ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜੈ ਭੀਮ ਜੀ। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੈ ਭਾਰਤ। ਬੇਨਤੀ ਇਹ ਹੈ ਕਿ ਆਪਣੇ ਮਹਾਂਪੁਰਸ਼ਾਂ ਦਾ ਅਸਲੀ ਇਤਿਹਾਸ ਜਾਨਣ ਦੀ ਲੋੜ ਹੈ ਜਿਸ ਲਈ ਮੈਂ ਕੁਝ ਕਿਤਾਬਾਂ ਵੰਡੀਆਂ ਹਨ ਤਾਂ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਪੂਰਨ ਇਤਿਹਾਸ ਸੰਗਤਾਂ ਨੂੰ ਖ਼ਾਸ ਕਰਕੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਕੀ ਕਰਨਾ ਚਾਹੁੰਦੇ ਸਨ, ਉਨ੍ਹਾਂ ਦਾ ਸਪਨਾ ਕੀ ਸੀ, ਉਨ੍ਹਾਂ ਨੇ ਬਾਣੀ ਵਿੱਚ ਕੀ ਲਿਖਿਆ ਪਰ ਅਸੀਂ ਮੰਨੀ ਕੁਝ ਹੋਰ ਹੀ ਜਾਂਦੇ ਹਾਂ ਮੈਂ ਇਸ ਲਈ ਅੱਜ ਮਾਘੀ ਦੇ ਤੇ ਸੰਗਰਾਂਦ ਦੇ ਮੌਕੇ ਤੇ ਆਪਣੇ ਪਿੰਡ ਸੱਲ੍ਹ ਕਲਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਮੌਕੇ ਤੇ ਇੱਕ ਟੈਸਟ ਲਵਾਂਗਾ ਜਿਸ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਵਾਰੇ ਪ੍ਰਸ਼ਨ ਪੁੱਛੇ ਜਾਣਗੇ ਜਿਹੜਾ ਵਿਅਕਤੀ ਜਾਂ ਕੋਈ ਬੱਚਾ ਸਹੀ ਉੱਤਰ ਦੇਵੇਗਾ ਉਸ ਨੂੰ ਕੁਝ ਨਾ ਕੁਝ ਇਨਾਂਮ ਦਿੱਤਾ ਜਾਵੇਗਾ। ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਕਿਤਾਬ ਚਾਹੀਦੀ ਹੋਵੇਗੀ ਤਾਂ ਮੈਂ ਉਹ ਕਿਤਾਬ ਦੇਵਾਂਗਾ,ਬੱਸ ਤੁਸੀਂ ਸੱਚਾ ਗਿਆਨ ਜਾਣਨ ਦੀ ਕੋਸ਼ਿਸ਼ ਕਰੋ। ਅਪਣੇ ਜੀਵਨ ਵਿੱਚ ਬਾਬਾ ਸਾਹਿਬ ਵਾਂਗ ਕੁਝ ਨਾ ਕੁਝ ਜਾਣਨ ਅਤੇ ਕੁਝ ਬਣਨ ਦੀ ਕੋਸ਼ਿਸ਼ ਕਰੋ ਜੀ।ਤੁਹਾਡਾ ਆਪਣਾ ਚਰਨਜੀਤ ਸੱਲ੍ਹਾ 8146091035
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj