੇ ਹੋਰ ਜਾਨਵਰਾਂ ਨੂੰ ਪੱਠੇ ਤੇ ਚੋਕਰ ਪਾਉਣ ਦੀ ਸੇਵਾ ਕਰਦਾ ਆ ਰਿਹਾ ਹੈ। ਅਣਜਾਣ ਜਾਨਵਰ ਪਲਾਸਟਿਕ ਦੇ ਲਫਾਫੇ ਨਾਲ ਖਾ ਰਹੇ ਹਨ, ਜੋ ਜਾਨਲੇਵਾ ਹੈ, ਜਿਸ ਞਾਲ ਜਾਨਵਰਾਂ ਦੀ ਮੌਤ ਵੀ ਹੋ ਜਾਂਦੀ ਹੈ। ਵਾਤਾਵਰਣ ਬਚਾਉਣ ਲਈ ਪਲਾਸਟਿਕ ਮੁੱਕਤ ਕਰਨ ਦਾ ਸੰਸਾਰ ਦਿਵਸ ਸੀ, ਪਰ ਇਥੇ ਜੋ ਵਰਤਾਰਾ ਹੋ ਰਿਹਾ ਹੈ, ਉਹ ਵੀ ਸਮਝ ਤੋਂ ਬਾਹਰ ਹੈ। ਇਸ ਲਈ ਲਫਾਫੇ ਸੁੱਟਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਜੇ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਕੰਢੀ ਸੰਘਰਸ਼ ਕਮੇਟੀ ਵਲੋਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਜਿਸ ਦੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਟੇਟ ਬੈਂਕ ਸਮੁੰਦੜਾ ਵੱਲੋਂ ਧਮਾਈ ਸਕੂਲ ਵਿਖੇ ਪੌਦੇ ਲਗਾ ਕੇ ਸਟੇਟ ਬੈਂਕ ਦਾ ਸਥਾਪਨਾ ਦਿਵਸ ਮਨਾਇਆ
Next articleਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋੰ ਵੱਧ ਮਰੀਜ਼ਾਂ ਨੂੰ ਕਵਰ ਕੀਤਾ ਜਾਵੇ – ਡਾ. ਬਲਵਿੰਦਰ ਕੁਮਾਰ ਡਮਾਣਾ