ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ) ਸਥਾਨਕ ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਹਾਨ ਭਾਰਤੀ ਵਿਗਿਆਨੀ ਡਾ. ਪ੍ਰਫੁੱਲ ਚੰਦਰ ਰੇ ਦੀ ਯਾਦ ਵਿਚ ਵਿਗਿਆਨ ਹਫਤੇ ਦਾ ਆਯੋਜਨ ਉਤਸ਼ਾਹ ਨਾਲ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਤੁਲਸੀ ਰੋਪਣ, ਈਕੋ-ਬ੍ਰਿਕਸ ਬਣਾਉਣਾ ਵਾਤਾਵਰਨ ਸੰਭਾਲ ਅਤੇ ਸਫਾਈ ,ਵਿਗਿਆਨ ਕਵਿਜ਼, ਡਾ. ਪ੍ਰਫੁੱਲ ਚੰਦਰ ਰੇ ਦੀ ਜੀਵਨੀ ‘ਤੇ ਰੋਲ ਪਲੇਅ, ਮਹਾਨ ਵਿਗਿਆਨੀਆਂ ਦੀਆਂ ਜੀਵਨੀਆਂ ਦੀ ਪੇਸ਼ਕਸ਼ ਆਦਿ ਵੱਖ-ਵੱਖ ਰਚਨਾਤਮਕ ਅਤੇ ਸਿੱਖਣਯੋਗ ਗਤੀਵਿਧੀਆਂ ਕਰਵਾਈਆਂ ਗਈਆਂ ਜਿਹਨਾਂ ਨੇ ਵਿਦਿਆਰਥੀਆਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਵਾਤਾਵਰਨੀ ਚੇਤਨਾ ਨੂੰ ਉਤਸ਼ਾਹਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਜੀਵ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਗਿਆਨ ਨੂੰ ਸਿਰਫ਼ ਪਾਠਕ੍ਰਮਕ ਵਿਸ਼ਾ ਨਾ ਮੰਨ ਕੇ, ਜੀਵਨ ਦੀ ਦਿਸ਼ਾ ਬਣਾਉਣ ਵਾਲੀ ਸੋਚ ਬਣਾਈ ਜਾਵੇ। ਇਹ ਵਿਗਿਆਨ ਹਫਤਾ ਨਾ ਸਿਰਫ਼ ਵਿਦਿਆਰਥੀਆਂ ਲਈ ਇੱਕ ਸਿੱਖਣ ਦਾ ਮਾਧਿਅਮ ਸੀ, ਸਗੋਂ ਸਮਾਜ ਅਤੇ ਪਰਯਾਵਰਨ ਪ੍ਰਤੀ ਉਨ੍ਹਾਂ ਦੇ ਕਰਤਵਿਆਂ ਨੂੰ ਭੀ ਜਾਗਰੂਕ ਕਰਨ ਵਾਲਾ ਇੱਕ ਯਤਨ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



