ਲੰਡਨ/ਜਲੰਧਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਸ੍ਰੀ ਗੁਰੂ ਰਵੀਦਾਸ ਸਭਾ ਸਾਉਥਹਾਲ ਟਰੱਸਟ ਅਤੇ ਸ਼ਿਵ ਕੁਮਾਰ ਬਟਾਲਵੀ ਆਰਗਨਾਈਜ਼ੇਸ਼ਨ ਲੰਡਨ (ਯੂ. ਕੇ) ਵੱਲੋਂ ਐਤਵਾਰ 19 ਮਈ 2024 ਨੂੰ 10 ਵਜੇ ਸਵੇਰ ਤੋਂ 2-30 ਦੋਪਹਿਰ ਤੱਕ ਡਾ: ਸੁਰਜੀਤ ਪਾਤਰ ਜੀ ਨਮਿੱਤ ਸ੍ਰੀ ਸੁਖਮਨੀ ਸਾਹਬ ਪਾਠ ਦੇ ਭੋਗ ਪਾਏ ਗਏ । ਭਾਈ ਰਣਜੀਤ ਸਿੰਘ ਜੀ ਗੰਗਾ ਨਗਰ ਦੇ ਜਥੇ ਨੇ ਕੀਰਤਨ ਦੀ ਸੇਵਾ ਨਿਭਾਈ, ਸਰਬੱਤ ਸੰਗਤ ਨੇ ਪਾਤਰ ਸਾਹਿਬ ਦੀ ਅੰਤਮ-ਅਰਦਾਸ ਚ ਹਿੱਸਾ ਲਿਆ । ਸੰਗਤ ਚ ਬਹੁਤ ਸਾਰੇ ਵਿਅਕਤੀ ਵਿਸ਼ੇਸ਼, ਸਾਹਿਤਕ ਅਦੀਬ, ਪਾਠਕ ਅਤੇ ਪੰਜਾਬੀ ਮਾਂ ਬੋਲੀ ਦੇ ਪਿਆਰੇ ਸ਼ਾਮਲ ਸਨ । ਜਿਹਨਾਂ ਵਿੱਚ ਸ਼ਿਵ ਕੁਮਾਰ ਬਟਾਲ਼ਵੀ ਔਰਗਨਾਈਜ਼ੇਸ਼ਨ ਦੇ ਫਾਊਂਡਰ ਤੇ ਚੇਅਰਮੈਨ ਤਲਵਿੰਦਰ ਢਿੱਲੋਂ, ਕੁਲਵਿੰਦਰ ਪੌਲ ਕੂਲ ਕੇਕਸ, ਕਪਿਲ ਦੇਵ, ਰਣਜੀਤ ਧੀਰ, ਪ੍ਰਧਾਨ ਆਤਮਾ ਰਾਮ ਢੰਡਾ, ਦਰਸ਼ਣ ਸਿੰਘ ਢਿੱਲੋਂ, ਰੱਤੂ ਦਰਸ਼ਣ, ਮਿਸਟਰ ਮੀਰ ਪੁਰ ਲੱਖਾ, ਲੱਕੀ ਭਾਜੀ. ਬਲਜਿੰਦਰ ਸਿੰਘ ਰਾਠੌਰ, ਤਾਰਾ ਸਿੰਘ ਆਲਮ, ਪਰਮਜੀਤ ਕੌਰ ਸੰਧਾਵਾਲੀਆ, ਮਨਦੀਪ ਕੌਰ ਭੰਡਾਲ, ਮਹਿੰਦਰ ਕੌਰ ਮਿੱਢਾ, ਕੁਲਵੰਤ ਕੌਰ ਢਿੱਲੋਂ, ਅਜ਼ੀਮ ਸ਼ੇਖ਼ਰ, ਸ਼ਿਵਦੀਪ ਕੌਰ ਢੇਸੀ, ਰੁਪਿੰਦਰ ਕੌਰ, ਕਿੱਟੀ ਬੱਲ, ਭਿੰਦਰ ਜਲਾਲਾਬਾਦੀ, ਦਲੀਪ ਸਿੰਘ ਵਿਰਦੀ, ਮੋਹਣ ਸਿੰਘ, ਬਿੰਟੂ ਜਸਵਾਲ, ਦਲੀਪ ਬੜਿੰਗ, ਸ਼ਰਨਜੀਤ ਮਰੋਕ, ਨਾਹਰ ਸਿੰਘ ਗਿੱਲ, ਮਹਿੰਦਰ ਸਿੰਘ ਵਿਰਦੀ, ਜੋਗ ਰਾਜ, ਮਿਸਜ਼ ਚੌਧਰੀ, ਮਠਾੜੂ ਸ਼ਾਹਿਬ ਅਤੇ ਸ਼ਿਆਮ ਗੋਇਲ ਜੀ ਆਦਿ ਨੇ ਸ਼ਮੂਲੀਅਤ ਕੀਤੀ । ਡਾ: ਸੁਰਜੀਤ ਪਾਤਰ ਦੇ ਨਾਮ ਤੇ ਇੱਕ ਸੰਸਥਾ ਸਥਾਪਿਤ ਕੀਤੀ ਗਈ ਜਿਸ ਦਾ ਨਾਮ “’ਡਾ. ਸੁਰਜੀਤ ਪਾਤਰ ਸਾਹਿਤਕ ਅਤੇ ਸੱਭਿਆਚਾਰਕ ਕਲਾਮੰਚ’“ ਰੱਖਿਆ ਗਿਆ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly