(ਸਮਾਜ ਵੀਕਲੀ): ਸ੍ਰੀਲੰਕਾ ਦੀ ਕੇਂਦਰੀ ਬੈਂਕ ਦੇ ਗਵਰਨਰ ਅਜੀਤ ਨਿਵਾਰਡ ਕਬਰਾਲ (67) ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਕੈਬਨਿਟ ਮੰਤਰੀਆਂ ਵੱਲੋਂ ਅਸਤੀਫ਼ਾ ਦੇਣ ਦੇ ਸੰਦਰਭ ਵਿਚ ਉਹ ਵੀ ਅੱਜ ਗਵਰਨਰ ਵਜੋਂ ਅਸਤੀਫ਼ਾ ਦੇ ਰਹੇ ਹਨ। ਕੇਂਦਰੀ ਬੈਂਕ ਦੇ ਗਵਰਨਰ ਨੇ ਹੀ ਕੌਮਾਂਤਰੀ ਮੁਦਰਾ ਫੰਡ ਤੱਕ ਮਦਦ ਲਈ ਪਹੁੰਚ ਕੀਤੀ ਸੀ। ਉਨ੍ਹਾਂ ’ਤੇ ਆਪਣੇ ਕਾਰਜਕਾਲ ਦੌਰਾਨ ਵੱਡੀ ਗਿਣਤੀ ਵਿਚ ਨੋਟ ਪ੍ਰਿੰਟ ਕਰਨ ਦੇ ਦੋਸ਼ ਲੱਗਦੇ ਰਹੇ ਹਨ ਜਿਸ ਕਾਰਨ ਮਹਿੰਗਾਈ ਵਧੀ। ਬਰਤਾਨੀਆ ਤੋਂ 1948 ਵਿਚ ਆਜ਼ਾਦੀ ਮਿਲਣ ਮਗਰੋਂ ਇਹ ਮੁਲਕ ਦੀ ਹੁਣ ਤੱਕ ਦਾ ਸਭ ਤੋਂ ਮਾੜਾ ਆਰਥਿਕ ਸੰਕਟ ਹੈ। ਸ੍ਰੀਲੰਕਾ ਤੇਲ, ਖਾਣਾ ਪਕਾਉਣ ਵਾਲੀ ਗੈਸ ਤੇ ਬਿਜਲੀ ਦੀ ਵੱਡੀ ਕਮੀ ਨਾਲ ਜੂਝ ਰਿਹਾ ਹੈ। ਭਾਰਤ ਨੇ ਹਾਲ ਹੀ ਵਿਚ ਸ੍ਰੀਲੰਕਾ ਨੂੰ ਇਕ ਅਰਬ ਡਾਲਰ ਉਧਾਰ ਦੇਣ ਦਾ ਐਲਾਨ ਕੀਤਾ ਹੈ।