ਸ਼੍ਰੀ ਚਰਨਛੋਹ ਗੰਗਾ ਸੱਚਖੰਡ ਸਾਹਿਬ ਅਤੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਲੱਗੇਗਾ ਕੈਂਪ
ਬਲਾਚੌਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਮਹਾਂਦਾਨੀ ਬਲਵਿੰਦਰ ਸਿੰਘ ਚੱਕ ਸਿੰਘਾ ਯੂ ਐਸ ਏ ਵਲੋਂ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨ ਛੋਹ ਗੰਗਾ ਸੱਚਖੰਡ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਸਹਿਯੋਗ ਨਾਲ ਅੱਖਾਂ ਦਾ 9ਵਾਂ ਮੁਫਤ ਆਪ੍ਰੇਸ਼ਨ ਚੈਕਅੱਪ ਕੈਂਪ 6 ਅਕਤੂਬਰ ਦਿਨ ਐਤਵਾਰ ਨੂੰ ਪਿੰਡ ਜੈਨਪੁਰ ਵਿਖੇ ਲਗਾਇਆ ਜਾ ਰਿਹਾ ਹੈ। ਪਿੰਡ ਜੈਨਪੁਰ ਵਿਖੇ ਸੁਸਾਇਟੀ ਮੈਂਬਰਾਂ ਦੀ ਮੀਟਿੰਗ ਮੌਕੇ ਕੈਂਪ ਵਾਰੇ ਜਾਣੂ ਕਰਵਾਉਂਦਿਆਂ ਸ਼੍ਰੀ ਨਾਜਰ ਰਾਮ ਪ੍ਰਧਾਨ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਸਾਹਿਬਾ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸੁਸਾਇਟੀ ਹੁਣ ਤੱਕ ਕਰੀਬ 488 ਲੋਕਾਂ ਦੇ ਮੁਫਤ ਆਪ੍ਰੇਸ਼ਨ, ਪੰਜ ਹਜ਼ਾਰ ਦੇ ਕਰੀਬ ਲੋੜਵੰਦ ਮਰੀਜਾਂ ਨੂੰ ਮੁਫਤ ਐਨਕਾਂ ਅਤੇ 6945 ਲੋਕਾਂ ਦੀ ਮੁਫਤ ਅੱਖਾਂ ਦੀ ਜਾਂਚ ਕਰਵਾ ਚੁੱਕੀ ਹੈ। ਉਹਨਾਂ ਦੱਸਿਆ ਕਿ ਕੈਂਪ ਵਾਲੇ ਦਿਨ ਲੰਗਰ ਦਾ ਪ੍ਰਬੰਧ ਪਿੰਡ ਜੈਨਪੁਰ ਦੀਆਂ ਸੰਗਤਾਂ ਵਲੋਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਆਪ੍ਰੇਸ਼ਨ ਲਈ ਚੁਣੇ ਗਏ ਮਰੀਜਾਂ ਦੇ ਆਪ੍ਰੇਸ਼ਨ ਅਗਲੇ ਦਿਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਕੀਤੇ ਜਾਣਗੇ। ਸਮਾਜਸੇਵੀ ਅਤੇ ਸੁਸਾਇਟੀ ਦੇ ਸੀਨੀਅਰ ਮੈਂਬਰ ਪਰਮਜੀਤ ਸਿੰਘ ਚੱਕ ਸਿੰਘਾ ਨੇ ਦੱਸਿਆ ਕਿ ਮਰੀਜਾਂ ਨੂੰ ਦਵਾਈਆਂ ਅਤੇ ਐਨਕਾਂ ਸੁਸਾਇਟੀ ਵਲੋਂ ਮੁਫਤ ਦਿੱਤੀਆਂ ਜਾਣਗੀਆਂ। ਮਰੀਜਾਂ ਨੂੰ ਲੁਧਿਆਣਾ ਵਿਖੇ ਲਿਜਾਣ ਅਤੇ ਆਪ੍ਰੇਸ਼ਨ ਉਪਰੰਤ ਕੈਂਪ ਅਸਥਾਨ ਵਾਪਸ ਲਿਆਉਣ ਦਾ ਸਾਰਾ ਪ੍ਰਬੰਧ ਸੁਸਾਇਟੀ ਵਲੋਂ ਕੀਤਾ ਗਿਆ ਹੈ। ਇਸ ਮੌਕੇ ਤੇਲੂ ਰਾਮ ਸਾਬਕਾ ਸਰਪੰਚ ਛਦੌੜੀ, ਪ੍ਰੋ ਵਰਿੰਦਰ ਬਛੌੜੀ, ਲਾਲ ਸਿੰਘ ਮਾਨ ਸਾਬਕਾ ਮੈਨੇਜਰ, ਪ੍ਰਿੰਸੀਪਲ ਪ੍ਰੇਮ ਕੁਮਾਰ ਸਾਹਿਬਾ, ਸੋਹਣ ਸਿੰਘ ਸੈਂਪਲਾ ਸਾਬਕਾ ਬੀ ਪੀ ਓ, ਲੈਕਚਰਾਰ ਰਜਿੰਦਰ ਕੁਮਾਰ ਨਵਾਂਸ਼ਹਿਰ, ਬਲਵਿੰਦਰ ਨਾਨੋਵਾਲੀਆ, ਮਾਸਟਰ ਰਾਜ ਕੁਮਾਰ ਮਾਲੇਵਾਲ, ਨਰੰਜਣਜੋਤ ਸਿੰਘ ਚਾਂਦਪੁਰ ਰੁੜਕੀ, ਕੈਪਟਨ ਤਰਸੇਮ ਸਿੰਘ ਖੁਰਦਾਂ, ਗੁਰਦਿਆਲ ਮਾਨ, ਮੋਹਣ ਲਾਲ ਖਰੌੜ, ਚਰਨਜੀਤ ਆਲੋਵਾਲ, ਮਹਿੰਦਰ ਚੰਦ ਪੋਜੇਵਾਲ, ਚਮਨ ਲਾਲ ਸੜੋਆ ਅਤੇ ਲੈਕਚਰਾਰ ਜਗਮੋਹਣ ਸਿੰਘ ਨੌਰਦ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly