ਸ੍ਰੀਲੰਕਾ ਵੱਲੋਂ ਦਸ ਦਿਨਾ ਇਕਾਂਤਵਾਸ ਕਰਫਿਊ ਦਾ ਐਲਾਨ

ਕੋਲੰਬੋ (ਸਮਾਜ ਵੀਕਲੀ):  ਸ੍ਰੀ ਲੰਕਾ ਦੇ ਫ਼ੌਜੀ ਕਮਾਂਡਰ ਜਨਰਲ ਸ਼ਵੇਂਦਰ ਸਿਲਵਾ ਨੇ ਕੋਵਿਡ-19 ਨੂੰ ਅੱਗੇ ਹੋਰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਦਸ ਰੋਜ਼ਾ ਇਕਾਂਤਵਾਸ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਸਿਲਵਾ ਜੋ ਕੋਵਿਡ-19 ਦੀ ਰੋਕਥਾਮ ਲਈ ਕੌਮੀ ਅਪਰੇਸ਼ਨਾਂ ਬਾਰੇ ਕੇਂਦਰ ਦੇ ਮੁਖੀ ਵੀ ਹਨ, ਨੇ ਕਿਹਾ ਕਿ ਸ਼ੁੱਕਰਵਾਰ ਰਾਤ 10 ਵਜੇ ਤੋਂ ਅਮਲ ਵਿੱਚ ਆਇਆ ਕਰਫਿਊ 30 ਅਗਸਤ ਸਵੇਰੇ 4 ਵਜੇ ਤੱਕ ਜਾਰੀ ਰਹੇਗਾ। ਉਂਜ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਜਿਵੇਂ ਖੇਤੀ, ਉਸਾਰੀ ਕਾਰਜ ਤੇ ਫਾਰਮੇਸੀ ਪਹਿਲਾਂ ਵਾਂਗ ਜਾਰੀ ਰਹਿਣਗੀਆਂ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਿੰਕਨ ਤੇ ਜੈਸ਼ੰਕਰ ਵੱਲੋਂ ਅਫ਼ਗਾਨਿਸਤਾਨ ਬਾਰੇ ਚਰਚਾ
Next articleਬਾਇਡਨ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਿਰਧਾਰਿਤ ਕਰਨ ਦੀ ਮੰਗ