HOME ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਅਤੇ ਵਿਸ਼ਾਲ ਨਗਰ ਕੀਰਤਨ...

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਅਤੇ ਵਿਸ਼ਾਲ ਨਗਰ ਕੀਰਤਨ ਬਲਾਚੌਰ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ

1
ਬਲਾਚੌਰ,  (ਸਮਾਜ ਵੀਕਲੀ)  – (ਜਤਿੰਦਰ ਪਾਲ ਸਿੰਘ ਕਲੇਰ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ। ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਵਾਰਡ ਨੰਬਰ 08, ਪੁਰਾਣੇ ਡਾਕਖਾਨੇ ਵਾਲੀ ਗਲੀ, ਬਲਾਚੌਰ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ। ਜਿਸ ਤਹਿਤ ਵਿਸ਼ਾਲ ਨਗਰ ਕੀਰਤਨ ਮਿਤੀ 31 ਜਨਵਰੀ 2026 ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ, ਵਾਰਡ ਨੰਬਰ 08 ਪੁਰਾਣੇ ਡਾਕਖਾਨੇ ਵਾਲੀ ਗਲੀ ਵਿਖੇ ਬੜੀ ਸ਼ਰਧਾ ਨਾਲ ਕੱਢਿਆ ਜਾਵੇਗਾ, 31 ਜਨਵਰੀ ਦਿਨ ਸ਼ਨੀਵਾਰ ਝੰਡੇ ਦੀ ਰਸਮ ਸਵੇਰੇ 9-15 ਵਜੇ, ਸ਼ੋਭਾ ਯਾਤਰਾ ਆਰੰਭ 10 ਵਜੇ ਅਤੇ ਮਿਤੀ 01 ਫਰਵਰੀ 2026 ਦਿਨ ਐਤਵਾਰ ਭੋਗ ਸ੍ਰੀ ਸਹਿਜ ਪਾਠ 9 ਵਜੇ ਸਵੇਰੇ, ਕੀਰਤਨ ਦਰਬਾਰ 09 ਤੋਂ 11 ਵਜੇ ਤੱਕ, ਗੁਰੂ ਕਾ ਲੰਗਰ ਇਕ ਵਜੇ ਦੁਪਹਿਰ, ਧਾਰਮਿਕ ਦੀਵਾਨ ਰਾਤ 8 ਵਜੇ ਸਜਾਏ ਜਾ ਰਹੇ ਹਨ, ਜਿਸ ਵਿੱਚ ਸੂਫੀ ਸਿੰਗਰ ਰੀਤੂ ਨੂਰਾ , ਰਾਣੀ ਅਰਮਾਨ, ਭਾਈ ਮਹਿਤਾਬ ਸਿੰਘ ਜੀ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। 15 ਜਨਵਰੀ 2026 ਤੋਂ ਸਵੇਰੇ ਪ੍ਰਭਾਵ ਫੇਰੀਆਂ ਆਰੰਭ ਹਨ।ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਨੇ ਇਲਾਕਾ ਨਿਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਤੇ ਪਹੁੰਚਣ ਦੀ ਬੇਨਤੀ ਕੀਤੀ ਹੈ ।ਇਸ ਮੌਕੇ ਕੌਂਸਲਰ ਪਰਮਿੰਦਰ ਮੇਨਕਾ, ਸਮਾਜ ਸੇਵੀ ਪਰਵਿੰਦਰ ਕੁਮਾਰ ਲਾਲੀ, ਸੀਨੀਅਰ ਪੱਤਰਕਾਰ ਤੇਜ ਪ੍ਰਕਾਸ਼ ਖਾਸਾ, ਰਜਿੰਦਰ ਕੌਰ ਖਾਸਾ, ਦੀਪਕ ਖਾਸਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਤਨੀ ਨੂੰ ਨਸ਼ੀਲੀ ਦਵਾਈ ਦੇ ਕੇ ਜਿਨਸੀ ਜ਼ੁਲਮ ਕਰਨ ਵਾਲੇ ਪਤੀ ਨੇ ਅਦਾਲਤ ਵਿੱਚ ਗੁਨਾਹ ਕਬੂਲਿਆ
Next articleਅਲੋਚਨਾ ਦੀਆਂ ਕਈ ਅੰਤਰ-ਦ੍ਰਿਸ਼ਟੀਆਂ ਦਾ ਮੁਜੱਸਮਾ ਹੈ ਪੁਸਤਕ “ਨਾਵਲ, ਮੇਰੀ ਨਜ਼ਰ ਵਿਚ”