ਐਸ.ਐਸ.ਡੀ ਕਾਲਜ ਬਰਨਾਲਾ ਨੇ ਕਵਿਤਾ ਮੁਕਾਬਲੇ ਕਰਵਾਏ

ਬਰਨਾਲਾ,  (ਸਮਾਜ ਵੀਕਲੀ) (ਚੰਡਿਹੋਕ ) : ਸਥਾਨਿਕ ਐੱਸ. ਐੱਸ.ਡੀ ਕਾਲਜ ਵਿੱਚ ਕਵਿਤਾ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਦੇ ਇੰਚਾਰਜ ਪ੍ਰੋ.ਸੀਮਾ ਰਾਣੀ  ਅਤੇ ਪ੍ਰੋ. ਨਰਿੰਦਰ ਕੌਰ ਸਨ।ਇਸ ਮੁਕਾਬਲੇ ਵਿਚ 28 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਦਾ ਵਿਸ਼ਾ  ਸਰੋਜਨੀ ਨਾਇਡੂ ਜੈਯੰਤੀ ਨੂੰ  ਸਮਰਪਿਤ ਸੀ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਅਤੇ  ਵਾਇਸ  ਪ੍ਰਿੰਸੀਪਲ ਸ੍ਰੀ ਭਾਰਤ ਭੂਸ਼ਣ  ਜੀ ਨੇ ਸਰੋਜਨੀ ਨਾਇਡੂ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਉਨ੍ਹਾਂ  ਦੇ ਜੀਵਨ ਤੋਂ ਸੇਧ ਲੈਣ ਲਈ ਕਿਹਾ। ਇਸ ਤਰ੍ਹਾਂ  ਹਰ ਮੁਕਾਬਲੇ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।  ਮੁਕਾਬਲੇ ਵਿੱਚ ਪਹਿਲਾ ਸਥਾਨ ਹਰਮਨਦੀਪ ਕੌਰ ਬੀ.ਏ ਭਾਗ ਪਹਿਲਾ,ਦੂਜਾ ਸਥਾਨ ਜੈਸ਼ਵੀਰ ਬੀ.ਏ ਭਾਗ ਦੂਜਾ ਅਤੇ ਤੀਜਾ ਸਥਾਨ ਆਰਜ਼ੂ ਬੀ.ਏ ਭਾਗ ਦੂਜਾ ਨੇ ਹਾਸਿਲ ਕੀਤਾ। ਅਖੀਰ ਤੇ ਸੋ਼ਸ਼ਲ ਸਟੱਡੀ ਦੇ ਮੁਖੀ ਪ੍ਰੋਫੈਸਰ ਹਰਪ੍ਰੀਤ ਕੌਰ ਵੱਲੋਂ ਮੁਕਾਬਲੇ ਦੇ ਸਫਲ ਆਯੋਜਨ ਲਈ ਸਾਰੇ ਅਧਿਆਪਕਾ, ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।ਇਸ ਕਵਿਤਾ ਮੁਕਾਬਲੇ ਰਾਹੀਂ ਵਿਦਿਆਰਥੀਆਂ  ਨੇ ਆਪਣੇ ਮਨੋਭਾਵਾਂ ਨੂੰ ਪੇਸ਼ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਦੀ ਕਲਾ ਨੂੰ ਵੀ ਨਿਖਾਰਨ ਦਾ ਮੌਕਾ ਮਿਲਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਹਿਤ ਜਾਗ੍ਰਿਤੀ ਸਭਾ ਰਜਿਸਟਰਡ ਬਠਿੰਡਾ ਨੇ ਉੱਘੇ ਸਾਹਿਤਕਾਰ ਪ੍ਰੋ.ਤਰਸੇਮ ਨਰੂਲਾ ਨੂੰ ਕੀਤਾ ਸਨਮਾਨਿਤ ! ਗੁਰਪ੍ਰੀਤ ਮਲੂਕਾ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ…
Next articleਹਰੀਸ਼ ਕੁਮਾਰ ਮੰਨਨ ਯੂ. ਐਸ. ਏ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਲਈ 25 ਹਜ਼ਾਰ ਰੁਪਏ ਦੀ ਵਿੱਤੀ ਸਹਾਇਤੀ