ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਢੀਂਡਸਾ ਉਰਫ ਗਾਲੀ ਤੇ ਗੁਰਮੁੱਖ ਸਿੰਘ ਢੀਂਡਸਾ ਨੂੰ  ਸਦਮਾ, ਭਰਾ ਦਾ ਦੇਹਾਂਤ

ਫਿਲੌਰ/ਅੱਪਰਾ (ਜੱਸੀ)-ਨਜ਼ਦੀਕੀ ਪਿੰਡ ਮੋਂਰੋਂ ਦੇ ਵਸਨੀਕ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਢੀਂਡਸਾ ਉਰਫ ਗਾਲੀ ਤੇ ਗੁਰਮੁੱਖ ਸਿੰਘ ਢੀਂਡਸਾ ਨੂੰ  ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਭਰਾ ਨਿਰਮਲ ਸਿੰਘ ਢੀਂਡਸਾ ਦਾ ਬੀਤੇ ਦਿਨ ਅਚਾਨਕ ਦੇਹਾਂਤ ਹੋ ਗਿਆ | ਉਨਾਂ ਦੀ ਬੇਵਕਤੀ ਮੌਤ ‘ਤੇ ਇਲਾਕੇ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੈਵੀ ਸੰਗਠਨਾਂ ਤੇ ਇਲਾਕੇ ਦੇ ਪੰਚਾਂ ਸਰਪੰਚਾਂ ਨੇ ਗਹਿਰੇ ਦੁੱਖ ਦਾ ਪ੍ਰਗਵਾਟਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ  ਆਪਣੇ ਚਰਨਾਂ ‘ਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ  ਭਾਣਾ ਮੰਨਣ ਦਾ ਬਲ ਬਖਸ਼ੇ | ਇਸ ਸੰਬੰਧ’ਚ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵਕ ਵਿਨੋਦ ਭਾਰਦਵਾਜ ਮੋਂਰੋਂ ਨੇ ਦੱਸਿਆ ਕਿ ਸਵ. ਨਿਰਮਲ ਸਿੰਘ ਢੀਂਡਸਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 28 ਮਈ ਦਿਨ ਮੰਗਲਵਾਰ ਨੂੰ  ਗੁਰੂਦਆਰਾ ਕਲਗੀਧਰ ਸਿੰਘ ਸਭਾ ਮੋਂਰੋਂ ਨੇੜੇ ਅੱਪਰਾ ਜਿਲਾ ਜਲੰਧਰ ਵਿਖੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਹੋਵੇਗੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਮਹਾਂ ਪੰਚਾਇਤ ਦੀਆਂ ਤਿਆਰੀਆਂ ਮੁਕੰਮਲ – ਨਰਿੰਦਰ ਸਿੰਘ ਬਾਜਵਾ 
Next articleਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਚ ਕਰਵਾਇਆ ਗਿਆ ਕਬੱਡੀ ਕੱਪ ਟੈਲਫੋਰਡ ਨੇਂ ਜਿੱਤਿਆ