ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਸਰਕਲ ਸਟਾਈਲ ਨੂੰ ਲੈਕੇ ਪਿਛਲੇ ਪੰਜਾਹ ਸਾਲ ਤੋਂ ਸਰਗਰਮ ਸ੍ ਸੁਰਜਨ ਸਿੰਘ ਚੱਠਾ ਪ੍ਧਾਨ ਨੌਰਧ ਇੰਡੀਆ ਕਬੱਡੀ ਫੈਡਰੇਸ਼ਨ ਨੇ ਸਵ ਸੰਦੀਪ ਨੰਗਲ ਅੰਬੀਆਂ ਕਾਤਲ ਨੂੰ ਲੈ ਕੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਿਕਾਰਦਿਆ ਜਿੱਥੇ ਕਾਨੂੰਨੀ ਤੌਰ ਤੇ ਸਾਹਮਣਾ ਕਰ ਰਹੇ ਹਨ ਉੱਥੇ ਹੀ ਸੋਸਲ ਮੀਡੀਆ ਤੇ ਹੋ ਰਹੀ ਚਰਚਾ ਨੂੰ ਵਿਰਾਮ ਲਾਉਂਦਿਆਂ ਪਿਛਲੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਇਸ ਮਸਲੇ ਤੇ ਸਪੱਸ਼ਟੀਕਰਨ ਦਿੱਤਾ।
ਸ੍ ਚੱਠਾ ਨੇ ਕਿਹਾ ਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਕੰਮ ਕੀਤਾ ਹੈ। ਉਹ ਕਦੇ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਕਿ ਕਿਸੇ ਦਾ ਜਾਨੀ ਨੁਕਸਾਨ ਹੀ ਹੋ ਜਾਵੇ। ਸਵ ਸੰਦੀਪ ਨੰਗਲ ਅੰਬੀਆਂ ਉਨ੍ਹਾਂ ਨਾਲ ਬਹੁਤ ਸਮਾਂ ਰਿਹਾ ਹੈ। ਪਿਛਲੇ ਸਮੇਂ ਵਿੱਚ ਜਦੋਂ ਉਨ੍ਹਾਂ ਅਲੱਗ ਆਪਣੀ ਸੰਸਥਾ ਬਣਾ ਲਈ ਸੀ। ਪਰ ਸਾਡੇ ਵਿੱਚ ਅਜਿਹਾ ਕੋਈ ਮਸਲਾ ਨਹੀਂ ਸੀ ਕਿ ਅਸੀਂ ਇੱਕ ਦੂਜੇ ਦਾ ਕੋਈ ਨੁਕਸਾਨ ਕਰੀਏ। ਕੁਝ ਲੋਕ ਜਾਣਬੁੱਝ ਕੇ ਸੋਸਲ ਮੀਡੀਆ ਤੇ ਸਾਡੇ ਤੇ ਦੋਸ਼ ਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਸਰਵਉੱਚ ਪਵਿੱਤਰ ਅਸਬਾਨ ਹੈ। ਜਿੱਥੇ ਸਭ ਦੀ ਆਸਥਾ ਜੁੜੀ ਹੋਈ ਹੈ। ਮੈਂ ਇਸ ਪੂਜਣਯੋਗ ਅਸਥਾਨ ਤੇ ਖੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੇਰਾ ਇਸ ਵਿੱਚ ਕੋਈ ਰੋਲ ਨਹੀਂ। ਸੋ ਪੰਜਾਬ ਦੇ ਅਮਨ ਪਸੰਦ ਲੋਕ ਜੋ ਕਬੱਡੀ ਨੂੰ ਦਿਲੀ ਪਿਆਰ ਕਰਦੇ ਹਨ ਉਹ ਇਸ ਮਸਲੇ ਨੂੰ ਸਮਝਣ । ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਪਰ ਆਪਾਂ ਸਾਰੇ ਕਬੱਡੀ ਨੂੰ ਜਾਰੀ ਰੱਖਣ ਲਈ ਇੱਕ ਦੂਜੇ ਨੂੰ ਸਹਿਯੋਗ ਕਰੀਏ।