ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਨੇ ਡਾ. ਅੰਬੇਡਕਰ ਭਵਨ ਵਿਖੇ ਮਨਾਇਆ ਬੁੱਧ ਪੂਰਨਿਮਾ ਮਹਾਂਉਤਸਵ

ਮਿਸ਼ਨਰੀ ਲੇਖਕ ਸੋਹਣ ਸਹਿਜਲ  ਅਤੇ ਧਰਮਿੰਦਰ ਮਸਾਣੀ ਨੇ ਤਥਾਗਤ ਬੁੱਧ ਦੇ ਮਿਸ਼ਨ ਤੇ ਪਾਇਆ ਚਾਨਣਾ
ਫਗਵਾੜਾ (ਸਮਾਜ ਵੀਕਲੀ)
ਸ਼੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵਲੋਂ ਡਾ ਅੰਬੇਡਕਰ ਭਵਨ ਵਿਖੇ ਬੁੱਧ ਪੂਰਨਿਮਾ ਮਹਾਂ ਉਤਸਵ ਬਹੁਤ ਧੂਮਧਾਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।
ਪ੍ਰੋਗਰਾਮ ਵਿਚ ਮੁੱਖ ਬੁਲਾਰੇ ਡਾ ਹਰਬੰਸ ਲਾਲ ਵਿਰਦੀ ਤੋਂ ਇਲਾਵਾ ਸਤੀਸ਼ ਕੁਮਾਰ , ਅਸ਼ੋਕ ਕੁਮਾਰ ਅਤੇ ਡਾ ਐਸ ਐਲ ਵਿਰਦੀ ਨੇ ਤਥਾਗਤ ਬੁੱਧ ਦੀਆਂ ਸਿੱਖਿਆਵਾਂ  ਤੇ ਵਿਚਾਰ ਪੇਸ਼ ਕੀਤੇ। ਮਿਸ਼ਨਰੀ ਕਲਾਕਾਰ ਧਰਮਿੰਦਰ ਮਸਾਣੀ  ਨੇ ਸਰੋਤਿਆਂ ਨੂੰ ਗੀਤ ਸੰਗੀਤ ਰਾਹੀਂ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ। ਪ੍ਰਸਿੱਧ ਮਿਸ਼ਨਰੀ ਲੇਖਕ ਸੋਹਣ ਸਹਿਜਲ  ਨੇ ਆਪਣੀਆਂ ਕਵਿਤਾਵਾ ਰਾਹੀਂ ਤਥਾਗਤ ਬੁੱਧ ਜੀ ਦੇ ਜੀਵਨ ਮਿਸ਼ਨ ਤੇ ਚਾਨਣਾ ਪਾਇਆ।
ਸਭਾ ਵਲੋਂ ਮੁੱਖ ਬੁਲਾਰੇ ਅਤੇ ਕਲਾਕਾਰਾਂ ਤੋ ਇਲਾਵਾ ਹੋਰ ਦਾਨੀ ਸੱਜਣਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਸਭਾ ਦੇ ਪ੍ਰਧਾਨ  ਜਗਨਨਾਥ ਬਾਂਸਲ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਰੋਤਿਆਂ  ਧੰਨਵਾਦ ਕੀਤਾ ।
ਸਟੇਜ ਦਾ ਸੰਚਾਲਨ ਕਰਦੇ ਹੋਏ ਸਭਾ ਦੇ ਜਨਰਲ਼ ਸਕੱਤਰ ਘਨਸ਼ਾਮ ਨੇ ਸਭਾ ਵਲੋਂ ਸਮਾਜ ਭਲਾਈ ਲਈ ਕੀਤੀਆਂ  ਜਾ ਰਹੀਆਂ ਗਤੀਵਿਧੀਆਂ ਜਿਵੇ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਾਸਤੇ ਕੋਚਿੰਗ ਸੈਂਟਰ,ਫ੍ਰੀ ਡਿਸਪੈਂਸਰੀ, ਲਾਇਬ੍ਰੇਰੀ, ਇਨਡੋਰ ਖੇਡਾਂ ਅਤੇ ਜਿੰਮ, ਸਿਲਾਈ ਸੈਂਟਰ ਅਤੇ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਿਕ ਪ੍ਰੋਗਰਾਮ ਲਈ ਹਾਲ ਦੀ ਵਿਵਸਥਾ ਆਦਿ ਬਾਰੇ ਜਾਣਕਾਰੀ ਦਿੱਤੀ।
ਇਸ ਸਮਾਰੋਹ ਪਵਨ  ਬੀਸਲਾ ਡਿਪਟੀ ਚੀਫ਼ ਇੰਜੀਨੀਅਰ ਬਿਜਲੀ ਬੋਰਡ, ਗੁਰਦਾਵਰ ਬੰਗਾ, ਰਾਮਜੀ ਬਾਂਸਲ, ਕੇ ਕੇ ਗੁਰੂ, ਅਵਤਾਰ ਸਿੰਘ ਦਰਦੀ, ਸਿੰਗਾਰਾ ਰਾਮ ਬਿਰਦੀ, ਪਰਸ਼ੋਤਮ ਜ਼ਖੂ , ਸਰਵਣ ਬਿਰਹਾ, ਸਤਪਾਲ ਬਸਰਾ, ਰਾਮ ਸਰਨ, ਪਰਵਿੰਦਰ ਰਾਜੂ, ਆਰ ਕੇ ਸੰਧੂ, ਤਰਸੇਮ ਸਲ੍ਹਨ, ਰਾਮ ਰਤਨ , ਅਸ਼ੋਕ ਕੁਮਾਰ, ਆਰ ਕੇ ਭੱਟੀ, ਐਸ ਐਲ ਬਾਗਲਾ,  ਭਾਗਮਲ,  ਗੁਰਮੇਜ ਸਿੰਘ,  ਸੂਬੇਦਾਰ ਕਿਸ਼ਨ ਸਿੰਘ, ਮਹੇਸ਼ ਪਾਲ, ਰਾਜ ਕੁਮਾਰ, ਰਾਮ ਸਰਨ, ਜੋਗਾ ਰਾਮ, ਚਮਨ ਲਾਲ,  ਜੀਤ ਸਿੰਘ, ਨਸੀਬ ਚੰਦ, ਮਹਿੰਦਰ ਸਿੰਘ, ਚੈਨ ਰਾਮ, ਰੰਜੀਵ ਕੁਮਾਰ, ਸਤਨਾਮ ਸਿੰਘ ਕਲਸੀ, ਬਲਦੇਵ ਸਿੰਘ, ਰੇਸ਼ਮ ਲਾਲ, ਗੁਰਦਿਆਲ ਮਹੇ ਭਾਗਮਲ , ਪ੍ਰੇਮ ਲਾਲ,  ਸੰਤੋਸ਼ ਚੰਦ,  ਜੋਗਾ ਰਾਮ,  ਰਾਜ ਕੁਮਾਰ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਬੁਧੀਜੀਵੀ,ਸਾਹਿਤਕਾਰ,ਸਮਾਜਿਕ ਕਾਰਜਕਰਤਾ ਅਤੇ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਮੈਂਬਰ ਪਰਿਵਾਰ ਸਮੇਤ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਬਾਬਾ ਸਾਹਿਬ ਵੱਲੋਂ ਬਣਾਏ ਗਏ ਸੰਵਿਧਾਨ ਨੂੰ ਸਭ ਤੋਂ ਵੱਡਾ ਖਤਰਾ ਭਾਰਤੀ ਜਨਤਾ ਪਾਰਟੀ ਤੋਂ ਹੈ : ਭੀਮ ਰਾਓੁ ਯਸ਼ਵੰਤ ਅੰਬੇਦਕਰ
Next articleਲਾਇਨ ਗੁਰਦੀਪ ਕੰਗ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ ! ਸੜਕ ਹਾਦਸੇ ’ਚ ਜ਼ਖਮੀ ਜੋੜੇ ਦੀ ਇਲਾਜ ‘ਚ ਕੀਤੀ ਮੱਦਦ